ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੂਬਾ ਕਮੇਟੀ ਦਾ ਵਿਸਥਾਰ; 6 ਅਤੇ 10 ਮਾਰਚ ਦੀਆਂ ਰੈਲੀਆਂ ਬਾਰੇ ਵੱਡਾ ਐਲਾਨ
ਬਠਿੰਡਾ ਪੁਲਿਸ ਦੇ ਜਬਰ ਅਤੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਹਜ਼ਾਰਾਂ ਕਿਸਾਨ ਬਰਨਾਲਾ ਤੇ ਬਠਿੰਡਾ ਕੂਚ ਕਰਨਗੇ
ਮੋਗਾ 28 ਫਰਵਰੀ 2026 –
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾਈ ਵਧਵੀਂ ਮੀਟਿੰਗ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਿਸਾਨੀ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਸੂਬਾ ਕਮੇਟੀ ਦਾ ਵਿਸਥਾਰ ਕੀਤਾ ਗਿਆ।
ਜਿਸ ਅਨੁਸਾਰ ਸੂਬਾ ਪ੍ਰਧਾਨ ਦਰਸ਼ਨਪਾਲ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ, ਮੀਤ ਪ੍ਰਧਾਨ ਰਾਜਗੁਰਵਿੰਦਰ ਸਿੰਘ ਬਟਾਲਾ, ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸਹਿ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਖਜਾਨਚੀ ਰਣਜੀਤ ਸਿੰਘ ਚਨਾਰਥਲ ਅਤੇ ਪ੍ਰੈਸ ਸਕੱਤਰ ਹਰਿੰਦਰ ਸਿੰਘ ਚਨਾਰਥਲ ਹੋਣਗੇ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਪਿੰਡ ਜਿਓਂਦ ਵਿੱਚ ਕੀਤੇ ਗਏ ਜਬਰ ਦੇ ਵਿਰੋਧ ਵਿੱਚ 6 ਮਾਰਚ ਨੂੰ ਡੀਸੀ ਦਫਤਰ ਸਾਹਮਣੇ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਰਵੀਂ ਸ਼ਮੂਲੀਅਤ ਕਰੇਗੀ।
ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ, ਬਿਜਲੀ ਸੋਧ ਬਿੱਲ, ਬੀਜ ਬਿੱਲ ਤੇ ਮਨਰੇਗਾ ਕਾਨੂੰਨ ਖ਼ਤਮ ਕਰਨ ਦੇ ਵਿਰੋਧ ਵਿੱਚ 10 ਮਾਰਚ ਨੂੰ ਬਰਨਾਲੇ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਹਜਾਰਾਂ ਕਿਸਾਨ ਸ਼ਾਮਲ ਹੋਣਗੇ।
ਇਸ ਮੌਕੇ ਕਸ਼ਮੀਰ ਸਿੰਘ ਭੇਖਾ, ਕਰਮਜੀਤ ਸਿੰਘ ਲੰਗੇਆਣਾ, ਦਿਲ਼ਬਾਗ ਸਿੰਘ ਸੁਰਸਿੰਘ ਵਾਲਾ, ਮਨਦੀਪ ਸਿੰਘ ਕਬਰਵਾਲਾ, ਅੱਤਰਪ੍ਰੀਤ ਬਰਾੜ, ਬਲਵਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਬੱਬੀ ਬਰਾੜ, ਮਹਿਮਾਂ ਸਿੰਘ ਧੰਨੌਲਾ, ਰਣਜੀਤ ਸਿੰਘ ਗਰੇਵਾਲ, ਭਜਨ ਸਿੰਘ ਘੁੰਮਣ, ਸੁਖਦੇਵ ਸਿੰਘ ਹਰਿਆਊ, ਅਵਤਾਰ ਸਿੰਘ ਮੋਹਾਲੀ, ਨਛੱਤਰ ਸਿੰਘ ਹਮੀਰਗੜ੍ਹ, ਗੁਰਦਿੱਤ ਸਿੰਘ ਗੁੰਮਟੀ ਕਲਾਂ, ਪਰਮਜੀਤ ਸਿੰਘ ਬਾਊਪੁਰ ਆਦਿ ਸਮੇਤ ਸੈਂਕੜੇ ਕਿਸਾਨ ਆਗੂ ਹਾਜ਼ਰ ਸਨ।






