ਐਤਵਾਰ, ਮਾਰਚ 29, 2026
Home Blog

Big News: ਦੁਬਈ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

 

Big News: ਦੁਬਈ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਮਾਪਿਆਂ ਨੇ ਸਹੁਰੇ ਪਰਿਵਾਰ ‘ਤੇ ਲਗਾਏ ਕਤਲ ਦੇ ਦੋਸ਼

ਪ੍ਰਤਾਪ ਬਾਜਵਾ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ; ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਮੰਗ

Punjab News, 31 March 2026- 

ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਮੌਜਪੁਰ ਦੇ 25 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਦੁਬਈ ਵਿੱਚ ਮੌਤ ਹੋਣ ਦੀ ਖ਼ਬਰ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਨੂੰ ਕੁਦਰਤੀ ਮੌਤ ਨਹੀਂ, ਸਗੋਂ ਸਹੁਰੇ ਪਰਿਵਾਰ ਵੱਲੋਂ ਕੀਤਾ ਗਿਆ ‘ਕਤਲ’ ਕਰਾਰ ਦਿੱਤਾ ਹੈ।

ਮ੍ਰਿਤਕ ਦੇ ਪਿਤਾ ਅਜੀਤ ਸਿੰਘ ਅਤੇ ਭਰਾ ਬਸੰਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਪਿਛਲੇ ਕੁੱਝ ਸਮੇਂ ਤੋਂ ਦੁਬਈ ਵਿੱਚ ਰੋਜ਼ੀ-ਰੋਟੀ ਕਮਾ ਰਿਹਾ ਸੀ। ਵਿਆਹ ਤੋਂ ਬਾਅਦ ਉਹ ਦੁਬਈ ਵਾਪਸ ਚਲਾ ਗਿਆ ਸੀ, ਜਿੱਥੇ ਉਹ ਆਪਣੇ ਸਾਲੇ ਅਤੇ ਸਾਂਢੂ ਵਾਲੀ ਕੰਪਨੀ ਵਿੱਚ ਹੀ ਕੰਮ ਕਰਦਾ ਸੀ।

ਭਰਾ ਬਸੰਤ ਸਿੰਘ ਅਨੁਸਾਰ, ਕੁਲਵੰਤ ਨੇ ਫ਼ੋਨ ‘ਤੇ ਦੱਸਿਆ ਸੀ ਕਿ ਉਸ ਦਾ ਸਾਲਾ ਅਤੇ ਸਾਂਢੂ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਕੁਝ ਦਿਨ ਪਹਿਲਾਂ ਕੁਲਵੰਤ ਦੀ ਲਾਸ਼ ਉਸ ਦੇ ਕਮਰੇ ਤੋਂ ਕੁਝ ਦੂਰੀ ‘ਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਹੈ ਅਤੇ ਕੁਲਵੰਤ ਦੇ ਜ਼ਰੂਰੀ ਦਸਤਾਵੇਜ਼ ਤੇ ਵਿਆਹ ਦਾ ਸਾਮਾਨ ਵੀ ਆਪਣੇ ਨਾਲ ਲੈ ਗਈ ਹੈ।

ਪ੍ਰਤਾਪ ਸਿੰਘ ਬਾਜਵਾ ਵੱਲੋਂ ਮਦਦ ਦਾ ਭਰੋਸਾ

ਪਰਿਵਾਰ ਨੇ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਹੈ। ਬਾਜਵਾ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ ਤਾਂ ਜੋ ਨੌਜਵਾਨ ਦੀ ਦੇਹ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾ ਸਕੇ ਅਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।

 

TET ਵਿਵਾਦ: ਸਿੱਖਿਆ ਮੰਤਰੀ ਹਰਜੋਤ ਬੈਂਸ ਵਾਅਦਾ ਕਰਕੇ ਮੁੱਕਰਿਆ; ਹੁਣ ਅਧਿਆਪਕ ਸਾੜਨਗੇ ਪੁਤਲੇ

 

ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਕਾਰਨ 6-7 ਅਪ੍ਰੈਲ ਨੂੰ ਪੁਤਲੇ ਫੂਕਣ ਦਾ ਫੈਸਲਾ

TET ਸਬੰਧੀ ਵਿਧਾਨ ਸਭਾ ਵਿੱਚ ਬਿੱਲ ਲਿਆਉਣ, ਸੁਪਰੀਮ ਕੋਰਟ ‘ਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਸਿੱਖਿਆ ਮੰਤਰੀ ਵਲੋਂ ਕੀਤਾ ਗਿਆ ਸੀ ਵਾਅਦਾ

ਨਵਾਂਸ਼ਹਿਰ 28 ਮਾਰਚ 2026

ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਅਧਿਆਪਕ ਜਥੇਬੰਦੀਆਂ ਪੰਜਾਬ ਦੀ ਵਰਚੁਅਲ ਮੀਟਿੰਗ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ।

ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਸੁਰਿੰਦਰ ਕੰਬੋਜ, ਦਿਗਵਿਜੇ ਪਾਲ ਸ਼ਰਮਾ, ਬਾਜ ਸਿੰਘ ਖਹਿਰਾ, ਕ੍ਰਿਸ਼ਨ ਸਿੰਘ ਦੁੱਗਾਂ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਜਿੰਦਰ ਸਿੰਘ ਹਰੀਕਾ, ਹਰਭਜਨ ਸਿੰਘ, ਗੁਰਿੰਦਰ ਸਿੰਘ ਸਿੱਧੂ, ਪਤਵੰਤ ਸਿੰਘ, ਗੁਰਬਿੰਦਰ ਸਿੰਘ ਸਸਕੌਰ, ਰੇਸ਼ਮ ਸਿੰਘ, ਨਵਪ੍ਰੀਤ ਸਿੰਘ ਬੱਲੀ, ਮਹਿੰਦਰ ਸਿੰਘ ਕੌੜਿਆਂਵਾਲੀ, ਕੁਲਵਿੰਦਰ ਸਿੰਘ, ਰਮਨ ਕੁਮਾਰ, ਪਰਵਿੰਦਰ ਭਾਰਤੀ, ਐਨ ਡੀ ਤਿਵਾੜੀ ਆਦਿ ਹਾਜ਼ਰ ਸਨ।

ਅਧਿਆਪਕ ਜਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈੱਟ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ।

