ਵਿਦਿਆਰਥੀ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਜਾਂਚ ਏਜੰਸੀ- ਜਮਹੂਰੀ ਫਰੰਟ

On: ਜੂਨ 19, 2026 1:31 ਬਾਃ ਦੁਃ

 

ਵਿਦਿਆਰਥੀ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਜਾਂਚ ਏਜੰਸੀ -ਜਮਹੂਰੀ ਫਰੰਟ

Punjab/ National News, 19 ਜੂਨ 2026- ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਚੰਡੀਗੜ੍ਹ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਪੁਲਿਸ ਅਤੇ ਸੀ.ਆਰ.ਪੀ.ਐੱਫ. ਨੂੰ ਨਾਲ ਲੈ ਕੇ ਰੈਵੋਲੂਸ਼ਨਰੀ ਸਟੂਡੈਂਟਸ ਫਰੰਟ (ਆਰ.ਐੱਸ.ਐੱਫ.) ਪੱਛਮੀ ਬੰਗਾਲ ਦੇ ਜਨਰਲ ਸਕੱਤਰ ਤਥਾਗਤ ਰਾਏਚੌਧਰੀ, ਫੈਮਿਨਿਸਟਸ ਇਨ ਰਜ਼ਿਸਟੈਂਸ ਦੀ ਕਾਰਕੁਨ ਝਿਲਮ ਰਾਏ ਅਤੇ ਸੰਗਰਾਮੀ ਕਿਸਾਨ ਮੰਚ ਦੇ ਕਾਰਕੁਨ ਤੇ ਅਧਿਆਪਕ ਸੁਕੁਮਾਰ ਕਾਇਲ ਘਰ ਛਾਪੇਮਾਰੀ ਕਰਨ, ਲੋਕਪੱਖੀ ਸਾਹਿਤ ਕਬਜ਼ੇ ਵਿਚ ਲੈਣ ਅਤੇ ਤਥਾਗਤ ਨੂੰ ਝਾਰਖੰਡ ਵਿਚ ਪੁੱਛਗਿੱਛ ਲਈ ਹਾਜ਼ਰ ਹੋਣ ਦਾ ਹੁਕਮ ਸੁਣਾਉਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।

ਕੁਦਰਤੀ ਵਸੀਲਿਆਂ ਦੀ ਧਾੜਵੀ ਲੁੱਟ ਦੇ ਖਿ਼ਲਾਫ਼ ਆਵਾਜ਼ ਉਠਾਉਣ ਵਾਲੇ ਜਮਹੂਰੀ ਕਾਰਕੁਨਾਂ ਨੂੰ ਡਰਾਉਣ ਅਤੇ ਚੁੱਪ ਕਰਵਾਉਣ ਲਈ ਇਹ ਛਾਪੇਮਾਰੀਆਂ ਸਿਵਲ ਸੁਸਾਇਟੀ ਨੂੰ ‘ਸ਼ਹਿਰੀ ਨਕਸਲੀ’ ਦਾ ਠੱਪਾ ਲਾ ਕੇ ਦਬਾਉਣ ਦੇ ਭਾਜਪਾ ਦੇ ਬਾਕਾਇਦਾ ਏਜੰਡੇ ਦੇ ਤਹਿਤ ਹਨ। ਅਜਿਹੀਆਂ ਛਾਪੇਮਾਰੀਆਂ ਲੋਕਾਂ ਵਿੱਚ ਸੱਤਾ ਦਾ ਖ਼ੌਫ਼ ਪੈਦਾ ਕਰਦੀਆਂ ਹਨ ਅਤੇ ਇਹ ਉਨ੍ਹਾਂ ਦੇ ਜਥੇਬੰਦ ਹੋਣ, ਸੱਤਾ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟਾਉਣ ਅਤੇ ਲੋਕਪੱਖੀ ਰਾਜਨੀਤੀ ਦੀ ਗੱਲ ਕਰਨ ਦੇ ਬੁਨਿਆਦੀ ਜਮਹੂਰੀ ਅਧਿਕਾਰਾਂ ’ਤੇ ਸਿੱਧਾ ਹਮਲਾ ਹਨ।

