ਵੀਰਵਾਰ, ਮਾਰਚ 12, 2026
Home Blog Page 69

ਸੁਖਜਾਦ ਸਿੰਘ ਬਣੇ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ

 

ਸੁਖਜਾਦ ਸਿੰਘ ਬਣੇ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ

ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਸੁਖਜਾਦ ਸਿੰਘ ਸੂਬਾ ਪ੍ਰਧਾਨ ਨਿਯੁਕਤ

ਚੰਡੀਗੜ੍ਹ, 5 ਫਰਵਰੀ 2026- ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਇੱਕ ਸੂਬਾ ਪੱਧਰੀ ਮੀਟਿੰਗ ਕਰਕੇ ਸੂਬਾ ਕਮੇਟੀ ਦੀ ਇਕਾਈ ਨੂੰ ਮੁੜ ਸਥਾਪਿਤ ਕੀਤਾ ਗਿਆ ਜਿਸ ਵਿੱਚ ਸੂਬਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਕੰਮ ਕਰ ਰਹੇ ਸ਼੍ਰੀਮਤੀ ਕੁਲਵਿੰਦਰ ਕੌਰ ਕਵਲ ਨੂੰ ਮਹਿਕਮੇ ਵਿੱਚ ਸੇਵਾਵਾਂ ਖਤਮ ਹੋਣ ਤੇ ਰਿਟਾਇਰਮੈਂਟ ਤੋਂ ਬਾਅਦ ਸੁਖਜਾਦ ਸਿੰਘ ਨੂੰ ਬਹੁ ਸਹਿਮਤੀ ਨਾਲ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਇਕਾਈ ਵਿੱਚ ਕੁਲਵਿੰਦਰ ਕੌਰ ਕੰਵਲ ਸਾਬਕਾ ਸੂਬਾ ਪ੍ਰਧਾਨ ਨੂੰ ਚੇਅਰ ਪਰਸਨ ਅਤੇ ਸੁਖਵਿੰਦਰ ਕੌਰ ਮੋਹਾਲੀ ਨੂੰ ਵਾਈਸ ਸੂਬਾ ਪ੍ਰਧਾਨ, ਕੰਵਲਜੀਤ ਕੌਰ ਪੰਨੂ ਅਤੇ ਮਿੰਨੀ ਕੌਰ ਘੁੰਮਣ ਨੂੰ ਜਰਨਲ ਸੈਕਟਰੀ ਮੰਜੂ ਮਹਾਜਨ ਅਤੇ ਕਾਂਤਾ ਕੁਮਾਰੀ ਨੂੰ ਡਿਪਟੀ ਜਨਰਲ ਸੈਕਟਰੀ ਗੁਰਜੰਟ ਸਿੰਘ ਫਿਰੋਜ਼ਪੁਰ ਨੂੰ ਜੁਆਇੰਟ ਸੈਕਟਰੀ ਅਤੇ ਜਸਵਿੰਦਰ ਸਿੰਘ ਕੌੜਾ ਨੂੰ ਮੀਡੀਆ ਸੈਕਟਰੀ ਵਜੋਂ ਜਿੰਮੇਵਾਰੀ ਦਿੱਤੀ ਗਈ।

ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਜਾਦ ਸਿੰਘ ਨੇ ਦੱਸਿਆ ਕਿ ਦੇ ਸੂਬਾ ਕਮੇਟੀ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਬਾਕੀ ਅਹੁਦੇਦਾਰ ਸੂਬਾ ਕਮੇਟੀ ਦੀ ਅਗਲੀ ਮੀਟਿੰਗ ਤੱਕ ਆਪਣੇ ਅਹੁਦਿਆਂ ਤੇ ਕੰਮ ਕਰਦੇ ਰਹਿਣਗੇ, ਆਉਣ ਵਾਲੇ ਦਿਨਾਂ ਵਿੱਚ ਸੂਬਾ ਕਮੇਟੀ ਦੀ ਵੱਡੀ ਮੀਟਿੰਗ ਕਰਕੇ ਜਥੇਬੰਦੀ ਦਾ ਮੁੜ ਵਿਸਥਾਰ ਕੀਤਾ ਜਾਏਗਾ, ਜਾਣਕਾਰੀ ਦਿੰਦਿਆਂ ਕੰਵਲਜੀਤ ਕੌਰ ਪੰਨੂ ਜਨਰਲ ਸੈਕਟਰੀ ਨੇ ਦੱਸਿਆ ਕਿ ਸ਼੍ਰੀਮਤੀ ਕੁਲਵਿੰਦਰ ਕੌਰ ਕੰਵਲ ਦੀਆਂ ਸੇਵਾਵਾਂ ਸਮਾਪਤ ਹੋਣ ਤੇ ਉਹਨਾਂ ਵੱਲੋਂ ਆਪਣੇ ਯੂਨੀਅਨ ਦੇ ਅਹੁਦੇ ਤੋ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਕੇ ਸੂਬਾ ਕਮੇਟੀ ਦਾ ਐਲਾਨ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਾਡੀ ਯੂਨੀਅਨ ਨੇ ਕੇਡਰ ਪ੍ਰਤੀ ਤਨ ਦੇਹੀ ਅਤੇ ਵਫਾਦਾਰੀ ਨਾਲ ਕੰਮ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੇਂ ਚੁਣੇ ਹੋਏ ਨੁਮਾਇੰਦੇ ਨਰਸਿੰਗ ਕੇਡਰ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ।

 

ਕਿਰਤ ਵਿਭਾਗ ਦੀਆਂ ‘ਲੋਕ ਵਿਰੋਧੀ’ ਨੀਤੀਆਂ ਖ਼ਿਲਾਫ਼ ਉਸਾਰੀ ਕਿਰਤੀਆਂ ਨੇ ਖੋਲ੍ਹਿਆ ਮੋਰਚਾ; 26 ਫਰਵਰੀ ਨੂੰ ਸੂਬਾ ਪੱਧਰੀ ਧਰਨਿਆਂ ਦਾ ਐਲਾਨ

 

ਲਾਭਪਾਤਰੀਆਂ ਨੂੰ ਸਮੇਂ ਸਿਰ ਲਾਭ ਨਾ ਮਿਲਣ ਅਤੇ ਆਪ ਹੁਦਰੇ ਢੰਗ ਨਾਲ ਸਕੀਮਾਂ ਵਿੱਚ ਬਦਲਾਉ ਕਰਨ ਖ਼ਿਲਾਫ਼ ਕਿਰਤ ਅਧਿਕਾਰੀਆਂ ਨੂੰ ਸੰਘਰਸ਼ ਦਾ ਨੋਟਿਸ ਦਿੱਤਾ

26 ਫਰਵਰੀ ਨੂੰ ਏਐਲਸੀ ਦਫ਼ਤਰਾਂ ਅਤੇ 27 ਮਾਰਚ ਨੂੰ ਲੇਬਰ ਕਮਿਸ਼ਨ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ:- ਸ਼ਰਮਾ, ਢਾਬਾਂ

