Join WhatsApp

Join Now

Tomorrow Holiday? ਕੀ ਪੰਜਾਬ ‘ਚ 28 ਸਤੰਬਰ ਦੀ ਸਰਕਾਰੀ ਛੁੱਟੀ? ਪੜ੍ਹੋ ਵਾਇਰਲ ਪੱਤਰ ਦੀ ਸਚਾਈ

On: ਸਤੰਬਰ 27, 2026 3:37 ਬਾਃ ਦੁਃ

 

Tomorrow Holiday? ਕੀ ਪੰਜਾਬ ‘ਚ 28 ਸਤੰਬਰ ਦੀ ਸਰਕਾਰੀ ਛੁੱਟੀ? ਪੜ੍ਹੋ ਵਾਇਰਲ ਪੱਤਰ ਦੀ ਸਚਾਈ

ਪੰਜਾਬ ਨੈੱਟਵਰਕ, ਚੰਡੀਗੜ੍ਹ

Tomorrow Holiday? ਪੰਜਾਬ ਵਿੱਚ 28 ਸਤੰਬਰ ਦੀ ਛੁੱਟੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 28 ਸਤੰਬਰ ਨੂੰ (ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ) ਸੂਬਾ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ।

ਵਾਇਰਲ ਪੱਤਰ ਵਿੱਚ ਕੀਤੇ ਗਏ ਦਾਅਵਿਆਂ ਸਬੰਧੀ ਜਦੋਂ ਪੰਜਾਬ ਨੈੱਟਵਰਕ ਵੱਲੋਂ ਸਿਵਲ ਸਕੱਤਰੇਤ ਵਿਖੇ ਤੈਨਾਤ ਇੱਕ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਪੱਤਰ ਜਾਅਲੀ ਹੈ ਅਤੇ ਸੂਬਾ ਸਰਕਾਰ ਨੇ 28 ਸਤੰਬਰ ਦੇ ਸਬੰਧ ਵਿੱਚ ਅਜਿਹਾ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਹੈ।

ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪੱਤਰ ਵਾਇਰਲ ਕਰਨ ਤੋਂ ਪਹਿਲਾਂ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਰਕਾਰ ਦੇ ਸੋਸ਼ਲ ਮੀਡੀਆ ਹੈਂਡਲ ਜ਼ਰੂਰ ਚੈੱਕ ਕਰ ਲੈਣ ਅਤੇ ਉਸ ਤੋਂ ਬਾਅਦ ਹੀ ਅੱਗੇ ਪੋਸਟ ਸ਼ੇਅਰ ਕਰਨ।

ਹਾਲਾਂਕਿ, ਸਾਡੇ ਨਾਲ ਗੱਲਬਾਤ ਦੌਰਾਨ ਇਸ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਫੈਲਾਉਣ ਅਤੇ ਝੂਠੀ ਜਾਣਕਾਰੀ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਸਬੰਧੀ ਸਾਈਬਰ ਸੈੱਲ ਜ਼ਰੀਏ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਕਿ ਕਿਹੜਾ ਵਿਅਕਤੀ ਅਜਿਹੀਆਂ ਪੋਸਟਾਂ ਵਾਇਰਲ ਕਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਨਾਮ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ 28 ਸਤੰਬਰ ਦੀ ਪਹਿਲਾਂ ਤੋਂ ਪ੍ਰਕਾਸ਼‍ਿਕ ਰਾਖਵੀਂ ਛੁੱਟੀ ਨੂੰ ਗਜ਼ਟਿਡ ਛੁੱਟੀ ਵਜੋਂ ਐਲਾਨਿਆ ਜਾਵੇ।

 

Leave a Comment