ਪਰ ਸਿੱਖਿਆ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਟੈੱਟ ਸਬੰਧੀ ਕੋਈ ਚਰਚਾ ਨਾ ਕਰਕੇ ਕੀਤੇ ਵਾਅਦੇ ਨੂੰ ਤੋੜਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਇਸ ਵਾਅਦਾ ਖਿਲਾਫੀ ਵਿਰੁੱਧ ਅਧਿਆਪਕ ਜਥੇਬੰਦੀਆਂ ਵਲੋਂ 6 – 7 ਅਪ੍ਰੈਲ ਨੂੰ ਜਿਲ੍ਹਾ ਪੱਧਰ ‘ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ।

 

ਲਾਲਜੀਤ ਭੁੱਲਰ ਦੁੱਖੋਂ ਖੁਦਕੁਸ਼ੀ ਕਰ ਗਏ DM ਗਗਨਦੀਪ ਰੰਧਾਵਾ ਦੇ ਘਰ ਦੀ ਬਿਜਲੀ ਕੱਟੀ! ਪਰਿਵਾਰ ਨੇ ਹਨ੍ਹੇਰੇ ‘ਚ ਕੱਟੀ ਰਾਤ

 

DM ਗਗਨਦੀਪ ਰੰਧਾਵਾ ਦੇ ਘਰ ਦੀ ਕੱਟੀ ਬਿਜਲੀ, ਪਰਿਵਾਰ ਨੇ ਹਨ੍ਹੇਰੇ ‘ਚ ਕੱਟੀ ਰਾਤ!

Punjab News, 28 March 2026- 

ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਲਾਲਜੀਤ ਭੁੱਲਰ ਦੇ ਦੁੱਖੋਂ ਖੁਦਕੁਸ਼ੀ ਕਰਨ ਵਾਲੇ DM ਗਗਨਦੀਪ ਰੰਧਾਵਾ ਦੇ ਘਰ ਦੀ ਲੰਘੀ ਰਾਤ ਬਿਜਲੀ ਕੱਟ ਦਿੱਤੀ ਗਈ ਹੈ। ਜਿਸ ਕਾਰਨ DM ਦੇ ਪਰਿਵਾਰ ਨੂੰ ਪੂਰੀ ਰਾਤ ਹਨ੍ਹੇਰੇ ਵਿੱਚ ਕੱਟਣੀ ਪਈ।

ਪਰਿਵਾਰ ਨੂੰ ਸਵੇਰੇ ਬਿਜਲੀ ਕੱਟਣ ਦਾ ਪਤਾ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਾ ਕਿਸੇ ਸ਼ਰਾਰਤੀ ਅਨਸਰ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਡੀਐਮ ਗਗਨਦੀਪ ਸਿੰਘ ਰੰਧਾਵਾ ਨੇ ਸਲਫਾਸ ਖਾ ਲਈ ਸੀ।

ਉਨ੍ਹਾਂ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਦੌਰਾਨ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ ਸੀ।

ਮ੍ਰਿਤਕ ਵੱਲੋਂ ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਵੀਡੀਓ ਵਿੱਚ ਆਪਣੀ ਜਾਨ ਲੈਣ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਸ ਸਖ਼ਤ ਕਦਮ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਰੰਧਾਵਾ ਨੇ ਦੋਸ਼ ਲਗਾਇਆ ਕਿ ਮੰਤਰੀ ਉਨ੍ਹਾਂ ‘ਤੇ ਲਗਾਤਾਰ ਮਾਨਸਿਕ ਦਬਾਅ ਪਾ ਰਹੇ ਸਨ। ਖਾਸ ਤੌਰ ‘ਤੇ, ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਉਨ੍ਹਾਂ ‘ਤੇ ਆਪਣੇ ਪਿਤਾ ਦੇ ਨਾਮ ‘ਤੇ ਟੈਂਡਰ ਦੇਣ ਲਈ ਦਬਾਅ ਪਾ ਰਹੇ ਸਨ।

ਜਿਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫਾ ਲਿਆ ਗਿਆ ਅਤੇ ਅਸਤੀਫੇ ਦੇ ਦੋ ਦਿਨਾਂ ਬਾਅਦ ਲਾਲਜੀਤ ਭੁੱਲਰ ਤੇ ਉਸਦੇ ਪੀਏ ਦਿਲਬਾਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਪੁਲਿਸ ਨੂੰ ਉਸਦਾ 5 ਦਿਨਾਂ ਦਾ ਰਿਮਾਂਡ ਹਾਸਲ ਹੋਇਆ।

ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਵੱਲੋਂ ਲਗਾਤਾਰ CBI ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। news18

 

ਵੱਡੀ ਖ਼ਬਰ: Canada ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਬਣਾਉਣ ਲਈ ਲਿਆਂਦਾ ਨਵਾਂ ਕਾਨੂੰਨ

 

ਵੱਡੀ ਖ਼ਬਰ: ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਬਣਾਉਣ ਲਈ ਲਿਆਂਦਾ ਨਵਾਂ ਕਾਨੂੰਨ

Canada News, 28 March 2026- 

Canada New Asylum Rules : ਕੈਨੇਡੀਅਨ ਸਰਕਾਰ ਨੇ ਆਪਣੇ ਸ਼ਰਨਾਰਥੀ ਅਤੇ ਇਮੀਗ੍ਰੇਸ਼ਨ ਨਿਯਮਾਂ (Canada New immigration Rules) ਨੂੰ ਸਖ਼ਤ ਬਣਾਉਣ ਲਈ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਹੈ।

ਇਹ ਕਾਨੂੰਨ ਅਧਿਕਾਰੀਆਂ ਨੂੰ ਲੋੜ ਪੈਣ ‘ਤੇ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਰੋਕਣ, ਪਾਬੰਦੀ ਲਗਾਉਣ ਜਾਂ ਰੱਦ ਕਰਨ ਦੀ ਆਗਿਆ ਦਿੰਦਾ ਹੈ। ਇਹ ਉਨ੍ਹਾਂ ਨੂੰ ਵਰਕ ਪਰਮਿਟ (Work Permit Visa), ਸਟੱਡੀ ਪਰਮਿਟ (Study Visa), ਵੀਜ਼ਾ (Canada Visa) ਅਤੇ ਇੱਥੋਂ ਤੱਕ ਕਿ ਸਥਾਈ ਨਿਵਾਸ ਵਰਗੇ ਦਸਤਾਵੇਜ਼ਾਂ ਨੂੰ ਰੱਦ ਕਰਨ ਜਾਂ ਬਦਲਣ ਅਤੇ ਅਸਥਾਈ ਨਿਵਾਸੀਆਂ ਲਈ ਨਵੀਆਂ ਸ਼ਰਤਾਂ ਨਿਰਧਾਰਤ ਕਰਨ ਦੀ ਸ਼ਕਤੀ ਵੀ ਦਿੰਦਾ ਹੈ।

ਕੀ ਹੈ ਕੈਨੇਡਾ ਸਰਕਾਰ ਦਾ Bill C-12 ?

