ਲਖਵਿੰਦਰ ਸਿੰਘ ਸੇਖੋਂ ਨੇ BPEO ਬਲਾਕ ਕਾਹਨੂੰਵਾਨ-2 ਵਜੋਂ ਸੰਭਾਲਿਆ ਅਹੁਦਾ
ਗੁਰਦਾਸਪੁਰ, 10 ਜੁਲਾਈ 2026- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿੰਘ ਸੇਖੋ, ਜੋ ਕਿ ਬਲਾਕ ਕਾਹਨੂੰਵਾਨ 1 ਵਿਖੇ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੇਵਾਵਾਂ ਨਿਭਾ ਰਹੇ ਸਨ, ਉਹਨਾਂ ਦੀ ਬਦਲੀ ਬਲਾਕ ਕਾਹਨੂੰਵਾਨ 2 ਵਿਖੇ ਹੋਈ ਸੀ। ਅੱਜ ਮਿਤੀ 10/07/2026 ਨੂੰ ਬਲਾਕ ਕਾਹਨੂੰਵਾਨ 2 ਵਿਖੇ ਹਾਜ਼ਰ ਹੋ ਗਏ। ਇਸ ਮੌਕੇ ਬਲਾਕ ਕਾਹਨੂੰਵਾਨ 1 ਅਤੇ ਕਾਹਨੂੰਵਾਨ 2 ਦਾ ਸਮੂਹ ਸਟਾਫ ਹਾਜ਼ਰ ਸੀ।
ਹਾਜ਼ਰ ਹੋਣ ਮੌਕੇ ਬੀਪੀਈਓ ਸੇਖੋ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਬਲਾਕ ਕਾਹਨੂੰਵਾਨ 1 ਵਿਖੇ ਵੀ ਬਤੌਰ ਬੀਪੀਈਓ ਸੇਵਾਵਾਂ ਨਿਭਾਉਂਦੇ ਹੋਏ ਮੇਰਾ ਮੁੱਖ ਉਦੇਸ਼ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਨਾਲ ਗੁਣਾਤਮਕ ਸਿੱਖਿਆ ਵੱਲ ਧਿਆਨ ਦੇਣਾ ਸੀ ਅਤੇ ਇਸ ਬਲਾਕ ਵਿੱਚ ਵੀ ਮੇਰਾ ਮੁਖ ਉਦੇਸ਼ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੋਵੇਗਾ ਅਤੇ ਅਧਿਆਪਕਾਂ ਦੇ ਨਾਲ ਮਿਲਕੇ ਬਲਾਕ ਦੇ ਸਮੂਹ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਬਲਾਕ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ।
ਇਸ ਮੌਕੇ ਬੀਪੀਈਓ ਬਲਵਿੰਦਰ ਸਿੰਘ ਗਿੱਲ ਕਲਰਕ, ਮਨਜਿੰਦਰ ਸਿੰ,ਘ ਦਲਬੀਰ ਸਿੰਘ, ਵਿਨੇ ਕੁਮਾਰ, ਤਰਸੇਮ ਪਾਲ, ਨੀਤੂ ਅਤਰੀ, ਰੁਪਿੰਦਰ ਕੌਰ, ਆਭਾ ਭਾਰਤੀ ਸੈਂਟਰ ਮੁੱਖ ਅਧਿਆਪਕ ਅਸ਼ਵਨੀ ਫੱਜੂਪੁਰ, ਰਜਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਸੁਭਾਸ਼ ਚੰਦਰ, ਸ਼ੁਕਲ ਕੁਮਾਰ, ਸਿਮਰਨਜੀਤ ਸਿੰਘ, ਸੁਨੀਲ ਕੁਮਾਰ, ਮੁੱਖ ਅਧਿਆਪਕ ਗੁਰਮਿੰਦਰ ਸਿੰਘ, ਹਰਪ੍ਰੀਤ ਸਿੰਘ , ਇੰਦਰਜੀਤ ਸਿੰਘ, ਸੁਲੱਖਣ ਸਿੰਘ ਸੈਣੀ, ਸਟੇਟ ਅਵਾਰਡੀ ਬੀ ਐਸ ਓ ਨਸੀਬ ਸਿੰਘ, ਬੀਆਰ ਸੀ ਅਮਰਜੀਤ ਸਿੰਘ , ਅੰਮ੍ਰਿਤ ਪਾਲ ਸਿੰਘ, ਰਾਜਵਿੰਦਰ ਸਿੰਘ ਬਾਜਵਾ, ਅਮਨ ਸ਼ਰਮਾ, ਰਕੇਸ਼ ਕੁਮਾਰ, ਵਰਿੰਦਰ ਕੋਟਲੀ, ਰਜਿੰਦਰ ਕੁਮਾਰ, ਗੁਰਮੀਤ ਸਿੰਘ ਢਿੱਲੋਂ, ਦਲਜੀਤ ਸਿੰਘ ਧੰਦਲ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ ਅਤੇ ਕੁਲਵੰਤ ਸਿੰਘ ਰਿਟਾਇਰਡ ਸੈਂਟਰ ਹੈਡ ਟੀਚਰ ਆਦਿ ਹਾਜ਼ਰ ਸਨ।


















