Join WhatsApp

Join Now

ਪ੍ਰਗਤੀਵਦੀ ਕਵਿਤਾ ਕੇਂਦਰ ਮੋਹਾਲੀ ਵਲੋਂ ਕਰਵਾਇਆ ਗਿਆ ਕਵੀ ਦਰਬਾਰ

On: ਅਗਸਤ 9, 2026 8:30 ਬਾਃ ਦੁਃ

 

ਪ੍ਰਗਤੀਵਦੀ ਕਵਿਤਾ ਕੇਂਦਰ ਮੋਹਾਲੀ ਵਲੋਂ ਕਰਵਾਇਆ ਗਿਆ ਕਵੀ ਦਰਬਾਰ

ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲੀ, 9 ਅਗਸਤ 2026: ਅੱਜ ਪ੍ਰਗਤੀਵਦੀ ਕਵਿਤਾ ਕੇਂਦਰ ਮੋਹਾਲੀ ਵਿਖੇ ਕਵੀ ਦਰਬਾਰ ਫੇਸ 6, ਮੋਹਾਲੀ ਵਿਖ਼ੇ ਸਜਾਇਆ ਗਿਆ, ਜਿਸ ਵਿੱਚ ਕਵੀਆਂ ਨੇ ਹੁਮ-ਹੁਮਾ ਕੇ ਸ਼ਿਰਕਤ ਕੀਤੀ। ਆਗਾਜ਼ ਹੁੰਦਿਆਂ ਸਰਪ੍ਰਸਤ ਦਲਬੀਰ ਸਰੋਆ ਵਲੋਂ ਇਸ ਕੇਂਦਰ ਦੇ ਮੰਤਵ ਅਤੇ ਟੀਚਿਆਂ ’ਤੇ ਰੋਸ਼ਨੀ ਪਾਈ ਗਈ.ਉਪਰੰਤ, ਸਟੇਜ ਸੰਭਾਲਦਿਆਂ ਉਘੇ ਲੇਖਿਕ ਰਾਜਿੰਦਰ ਧੀਮਾਨ ਵਲੋਂ ਇਸ ਕੇਂਦਰ ਦੀ ਵਿਲੱਖਣਤਾ ਬਾਰੇ ਗੱਲ ਕਰਦਿਆਂ ਇੱਕ – ਇੱਕ ਕਰਕੇ ਕਵੀਆਂ ਨੂੰ ਸੱਦਾ ਦੇਣਾ ਸ਼ੁਰੂ ਕੀਤਾ।

ਲੇਖਕਾਂ ਵਿੱਚ ਸਰਵ ਸ਼ਰੀ ਤਰਸੇਮ ਕਾਲੇਵਾਲ, ਜਸਵਿੰਦਰ ਕਾਈਂਨੌਰ, ਪਿਆਰਾ ਸਿੰਘ ਰਾਹੀਂ, ਭੁਪਿੰਦਰ ਕੌਰ, ਪ੍ਰਿਤਪਾਲ ਸਿੰਘ, ਬਲਦੇਵ ਬਿੰਦਰਾ, ਮਲਕੀਤ ਨਾਗਰਾ, ਉਮਾ ਕਾਂਤ ਤਿਵਾੜੀ, ਜਗਤਾਰ ਯੋਗ, ਬੰਤ ਦੀਪ, ਬਲਵਿੰਦਰ ਢਿੱਲੋਂ, ਰਤਨ ਬਾਬਕਵਾਲਾ, ਬਲਜਿੰਦਰ ਸ਼ੇਰਗਿੱਲ, ਸੁਰਜੀਤ ਸੁਮਨ, ਮੰਦਰ ਗਿੱਲ, ਡਾਕਟਰ ਜਸਪਾਲ ਜੱਸੀ, ਮਨਮੋਹਨ ਸਿੰਘ ਦਾਊਂ, ਬਹਾਦਰ ਸਿੰਘ ਗੋਸਲ, ਸਰਵਣ ਸਾਬਰ, ਕੁਲਦੀਪ ਦੀਪ, ਰਾਜੀਵ ਸੂਦ, ਬਲਵਿੰਦਰ ਸਿੰਘ ਅਤੇ ਕੁਲਤਾਰ ਬਟਾਲਵੀ ਹਾਜ਼ਰ ਸਨ।