ਇਮੀਗ੍ਰੇਸ਼ਨ ਸਿਸਟਮ ਅਤੇ ਬਾਰਡਰਜ਼ ਐਕਟ (Bill C-12) ਨਾਮਕ ਇਹ ਕਾਨੂੰਨ 26 ਮਾਰਚ ਨੂੰ ਲਾਗੂ ਹੋਇਆ ਸੀ। ਇਸਦਾ ਉਦੇਸ਼ ਇਮੀਗ੍ਰੇਸ਼ਨ ਪ੍ਰਣਾਲੀਆਂ ਨੂੰ ਮਜ਼ਬੂਤ ​​ਬਣਾਉਣਾ ਅਤੇ ਸਰਹੱਦਾਂ ਨੂੰ ਕੰਟਰੋਲ ਕਰਨ, ਸੰਗਠਿਤ ਅਪਰਾਧ, ਫੈਂਟਾਨਿਲ ਵਰਗੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਪੈਸੇ ਦੀਆਂ ਗਤੀਵਿਧੀਆਂ ਨਾਲ ਲੜਨ ਵਿੱਚ ਮਦਦ ਕਰਨਾ ਹੈ।

ਕਾਨੂੰਨ ਦੇ ਤਹਿਤ ਸਰਕਾਰ ਹੁਣ ਤਾਲਮੇਲ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਇਮੀਗ੍ਰੇਸ਼ਨ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦੀ ਹੈ। ਹਾਲਾਂਕਿ, ਇਹ ਸਹੀ ਸਮਝੌਤਿਆਂ ਰਾਹੀਂ ਕੀਤਾ ਜਾਵੇਗਾ ਅਤੇ ਗੁਪਤਤਾ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਸਰਕਾਰ ਵਿਸ਼ੇਸ਼ ਸਥਿਤੀਆਂ ਵਿੱਚ ਕੁਝ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਹੌਲੀ ਜਾਂ ਸੀਮਤ ਵੀ ਕਰ ਸਕਦੀ ਹੈ, ਜਿਵੇਂ ਕਿ ਸੁਰੱਖਿਆ ਚਿੰਤਾਵਾਂ, ਜਨਤਕ ਸਿਹਤ ਜੋਖਮਾਂ, ਜਾਂ ਤਕਨੀਕੀ ਮੁੱਦਿਆਂ।

ਦੱਸ ਦਈਏ ਕਿ ਭਾਰਤੀ ਨਾਗਰਿਕ, ਕੈਨੇਡਾ ਵਿੱਚ ਸ਼ਰਣ ਮੰਗਣ ਵਾਲੇ ਲੋਕਾਂ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਆਉਂਦੇ ਹਨ। 2012 ਤੋਂ 45,000 ਤੋਂ ਵੱਧ ਅਜਿਹੇ ਦਾਅਵੇ ਕੀਤੇ ਗਏ ਹਨ ਅਤੇ ਪਿਛਲੇ ਸਾਲ ਦੇ ਪਹਿਲੇ ਅੱਧ ਵਿੱਚ ਹੀ ਲਗਭਗ 9,770 ਦਾਅਵੇ ਸਾਹਮਣੇ ਆਏ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਮਾਮਲੇ ਪੰਜਾਬ ਤੋਂ ਆਉਣ ਵਾਲੇ ਦੱਸੇ ਜਾਂਦੇ ਹਨ ਅਤੇ ਅਕਸਰ ਰਾਜਨੀਤਿਕ ਜਾਂ ਸੁਰੱਖਿਆ ਚਿੰਤਾਵਾਂ ਨਾਲ ਜੁੜੇ ਹੁੰਦੇ ਹਨ। ਪੰਜਾਬ ਅਪਡੇਟਸ

ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਕੈਨੇਡਾ ਵਿੱਚ ਪਹਿਲੀ ਵਾਰ ਆਉਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ (24 ਜੂਨ, 2020 ਤੋਂ ਬਾਅਦ) ਸ਼ਰਣ ਲਈ ਅਰਜ਼ੀ ਦਿੰਦਾ ਹੈ, ਤਾਂ ਉਸਦਾ ਕੇਸ ਆਮ ਤੌਰ ‘ਤੇ ਪੂਰੀ ਸੁਣਵਾਈ ਲਈ ਨਹੀਂ ਭੇਜਿਆ ਜਾਵੇਗਾ। ਨਾਲ ਹੀ, ਜੋ ਲੋਕ ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਦੇ ਹਨ ਅਤੇ 14 ਦਿਨਾਂ ਬਾਅਦ ਅਰਜ਼ੀ ਦਿੰਦੇ ਹਨ, ਉਨ੍ਹਾਂ ਦੀ ਵੀ ਸੁਣਵਾਈ ਨਹੀਂ ਹੋਵੇਗੀ। ਖ਼ਬਰ ਸ੍ਰੋਤ-ਪੀਟੀਸੀ

 

Punjab News: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਨੇ ਛੱਡੀ ਪਾਰਟੀ

 

Punjab News, 28 March 2026 :

ਆਮ ਆਦਮੀ ਪਾਰਟੀ (AAP Punjab) ਦੇ ਅਹੁਦੇਦਾਰਾਂ ਵੱਲੋਂ ਅਸਤੀਫਾ ਦੇਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਅੱਜ ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਯੂਥ ਵਿੰਗ ਦੇ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ ਪਾਰਟੀ ਛੱਡਣ ਪਿੱਛੇ ਪਾਰਟੀ ਨੀਤੀਆਂ ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਿਆ ਹੈ।

ਗੱਲਬਾਤ ਕਰਦੇ ਹੋਏ ਅਰਸ਼ ਉਮਰੀਆਣਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਦੱਸਿਆ ਕਿ ਉਨ੍ਹਾਂ ਸਮੇਤ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਲਈ ਦਿਲੋਂ ਕੰਮ ਕੀਤਾ ਹੈ, ਜਦੋਂ 2027 ਦਾ ਸਮਾਂ ਆਵੇਗਾ ਤਾਂ ਸਾਰੇ ਹੀ ਇਸ ਪਾਰਟੀ ਨੂੰ ਛੱਡ ਕੇ ਭੱਜਣਗੇ।