ਇਹ ਦਰਅਸਲ ਜਮਹੂਰੀ ਆਵਾਜ਼ਾਂ ਨੂੰ ਕਾਲੇ ਕਾਨੂੰਨ ਯੂ.ਏ.ਪੀ.ਏ ਦੇ ਤਹਿਤ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਸਾੜਨ ਦਾ ਖ਼ੌਫ਼ ਪੈਦਾ ਕਰਕੇ ਚੁੱਪ ਕਰਨ ਦੀ ਸਾਜ਼ਿਸ਼ ਹੈ ਤਾਂ ਜੋ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦੇ ਖਿ਼ਲਾਫ਼ ਕੋਈ ਆਵਾਜ਼ ਉਠਾਉਣ ਦੀ ਹਿੰਮਤ ਨਾ ਕਰੇ। ਭਗਵਾ ਹਕੂਮਤ ਉਨ੍ਹਾਂ ਸਾਰਿਆਂ ਨੂੰ ਖ਼ਾਮੋਸ਼ ਕਰਨਾ ਚਾਹੁੰਦੀ ਹੈ ਜੋ ਆਰਐੱਸਐੱਸ-ਭਾਜਪਾ ਦੀ ਪਾਟਕਪਾਊ ਫਿਰਕੂ ਵਿਚਾਰਧਾਰਾ ਅਤੇ ਕਾਰਪੋਰੇਟ ਹਿਤੈਸ਼ੀ ਆਰਥਕ ਨੀਤੀਆਂ ਦਾ ਵਿਰੋਧ ਕਰਦੇ ਹਨ ਅਤੇ ਲੋਕਪੱਖੀ ਰਾਜਨੀਤਕ ਤਬਦੀਲੀ ਲਿਆਉਣ ਦੀ ਲੋੜ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਦੇ ਹਨ।

ਉਨ੍ਹਾਂ ਮੰਗ ਕੀਤੀ ਕਿ ਕਥਿਤ “ਮਾਓਵਾਦੀ ਸਾਜ਼ਿਸ਼” ਦੇ ਤਹਿਤ ਨਿਸ਼ਾਨਾ ਬਣਾਏ ਜਾ ਰਹੇ ਵਿਦਿਆਰਥੀ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਤੰਗ-ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ; ਜਾਂਚ ਏਜੰਸੀਆਂ ਹਕੂਮਤ ਦਾ ਸੰਦ ਬਣਕੇ ਹਕੂਮਤੀ ਦਹਿਸ਼ਤ ਪਾਉਣਾ ਬੰਦ ਕਰਨ ਅਤੇ ਜਾਬਰ ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ। ਫਰੰਟ ਨੇ ਸਮੂਹ ਲੋਕਪੱਖੀ, ਜਮਹੂਰੀ ਤਾਕਤਾਂ ਨੂੰ ਇਸ ਹਮਲੇ ਵਿਰੁੱਧ ਮਜ਼ਬੂਤ ਵਿਰੋਧ ਲਹਿਰ ਖੜ੍ਹੀ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

 

Join WhatsApp

Join Now

More

Punjab ਦੇ ਹਜ਼ਾਰਾਂ Teachers ਨੂੰ ਸਕੂਲਾਂ ‘ਚੋਂ ਬਾਹਰ ਰੱਖਣ ਦੇ ਫ਼ੈਸਲੇ ਵਿਰੁੱਧ DC ਨੂੰ ਸੌਂਪਿਆ ਮੰਗ ਪੱਤਰ

Supreme Court CBSE Policy! CBSE ਦੀ 3-ਭਾਸ਼ਾਈ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ; ਨੌਵੀਂ ਜਮਾਤ ਲਈ ਦੋ ਭਾਰਤੀ ਭਾਸ਼ਾਵਾਂ ਪੜ੍ਹਨ ਦੀ ਲਾਜ਼ਮੀਅਤ ‘ਤੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ

ਵੱਡੀ ਖ਼ਬਰ: ਭਾਜਪਾ ਲੀਡਰ ਸਮੇਤ 3 ਲੋਕਾਂ ਨੂੰ ਜਿੰਦਾ ਸਾੜਿਆ, ਮੌਤ

Telegram ਨੂੰ ਵੱਡਾ ਝਟਕਾ: RE-NEET ਪ੍ਰੀਖਿਆ ਕਰਕੇ 30 ਜੂਨ ਤੱਕ ਲੱਗੀ ਪਾਬੰਦੀ ਰਹੇਗੀ ਬਰਕਰਾਰ

Punjab Elections: ਪੰਜਾਬ ‘ਚ ਬਣੇਗੀ ਭਾਜਪਾ ਸਰਕਾਰ! ਤਰੁਣ ਚੁੱਘ ਨੇ ਕਿਹਾ- ਮਹਾਰਾਜਾ ਰਣਜੀਤ ਸਿੰਘ ਦੇ ਚੱਲਾਂਗੇ ਨਕਸ਼ੇ-ਕਦਮਾਂ ‘ਤੇ

ਮੁਲਾਜ਼ਮਾਂ ਨਾਲ ਵਾਅਦਾਖ਼ਿਲਾਫ਼ੀ: CM ਮਾਨ ਤੇ ਵਿੱਤ ਮੰਤਰੀ ਦੇ ਭਰੋਸਿਆਂ ‘ਤੇ ਅਫ਼ਸਰਸ਼ਾਹੀ ਨੇ ਲਗਾਈਆਂ ਬ੍ਰੇਕਾਂ; ਤਨਖਾਹਾਂ 50 ਹਜ਼ਾਰ ਤੋਂ ਘਟਾ ਕੇ 19 ਹਜ਼ਾਰ ਕਰਨ ‘ਤੇ ਭੜਕੀ ਯੂਨੀਅਨ

Leave a Comment