ਸਾਹਿਤਕਾਰਾਂ ਵਿੱਚੋਂ ਦਲਬੀਰ ਸਰੋਆ, ਬੰਤ ਸਿੰਘ ਦੀਪ, ਸਰਵਣ ਸਾਬਰ, ਅਤੇ ਪਿਆਰਾ ਸਿੰਘ ਰਾਹੀਂ ਨੇ ਆਪਣੀਆਂ ਗਜ਼ਲਾਂ ਦੇ ਜੌਹਰ ਦਿਖਾਏ, ਉੱਥੇ ਤਰਸੇਮ ਕਲੇਵਾਲ, ਮਲਕੀਤ ਨਾਗਰਾ, ਜਗਤਾਰ ਯੋਗ, ਬਲਵਿੰਦਰ ਢਿੱਲੋਂ, ਮੰਦਰ ਗਿੱਲ, ਕੁਲਦੀਪ ਸਿੰਘ ਦੀਪ, ਨੇ ਗੀਤਾਂ ਨਾਲ ਸਭ ਨੂੰ ਮੋਹਿਤ ਕੀਤਾ। ਬਾਬਕ ਵਾਲਾ ਵਲੋਂ ਤੂੰਬੀ ਨਾਲ ਤਿੰਨ ਗੀਤ ਗਾਏ ਅਤੇ ਸਭਾ ਵਿੱਚ ਵਿਲੱਖਨਤਾ ਭਰੀ। ਡਾਕਟਰ ਜੱਸੀ ਵਲੋਂ ਦਲਬੀਰ ਸਰੋਆ ਦੀ ਹੀ ਇੱਕ ਨਜ਼ਮ ਗਾ ਕੇ ਵਾਹ -ਵਾਹ ਖੱਟੀ।

ਬਲਜਿੰਦਰ ਸ਼ੇਰਗਿੱਲ ਵਲੋਂ ਆਪਣੀ ਮਿੱਠੀ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਮਨ ਮੋਹੇ। ਇਸ ਕੇਂਦਰ ਵਿੱਚ ਅਹਿਮ ਭੁਮਕਾ ਨਿਭਾਉਦੇ ਹੋਏ, ਸ਼੍ਰੀ ਸੁਰਜੀਤ ਸੁਮਨ, ਮਨਮੋਹਨ ਸਿੰਘ ਦਾਊਂ, ਅਤੇ ਬਹਾਦੁਰ ਸਿੰਘ ਗੋਸਲ ਹੋਰਾਂ ਨੇ ਜਿੱਥੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਉੱਥੇ ਕਵੀਆਂ ਨੂੰ ਲੇਖਣੀ ਵਿੱਚ ਪਰਪੱਕਤਾ ਲਿਆਉਣ ਅਤੇ ਇਸੇ ਤਰ੍ਹਾਂ ਸਿਰ ਜੋੜ ਕੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਹਿਤ ਤਿਆਗ ਦੀ ਭਾਵਨਾ ਨਾਲ ਹੰਭਲੇ ਮਾਰਨ ਲਈ ਪ੍ਰੇਰਤ ਕੀਤਾ।

ਬਹਾਦਰ ਸਿੰਘ ਗੋਸਲ ਵਲੋਂ ਜਿਥੇ ਸਟੇਜ ਨੂੰ ਬਾਖੂਬੀ ਨਿਭਾਉਣ ਲਈ ਤੇ ਸਭ ਨੂੰ ਦੋ -ਦੋ ਰਚਨਾਵਾਂ ਲਈ ਮੌਕਾ ਦੇਣ ਲਈ ਰਾਜਿੰਦਰ ਧੀਮਾਨ ਦੀ ਸਿਫ਼ਤ ਕੀਤੀ, ਉੱਥੇ ਉਨ੍ਹਾਂ ਵਲੋਂ ਸਾਹਿਤ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦਾ ਉਲੇਖ ਵੀ ਕੀਤਾ। ਰਾਜਿੰਦਰ ਧੀਮਾਨ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਰੋਹ ਦੇ ਸੰਪਨ ਹੋਣ ਦਾ ਐਲਾਨ ਕਰਦਿਆਂ ਧੰਨਵਾਦ ਕੀਤਾ ਗਿਆ।

 

Leave a Comment