‘ਸੀਐਮ ਭਗਵੰਤ ਮਾਨ ‘ਤੇ ਆਪਣੇ ਫੈਸਲਿਆਂ ‘ਤੇ ਥੋੜ੍ਹੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ’

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਪੰਜਾਬ ਲਈ ਜੋ ਵੀ ਫੈਸਲਾ ਕਰਦੇ ਹਨ, ਤਾਂ ਥੋੜੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ, ਜਿਸ ਕਾਰਨ ਅੱਜ ਹਰ ਪਾਰਟੀ ਵਰਕਰ ਨਿਰਾਸ਼ਾ ਵਿੱਚ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਹੋਮਿਓਪੈਥੀ ਵਾਲਾ ਕੰਮ ਕੀਤਾ ਹੈ ਨਾ ਸਰਕਾਰ ਬਣੀ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕੋਈ ਕੰਮ ਹੁੰਦਾ ਹੈ। ਆਪ ‘ਚ ਵਿਰੋਧੀ ਪਾਰਟੀਆਂ ‘ਚੋਂ ਲਿਆ ਕੇ ਉਚ ਅਹੁਦਿਆਂ ‘ਤੇ ਆਗੂ ਬਿਠਾ ਦਿੱਤੇ ਹਨ, ਪਰ ਆਪਣੇ ਵਰਕਰਾਂ ਦੀ ਥੋੜ੍ਹੀ ਜਿੰਨੀ ਵੀ ਕਦਰ ਨਹੀਂ ਕੀਤੀ।

ਯੂਥ ਆਗੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਜ਼ਿਲ੍ਹੇ ਵਿੱਚ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਆਇਆ ਪਰ ਹੋਰਨਾਂ ਪਾਰਟੀਆਂ ਵੱਲੋਂ ਕੀਤੇ ਕੰਮਾਂ ‘ਤੇ ਉੱਚੀ ਨਾਲ ਰੰਗ ਫੇਰ ਕੇ ਨਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।

ਮੁੱਖ ਮੰਤਰੀ ਨੂੰ ਕਾਰਗੁਜ਼ਾਰੀ ਵਿਚੋਂ ਦਿੱਤੇ 0 ਨੰਬਰ

ਜਦੋਂ ਅਰਸ਼ ਉਮਰੀਆਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਜਗੁਜਾਰੀ ‘ਤੇ ਪੁੱਛੇ ਸਵਾਲ ‘ਤੇ ਅਰਸ਼ ਉਮਰੀਆਣਾ ਨੇ ਕਿਹਾ ਮੈਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਜ ਗੁਜਾਰੀ ਦੇ ਨੰਬਰ ਦੇਣੇ ਹੋਣ ਤਾਂ 100 ਵਿੱਚੋਂ ਕੋਈ ਮਾਈਨਸ ਜੀਰੋ ਹੀ ਬਣਦੇ ਹਨ। ਇਹਨਾਂ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ, ਬਲਕਿ ਪੰਜਾਬ ਨੂੰ ਕਰਜ਼ ਦੇ ਥੱਲੇ ਦੱਬ ਦਿੱਤਾ। ਖ਼ਬਰ ਸ੍ਰੋਤ- ਪੀਟੀਸੀ

 

ਸੋਹੀਆਂ ਕਲਾਂ ਸਕੂਲ ਦੀ ਪ੍ਰਭਾਵਸ਼ਾਲੀ ਮਾਪੇ ਅਧਿਆਪਕ ਮਿਲਣੀ ਸਮਾਰੋਹ- ਅਮਨ ਸ਼ਰਮਾ

 

ਸੋਹੀਆਂ ਕਲਾਂ ਸਕੂਲ ਦੀ ਪ੍ਰਭਾਵਸ਼ਾਲੀ ਮਾਪੇ ਅਧਿਆਪਕ ਮਿੱਲਣੀ ਸਮਾਰੋਹ- ਅਮਨ ਸ਼ਰਮਾ

Punjab News, 28 March 2026- 

ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ ਅਨੁਸਾਰ ਮਾਰਚ ਸਲਾਨਾ ਪ੍ਰੀਖਿਆ ਦੇ ਨਤੀਜੇ ਦੱਸਣ, ਦਾਖਲਾ ਮੁਹਿੰਮ ਅਤੇ ਸਕੂਲ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿੱਚ ਸਕੂਲ ਮੁੱਖੀ ਅਮਨ ਸ਼ਰਮਾ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਮਾਪੇ ਅਧਿਆਪਕ ਮਿੱਲਣੀ ਹੋਈ ਜਿਸ ਵਿੱਚ ਐਸ ਐਮ ਸੀ ਚੇਅਰਮੈਨ ਕੰਵਲਜੀਤ ਕੌਰ, ਪਿੰਡ ਦੇ ਮੋਹਤਬਰ ਸੁਰਿੰਦਰ ਕੌਰ, ਸੁੱਖਵਿੰਦਰ ਸਿੰਘ ਸੋਹੀ, ਸੁਰਜੀਤ ਸਿੰਘ, ਗੁਰਭੇਜ ਸਿੰਘ ਰੰਧਾਵਾ, ਸੁਖਚੈਨ ਸਿੰਘ, ਐਸ ਐਮ ਸੀ ਉੱਪ ਚੇਅਰਮੈਨ ਰਾਜਵਿੰਦਰ ਕੌਰ, ਅਜੈਪਾਲ ਬੀ ਆਰ ਸੀ ਅਤੇ ਵੱਡੀ ਗਿਣਤੀ ਵਿੱਚ ਮਾਪੇ ਸ਼ਾਮਿਲ ਹੋਏ |

ਇਸ ਮੌਕੇ ਛੇਵੀਂ, ਸੱਤਵੀ ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੇ ਪਹਿਲੇ ਦੂੱਜੇ ਅਤੇ ਤੀਜੇ ਸਥਾਨਾਂ ਅਤੇ ਸਕੂਲ ਦੀ ਹੋਰ ਵਿੱਦਿਅਕ ਅਤੇ ਖੇਡ ਗਤੀਵਿਧੀਆਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਰੋਫੀ, ਮੈਡਲ, ਸਰਟੀਫਿਕੇਟ, ਅਤੇ ਸਟੇਸ਼ਨਰੀ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਤਾਵਰਨ ਦੀ ਸੰਭਾਲ ਲਈ ਇਹਨਾਂ ਵਿਦਿਆਰਥੀਆਂ ਨੂੰ ਨਿੱਮ ਅਤੇ ਸੁਖਚੈਨ ਦੇ ਬੂਟੇ ਵੀ ਦਿੱਤੇ ਗਏ ਅਤੇ ਇਹਨਾਂ ਨੂੰ ਸਹੀ ਥਾਂ ਤੇ ਲਗਾ ਕੇ ਸਾਂਭ ਸੰਭਾਲ ਲਈ ਪ੍ਰੇਰਿਆ|