ਚੰਡੀਗੜ੍ਹ –

ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਵੱਲੋਂ ਕਿਰਤ ਭਵਨ ਵਿਖੇ ਪਹੁੰਚ ਕੇ ਕਿਰਤ ਅਧਿਕਾਰੀਆਂ ਨੂੰ ਇੱਕ ਨੋਟਿਸ ਦੇ ਕੇ ਜਾਣੂ ਕਰਵਾਇਆ ਗਿਆ ਕਿ ਯੂਨੀਅਨ ਵੱਲੋਂ 26 ਫ਼ਰਵਰੀ ਨੂੰ ਪੰਜਾਬ ਦੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਅਤੇ 27 ਮਾਰਚ ਨੂੰ ਲੇਬਰ ਕਮਿਸ਼ਨਰ ਪੰਜਾਬ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ, ਸੂਬਾ ਸਹਾਇਕ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ,ਸੂਬਾ ਖਜ਼ਾਨਚੀ ਪ੍ਰਦੀਪ ਚੀਮਾ, ਸੂਬਾ ਕਮੇਟੀ ਮੈਂਬਰ ਸੁਰਿੰਦਰ ਭੈਣੀ ਅਤੇ ਸੋਨਾ ਧੁੰਨਕੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਬੋਰਡ ਦੀ ਮੀਟਿੰਗ ਨਾ ਹੋਣ ਕਾਰਨ ਕਿਰਤ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਸਕੀਮਾਂ ਵਿੱਚ ਬਦਲਾਓ ਕੀਤਾ ਜਾ ਰਿਹਾ ਹੈ, ਜਿਵੇਂ ਕਿ ਲਾਭਪਾਤਰੀਆਂ ਲਈ ਵਾਰ-ਵਾਰ ਪੈਨਸ਼ਨ ਸਕੀਮ ਵਿੱਚ ਬਦਲਾਓ ਕਰਨਾ,ਗਰੇਸ ਮਿਤੀ ਦੇ ਅੰਦਰ ਮਿਲਣ ਵਾਲੇ ਐਕਸਗਰੇਸੀਆਂ ਵਿੱਚ ਬਦਲਾਓ ਕਰਨਾ, ਐਕਸੀਡੈਂਟਲ ਐਕਸਗਰੇਸ਼ੀਆ ਲਾਭਪਾਤਰੀ ਦੇ ਵਾਰਸਾਂ ਨੂੰ ਨਾ ਮਿਲਣਾ, 27 ਨੰਬਰ ਫਾਰਮ ਦਾ ਆਟੋਪੈਚ ਨਾ ਹੋਣ ਕਾਰਨ ਲਾਭਪਾਤਰੀ ਖੱਜਲ ਖੁਆਰ ਹੋ ਰਹੇ ਹਨ।

ਇਸ ਸਬੰਧੀ ਯੂਨੀਅਨ ਵੱਲੋਂ ਮੋਗਾ ਵਿਖੇ ਹੋਈ ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਮਹਿਕਮਾਂ ਲੇਬਰ ਖ਼ਿਲਾਫ਼ ਸੰਘਰਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਘਰਸ਼ ਬਾਰੇ ਅੱਜ ਕਿਰਤ ਭਵਨ ਵਿਖੇ ਕਿਰਤ ਅਧਿਕਾਰੀਆਂ ਨੂੰ ਇੱਕ ਨੋਟਿਸ ਦੇ ਕੇ ਜਾਣੂ ਕਰਵਾਇਆ ਗਿਆ ਕਿ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਵੱਲੋਂ 26 ਫ਼ਰਵਰੀ ਨੂੰ ਪੰਜਾਬ ਦੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਅਤੇ 27 ਮਾਰਚ ਨੂੰ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਡਿਪਟੀ ਸਕੱਤਰ ਪਦਮਜੀਤ ਸਿੰਘ ਵੱਲੋਂ ਆਗੂਆਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਵੀ ਦਵਾਇਆ ਗਿਆ ਕਿ ਉਸਾਰੀ ਕਿਰਤੀਆਂ ਦੇ ਜਾਇਜ਼ ਮਸਲੇ ਤੁਰੰਤ ਹੱਲ ਕਰਨ ਲਈ ਹੋਰ ਯਤਨ ਤੇਜ਼ ਕੀਤੇ ਜਾਣਗੇ। ਸਾਥੀ ਸ਼ਰਮਾ ਅਤੇ ਢਾਬਾਂ ਨੇ ਕਿਹਾ ਕਿ ਐਕਸਗਰੇਸੀਆਂ ਵਿੱਚ ਗਰੇਸ ਮਿਤੀ ਵਾਲੇ ਕੇਸਾਂ ਵਿੱਚ ਸਕੱਤਰ ਕਮ ਲੇਬਰ ਕਮਿਸ਼ਨਰ ਤੋਂ ਮਨਜੂਰੀ ਲੈਣ ਦੀ ਇੱਕ ਮਾਨਤਾ ਤੌਰ ਤੇ ਲਾਭਪਾਤਰੀ ਨੂੰ ਲਾਭ ਦੇਣ ਤੋਂ ਇਨਕਾਰ ਕਰਨਾ ਹੈ।ਪਹਿਲਾਂ ਤਾਂ ਫੀਲਡ ਵਿੱਚੋਂ ਉੱਪਰ ਕੇਸ ਪਹੁੰਚਦੇ ਹੀ ਨਹੀਂ।