ਇਸ ਮੌਕੇ ਸਕੂਲ ਮੁੱਖੀ ਅਮਨ ਸ਼ਰਮਾ, ਬੀ ਆਰ ਸੀ ਅਜੈਪਾਲ ਅਤੇ ਸਮੂਹ ਅਧਿਆਪਕਾਂ ਵਲੋਂ ਮਾਪਿਆਂ, ਐਸ. ਐਮ. ਸੀ. ਅਤੇ ਮੋਹਤਬਰਾਂ ਨੂੰ ਸਰਕਾਰੀ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਦੱਸਦਿਆਂ ਆਪਣੇ ਪਿੰਡਾਂ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਚੰਗੇ ਭਵਿੱਖ ਲਈ ਮਿਆਰੀ ਸਿੱਖਿਆ ਅਤੇ ਖੇਡਾਂ ਲਈ ਸਕੂਲ ਵਿੱਚ ਦਾਖਿਲ ਕਰਵਾਉਣ ਦੀ ਅਪੀਲ ਕੀਤੀ|

ਇਸ ਮੌਕੇ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਪੜ੍ਹਾਉਣ ਲਈ ਮਿਲੀਆਂ ਦੋ 75 ਇੰਚੀ ਬਹੁ ਮੰਤਵ ਵਾਲੀਆਂ ਇੰਟੈ੍ਰੈਕਟਿਵ ਫਲੈਟ ਪੈਨਲ ਦਾ ਉਦਘਾਟਨ ਕੀਤਾ ਗਿਆ |ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਸੁੱਖਵਿੰਦਰ ਸਿੰਘ ਸੋਹੀ ਨੇ 5100 ਰੁਪਏ ਅਤੇ ਸੁਰਜੀਤ ਸਿੰਘ ਸੋਹੀਆਂ ਕਲਾਂ ਨੇ 5000 ਰੁਪਏ ਸਕੂਲ ਵੈਲਫ਼ੇਅਰ ਫੰਡ ਵਿੱਚ ਦਿੱਤੇ|

ਇਸ ਮੌਕੇ ਸਕੂਲ ਇੰਚਾਰਜ,ਐਸ. ਐਮ. ਸੀ ਅਤੇ ਹਾਜ਼ਰ ਮਾਪਿਆਂ ਅਤੇ ਮੋਹਤਬਰਾਂ ਨੇ ਸਕੂਲ ਦੇ ਮਿਹਨਤੀ ਸਮੂਹ ਸਟਾਫ਼ ਦੀ ਬਹੁਤ ਸਲਾਘਾ ਕੀਤੀ ਅਤੇ ਸਕੂਲ ਦੀ ਬਿਹਤਰੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਵਾਇਆ | ਇਸ ਮੌਕੇ ਮੈਡਮ ਅਨੀਤਾ,ਮਨਦੀਪ ਅਨੀਤਾ ,ਰਾਜਵਿੰਦਰ ਕੌਰ, ਬਲਬੀਰ ਕੌਰ, ਹਰਪ੍ਰੀਤ ਸਿੰਘ,ਹਰਪਾਲ ਸਿੰਘ, ਮਮਤਾ ਸ਼ਰਮਾ,ਗੋਪੀ ਚੰਦ, ਨਿਰਮਲਜੀਤ ਕੌਰ, ਨੀਤੂ ਜੋਸ਼ੀ,ਰੇਣੁਕਾ, ਗੀਤੂ,ਜੀਵਨ ਜਯੋਤੀ, ਨਵੀਨ ਗੌਰਵ ਗੰਭੀਰ,ਮਨਜੀਤ ਸਿੰਘ ਅਮਨਦੀਪ ਕੌਰ, ਗੁਰਲਾਲ ਸਿੰਘ, ਸ਼ਾਕਸ਼ੀ,ਮੁਕੇਸ਼ ਜੋਸ਼ੀ, ਹਰਪ੍ਰੀਤ ਸਿੰਘ ਹਾਜ਼ਰ ਸਨ|

 

ਪੰਜਾਬ ਦੇ ਖੇਤਾਂ ‘ਚੋਂ ਹਟਾਏ ਜਾਣਗੇ ਖੰਭੇ; ਹੁਣ ਮਿਲੇਗੀ ਅੰਡਰਗਰਾਊਂਡ ਬਿਜਲੀ- CM ਮਾਨ ਦਾ ਵੱਡਾ ਐਲਾਨ

 

ਪੰਜਾਬ ਦੇ ਖੇਤਾਂ ‘ਚੋਂ ਹਟਾਏ ਜਾਣਗੇ ਖੰਭੇ; ਹੁਣ ਮਿਲੇਗੀ ਅੰਡਰਗਰਾਊਂਡ ਬਿਜਲੀ- CM ਮਾਨ ਦਾ ਐਲਾਨ

ਭਗਵੰਤ ਮਾਨ ਦਾ ਸਰਹੰਦ ਤੋਂ ਧਮਾਕੇਦਾਰ ਸੰਬੋਧਨ, “ਸਾਡੀ ਸਟੇਜ ਤੋਂ ਕੁਰਸੀ ਨਹੀਂ, ਲੋਕਾਂ ਦੇ ਇਲਾਜ ਤੇ ਕਿਸਾਨੀ ਦੇ ਫ਼ਿਕਰ ਦੀ ਹੁੰਦੀ ਹੈ ਗੱਲ”

Punjab Network

ਸਰਹੰਦ/ਫ਼ਤਹਿਗੜ੍ਹ ਸਾਹਿਬ, 28 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਹੰਦ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਭਾਸ਼ਣ ਵਿੱਚ ਜਿੱਥੇ ਵਿਰੋਧੀਆਂ ਵਿਰੁੱਧ ਤਿੱਖੇ ਤੇਵਰ ਨਜ਼ਰ ਆਏ, ਉੱਥੇ ਹੀ ਪੰਜਾਬ ਦੇ ਵਿਕਾਸ ਲਈ ਕਈ ਵੱਡੇ ਐਲਾਨ ਵੀ ਕੀਤੇ ਗਏ।

ਕਿਸਾਨੀ ਲਈ ਵੱਡੀ ਸੌਗਾਤ- ਅੰਡਰਗਰਾਊਂਡ ਬਿਜਲੀ ਦਾ ਐਲਾਨ

ਕਿਸਾਨੀ ਮੁੱਦਿਆਂ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਦੋ ਵੱਡੇ ਐਲਾਨ ਕੀਤੇ। ਕਿਸਾਨਾਂ ਨੂੰ ਹੁਣ ਰਾਤਾਂ ਦੀ ਨੀਂਦ ਖ਼ਰਾਬ ਕਰਕੇ ਖੇਤਾਂ ਵਿੱਚ ਪਾਣੀ ਲਾਉਣ ਦੀ ਲੋੜ ਨਹੀਂ, ਉਨ੍ਹਾਂ ਨੂੰ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਖੇਤਾਂ ਵਿੱਚੋਂ ਖੰਭੇ ਹਟਾ ਕੇ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ, ਤਾਂ ਜੋ ਅੱਗ ਲੱਗਣ ਜਾਂ ਖੰਭਿਆਂ ਕਾਰਨ ਹੁੰਦੇ ਹਾਦਸਿਆਂ ਤੋਂ ਫ਼ਸਲਾਂ ਨੂੰ ਬਚਾਇਆ ਜਾ ਸਕੇ।

ਲੀਡਰਾਂ ਦੀ ਨਹੀਂ, ਲੋਕਾਂ ਦੀ AAP ਪਾਰਟੀ

ਮਾਨ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਆਮ ਘਰਾਂ ਵਿੱਚੋਂ ਨਿਕਲੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਟੇਜਾਂ ਤੋਂ ਸਿਰਫ਼ ਕੁਰਸੀ ਬਚਾਉਣ ਦੀ ਸਿਆਸਤ ਹੁੰਦੀ ਹੈ, ਜਦਕਿ ‘ਆਪ’ ਦੀ ਸਟੇਜ ਲੋਕਾਂ ਦੀਆਂ ਬਿਮਾਰੀਆਂ (ਸ਼ੂਗਰ, ਗੁਰਦੇ) ਦੇ ਇਲਾਜ, ਬੱਚਿਆਂ ਦੀ ਸਿੱਖਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਹਿਸਾਬ-ਕਿਤਾਬ ਲਈ ਸਮਰਪਿਤ ਹੈ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ “ਪੰਜਾਬ ਨੂੰ ਸੁਖਬੀਰ ਤੋਂ ਬਚਾਉਣ” ਦਾ ਹੋਕਾ ਦਿੱਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਸ ‘ਤੱਕੜੀ’ ਨੂੰ ਲੋਕਾਂ ਨੇ ਸ਼ਰਧਾ ਨਾਲ ਵੋਟਾਂ ਪਾਈਆਂ ਸਨ, ਸੁਖਬੀਰ ਬਾਦਲ ਹੋਰਾਂ ਨੇ ਉਸ ਵਿੱਚ ‘ਚਿੱਟਾ’ ਤੋਲ ਕੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ।

ਮਾਨ ਨੇ ਗੰਭੀਰ ਇਲਜ਼ਾਮ ਲਾਇਆ ਕਿ ਬਾਦਲ ਪਰਿਵਾਰ ਧਰਮ ਅਤੇ ਗੋਲਕਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਹਿੱਤਾਂ ਨੂੰ ਖਾ ਗਿਆ ਹੈ। ਬਰਗਾੜੀ ਅਤੇ ਕੋਟਕਪੂਰਾ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ।

ਬੇਅਦਬੀ ਵਿਰੁੱਧ ‘ਉਮਰ ਕੈਦ’ ਦੀ ਸਜ਼ਾ

ਧਾਰਮਿਕ ਅਦਬ ਨੂੰ ਯਕੀਨੀ ਬਣਾਉਣ ਲਈ CM ਮਾਨ ਨੇ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ‘ਗੁਰੂ ਗ੍ਰੰਥ ਸਾਹਿਬ ਐਕਟ’ ਵਿੱਚ ਸੋਧ ਕਰਕੇ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਕਾਨੂੰਨੀ ਪ੍ਰਬੰਧ ਕੀਤਾ ਜਾਵੇਗਾ।

CM ਮਾਨ ਨੇ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉੱਥੇ ਵਰਕਰ ਤਾਂ ਮੁੱਕ ਗਏ ਹਨ, ਪਰ ਮੁੱਖ ਮੰਤਰੀ ਦੇ 8-9 ਦਾਅਵੇਦਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਾਈਕਮਾਂਡ ਨੂੰ ਪੰਜਾਬ ਦੇ ਇਨ੍ਹਾਂ ਆਗੂਆਂ ਦੇ ਨਾਮ ਤੱਕ ਨਹੀਂ ਪਤਾ।

ਮਾਨ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਭਰੋਸਾ ਦਿੱਤਾ ਕਿ ਉਹ ਵਿਰੋਧੀਆਂ ਦੀਆਂ ਗਾਲਾਂ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਇੱਕੋ-ਇੱਕ ਟੀਚਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ।

 

ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਮੰਤਰੀ ਦਾ ਦੇਹਾਂਤ

 

ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਮੰਤਰੀ ਦਾ ਦੇਹਾਂਤ

Punjab Network

ਪਟਿਆਲਾ, 28 ਮਾਰਚ, 2026: ਪੰਜਾਬ ਦੀ ਸਿਆਸਤ ਦੇ ਦਿੱਗਜ ਆਗੂ ਅਤੇ ਸਾਬਕਾ ਮੰਤਰੀ ਲਾਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਅਤੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਲਾਲ ਸਿੰਘ ਪੰਜਾਬ ਕਾਂਗਰਸ ਦੇ ਸਭ ਤੋਂ ਤਜ਼ਰਬੇਕਾਰ ਆਗੂਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਲੰਬਾ ਸਮਾਂ ਪੰਜਾਬ ਕੈਬਨਿਟ ਵਿੱਚ ਵੱਖ-ਵੱਖ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਨਿਭਾਈ ਅਤੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਸੀ।

ਪਰਿਵਾਰਕ ਸੂਤਰਾਂ ਅਨੁਸਾਰ, ਉਹ ਪਿਛਲੇ ਕਾਫ਼ੀ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਪਟਿਆਲਾ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅੱਜ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬ ਦੇ ਕਈ ਸੀਨੀਅਰ ਸਿਆਸੀ ਆਗੂਆਂ, ਮੰਤਰੀਆਂ ਅਤੇ ਸਾਬਕਾ ਮੁੱਖ ਮੰਤਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਲਾਲ ਸਿੰਘ ਦੇ ਜਾਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਨਾ ਮੁਸ਼ਕਿਲ ਹੈ।

 

‘Dope Test’ before Marriage: ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਦਾ ‘ਡੋਪ ਟੈਸਟ’ ਹੋਵੇ ਲਾਜ਼ਮੀ; ਸੰਸਦ ਮੈਂਬਰ ਨੇ ਕੇਂਦਰ ਤੋਂ ਕੀਤੀ ਕਾਨੂੰਨ ਬਣਾਉਣ ਦੀ ਮੰਗ

 

‘Dope Test’ before Marriage: ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਦਾ ‘ਡੋਪ ਟੈਸਟ’ ਹੋਵੇ ਲਾਜ਼ਮੀ; ਸੰਸਦ ਮੈਂਬਰ ਨੇ ਕੇਂਦਰ ਤੋਂ ਕੀਤੀ ਕਾਨੂੰਨ ਬਣਾਉਣ ਦੀ ਮੰਗ

‘Dope Test’ before Marriage: ਹੁਣ ਡੋਪ ਟੈਸਟ ਤੋਂ ਬਿਨਾਂ ਨਹੀਂ ਹੋਵੇਗਾ ਵਿਆਹ? ‘ਆਪ’ ਸੰਸਦ ਮੈਂਬਰ ਨੇ ਕੇਂਦਰ ਨੂੰ ਨਵਾਂ ਕਾਨੂੰਨ ਬਣਾਉਣ ਲਈ ਲਿਖੀ ਚਿੱਠੀ

Punjab Network 

ਨਵੀਂ ਦਿੱਲੀ/ਚੰਡੀਗੜ੍ਹ 28 ਮਾਰਚ, 2026:

‘Dope Test’ before Marriage: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਅੱਗੇ ਇੱਕ ਅਹਿਮ ਅਤੇ ਨਿਵੇਕਲੀ ਮੰਗ ਰੱਖੀ ਹੈ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਵਿਆਹ ਕਰਵਾਉਣ ਸਮੇਂ ਲੜਕਾ ਅਤੇ ਲੜਕੀ ਦੋਵਾਂ ਦਾ ਡੋਪ ਟੈਸਟ (Dope Test) ਲਾਜ਼ਮੀ ਕੀਤਾ ਜਾਵੇ।

ਕੰਗ ਅਨੁਸਾਰ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਪਰਿਵਾਰਕ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।

ਮੈਰਿਜ ਸਰਟੀਫਿਕੇਟ ਨਾਲ ਲੱਗੇ ਰਿਪੋਰਟ

ਸੰਸਦ ਮੈਂਬਰ ਕੰਗ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਇੱਕ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਦੀਆਂ ਮੁੱਖ ਮੰਗਾਂ, ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੋਵਾਂ ਦੀ ਡੋਪ ਟੈਸਟ ਰਿਪੋਰਟ ਹੋਣੀ ਚਾਹੀਦੀ ਹੈ।

ਡੋਪ ਟੈਸਟ ਦੇ ਨਾਲ-ਨਾਲ ਦੋਵਾਂ ਦਾ ਮੁਕੰਮਲ ‘ਮੈਡੀਕਲ ਹੈਲਥ ਸਰਟੀਫਿਕੇਟ’ ਵੀ ਲਾਜ਼ਮੀ ਕੀਤਾ ਜਾਵੇ। ਮੈਰਿਜ ਸਰਟੀਫਿਕੇਟ ਜਾਰੀ ਕਰਨ ਵੇਲੇ ਇਹ ਟੈਸਟ ਰਿਪੋਰਟਾਂ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।

ਸੂਬਾ ਸਰਕਾਰਾਂ ਲਈ ਦਿਸ਼ਾ-ਨਿਰਦੇਸ਼

ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਸਾਰੀਆਂ ਸੂਬਾ ਸਰਕਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅੱਜ-ਕੱਲ੍ਹ ਨਸ਼ਿਆਂ ਕਾਰਨ ਕਈ ਹੱਸਦੇ-ਵਸਦੇ ਉੱਜੜ ਰਹੇ ਹਨ ਅਤੇ ਤਲਾਕ ਦੇ ਮਾਮਲੇ ਵਧ ਰਹੇ ਹਨ।

ਜੇਕਰ ਵਿਆਹ ਤੋਂ ਪਹਿਲਾਂ ਹੀ ਸਿਹਤ ਅਤੇ ਨਸ਼ੇ ਦੀ ਸਥਿਤੀ ਸਪੱਸ਼ਟ ਹੋਵੇਗੀ, ਤਾਂ ਭਵਿੱਖ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕੇਗਾ।

 

Income Tax Rules: ਇਨਕਮ-ਟੈਕਸ ਪ੍ਰਣਾਲੀ ‘ਚ ਵੱਡਾ ਫੇਰਬਦਲ; 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਐਕਟ- 150 ਤੋਂ ਵੱਧ ਨਵੇਂ ਫਾਰਮ ਜਾਰੀ

 

Income Tax Rules: ਇਨਕਮ-ਟੈਕਸ ਪ੍ਰਣਾਲੀ ‘ਚ ਵੱਡਾ ਫੇਰਬਦਲ: 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਐਕਟ; 150 ਤੋਂ ਵੱਧ ਨਵੇਂ ਫਾਰਮ ਜਾਰੀ

1961 ਦੇ ਪੁਰਾਣੇ ਟੈਕਸ ਕਾਨੂੰਨ ਦਾ ਯੁੱਗ ਖ਼ਤਮ; ਨਵੀਂ ਡਿਜੀਟਲ ਪ੍ਰਣਾਲੀ ਦਾ ਆਗਾਜ਼- 150 ਤੋਂ ਵੱਧ ਨਵੇਂ ਟੈਕਸ ਫਾਰਮਾਂ ਦੀ ਸੂਚੀ ਜਾਰੀ

ਮਕਾਨ ਕਿਰਾਇਆ ਭੱਤਾ (HRA) ਲੈਣ ਲਈ ਮਕਾਨ ਮਾਲਕ ਨਾਲ ਸਬੰਧ ਦੱਸਣਾ ਹੋਵੇਗਾ ਜ਼ਰੂਰੀ- ਨਵਾਂ PAN ਕਾਰਡ ਹੁਣ ਫਾਰਮ 134 ਰਾਹੀਂ ਬਣੇਗਾ

ਨਵੀਂ ਦਿੱਲੀ, 28 ਮਾਰਚ 2026:

ਭਾਰਤ ਸਰਕਾਰ ਨੇ ਇਨਕਮ-ਟੈਕਸ ਪ੍ਰਣਾਲੀ (Income Tax Rules) ਨੂੰ ਆਧੁਨਿਕ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਪੁੱਟਦਿਆਂ ਇਨਕਮ-ਟੈਕਸ ਨਿਯਮ 2026 ਨੂੰ ਅਧਿਕਾਰਤ ਤੌਰ ‘ਤੇ ਨੋਟੀਫਾਈ ਕਰ ਦਿੱਤਾ ਹੈ।

ਇਹ ਨਵੇਂ ਨਿਯਮ 1961 ਦੇ ਪੁਰਾਣੇ ਕਾਨੂੰਨ ਦੀ ਜਗ੍ਹਾ ਲੈਣ ਵਾਲੇ ਨਵੇਂ ਇਨਕਮ-ਟੈਕਸ ਐਕਟ 2025 ਦਾ ਹਿੱਸਾ ਹਨ ਅਤੇ 1 ਅਪ੍ਰੈਲ, 2026 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਜਾਣਗੇ।

ਆਮ ਨਾਗਰਿਕਾਂ ਅਤੇ ਮੁਲਾਜ਼ਮਾਂ ਲਈ ਮੁੱਖ ਬਦਲਾਅ/ ਬਕਾਇਆ ਅਤੇ ਪੈਨਸ਼ਨ

ਤਨਖਾਹ ਲੈਣ ਵਾਲੇ ਮੁਲਾਜ਼ਮਾਂ ਲਈ ਟੈਕਸ ਛੋਟ (Deductions) ਦੇ ਦਾਅਵੇ ਹੁਣ ਨਵੇਂ ਫਾਰਮਾਂ ਰਾਹੀਂ ਕੀਤੇ ਜਾਣਗੇ। ਹੁਣ ਫਾਰਮ 124 ਭਰਨਾ ਲਾਜ਼ਮੀ ਹੋਵੇਗਾ, ਜਿਸ ਵਿੱਚ ਟੈਕਸਦਾਤਾ ਨੂੰ ਆਪਣੇ ਮਕਾਨ ਮਾਲਕ ਨਾਲ ਸਬੰਧ (Relationship) ਦੀ ਜਾਣਕਾਰੀ ਵੀ ਦੇਣੀ ਪਵੇਗੀ।

ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਸਮੇਤ ਹੈਦਰਾਬਾਦ, ਪੁਣੇ, ਅਹਿਮਦਾਬਾਦ ਅਤੇ ਬੰਗਲੁਰੂ ਵਿੱਚ ਹੁਣ ਤਨਖਾਹ ਦੇ 50% ਤੱਕ HRA ਛੋਟ ਮਿਲੇਗੀ। ਬਾਕੀ ਸ਼ਹਿਰਾਂ ਲਈ ਇਹ ਸੀਮਾ 40% ਰਹੇਗੀ। ਇਸ ਦੇ ਨਾਲ ਹੀ ਬਕਾਇਆ ਤਨਖਾਹ, ਗ੍ਰੈਚੂਟੀ ਅਤੇ ਪੈਨਸ਼ਨ ‘ਤੇ ਛੋਟ ਲੈਣ ਲਈ ਨਵੇਂ ਪ੍ਰੋਫਾਰਮੇ ਤਿਆਰ ਕੀਤੇ ਗਏ ਹਨ।

PAN ਅਤੇ TAN ਲਈ ਨਵੇਂ ਨਿਯਮ/ ਨਿਵੇਸ਼ਕਾਂ ਅਤੇ ਕੰਪਨੀਆਂ ਲਈ ਸਖ਼ਤੀ

ਜੇਕਰ ਤੁਸੀਂ ਨਵਾਂ PAN ਕਾਰਡ ਬਣਵਾਉਣਾ ਹੈ ਜਾਂ ਪੁਰਾਣੇ ਕਾਰਡ ਵਿੱਚ ਕੋਈ ਸੁਧਾਰ (Correction) ਕਰਵਾਉਣਾ ਹੈ, ਤਾਂ ਪੁਰਾਣੇ ਫਾਰਮ ਹੁਣ ਬੀਤੇ ਦੀ ਗੱਲ ਹੋ ਜਾਣਗੇ। ਹੁਣ ਤੋਂ ਸਿਰਫ਼ ਫਾਰਮ 134 ਅਤੇ 135 ਦੀ ਵਰਤੋਂ ਹੀ ਕੀਤੀ ਜਾ ਸਕੇਗੀ।

ਸ਼ੇਅਰ ਬਾਜ਼ਾਰ ਅਤੇ ਜਾਇਦਾਦ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ (Capital Gains) ‘ਤੇ ਨਿਯਮ ਪਹਿਲਾਂ ਨਾਲੋਂ ਸਖ਼ਤ ਕੀਤੇ ਗਏ ਹਨ।

ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ (Foreign Remittances) ਲਈ ਹੁਣ ਫਾਰਮ 38 ਭਰਨਾ ਲਾਜ਼ਮੀ ਹੋਵੇਗਾ। ਬਹੁ-ਰਾਸ਼ਟਰੀ ਕੰਪਨੀਆਂ ਰਾਹੀਂ ਹੁੰਦੀ ਟੈਕਸ ਚੋਰੀ ਨੂੰ ਰੋਕਣ ਲਈ ‘ਟਰਾਂਸਫਰ ਪ੍ਰਾਈਸਿੰਗ’ ਦੇ ਨਿਯਮਾਂ ਨੂੰ ਹੋਰ ਪਾਰਦਰਸ਼ੀ ਬਣਾਇਆ ਗਿਆ ਹੈ।

TDS ਅਤੇ ਵਿਵਾਦਾਂ ਦਾ ਨਿਪਟਾਰਾ

ਟੈਕਸ ਕੱਟਣ ਵਾਲੀਆਂ ਸੰਸਥਾਵਾਂ (TDS/TCS) ਲਈ ਸਰਟੀਫਿਕੇਟਾਂ ਦੇ ਫਾਰਮੈਟ ਬਦਲ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਜੇਕਰ ਕਿਸੇ ਟੈਕਸਦਾਤਾ ਦਾ ਵਿਭਾਗ ਨਾਲ ਕੋਈ ਝਗੜਾ ਹੈ, ਤਾਂ ਅਪੀਲ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਵਧੇਰੇ ਸੁਖਾਲਾ ਬਣਾਉਣ ਲਈ ਨਵੇਂ ਫਾਰਮ ਜਾਰੀ ਕੀਤੇ ਗਏ ਹਨ।