ਜੇਕਰ ਪਹੁੰਚ ਜਾਣ ਤਾਂ ਸਮਾਂ ਲੰਘਣ ਦੇ ਬਾਵਜੂਦ ਮਨਜ਼ੂਰੀ ਨਹੀਂ ਮਿਲਦੀ, ਨਾ ਹੀ ਫਿਰ ਇਕ ਸਾਲ ਬੀਤ ਜਾਣ ਤੋਂ ਬਾਅਦ ਲਾਭਪਾਤਰੀ ਦਾ ਕੇਸ ਅਪਲਾਈ ਹੋ ਸਕਦਾ ਹੈ। ਇਸੇ ਤਰ੍ਹਾਂ ਐਕਸੀਡੈਂਟ ਕੇਸਾਂ ਨੂੰ ਰੋਕਿਆ ਜਾ ਰਿਹਾ ਹੈ, ਜੋ ਕੰਮ ਤੇ ਜਾਂਦੇ ਸਮੇਂ ਅਤੇ ਆਉਂਦੇ ਸਮੇਂ ਹੁੰਦੇ ਹਨ। ਓਲਡ ਪੋਰਟਲ ਜਿਸ ਬਾਰੇ ਬਾਰ- ਬਾਰ ਯੂਨੀਅਨ ਆਪ ਅਤੇ ਲੇਬਰ ਕਮਿਸ਼ਨਰ ਅਤੇ ਡਿਪਟੀ ਸਕੱਤਰ ਨਾਲ ਗੱਲਬਾਤ ਕਰ ਚੁੱਕੀ ਹੈ, ਪਰ ਹਾਲੇ ਤੱਕ ਵਿਸ਼ਵਾਸ ਦਵਾਉਣ ਦੇ ਬਾਵਜੂਦ ਮਾਮਲਾ ਜਿਉਂ ਦਾ ਤਿਉਂ ਲਟਕ ਰਿਹਾ ਹੈ।

ਲਾਭਪਾਤਰੀ ਮਾਯੂਸ਼ ਹੋ ਕੇ ਲੋਕ ਅਦਾਲਤ ਜਾਂ ਅਦਾਲਤੀ ਕੇਸ ਕਰਨ ਲਈ ਮਜਬੂਰ ਹੋਣਗੇ। ਜੋ ਪ੍ਰਗਤੀ ਪੁਰਾਣੇ ਕੇਸਾਂ ਤੇ ਲੱਗੇ ਇਤਰਾਜਾਂ ਨੂੰ ਦੂਰ ਕਰਾਉਣਾ ਲਈ ਪਾਰਦਰਸ਼ਤਾ ਰਾਹੀਂ ਆਈ ਸੀ,ਉਹ ਖੜੋਤ ਵਿੱਚ ਚਲੀ ਗਈ ਹੈ। ਭਾਵੇਂ ਸਰਕਾਰ ਇਸ ਨੂੰ ਨਿੱਜਤਾ ਦਾ ਮਾਮਲਾ ਆਖ ਰਹੀ ਹੈ,ਹੁਣ ਓਟੀਪੀ ਰਾਹੀਂ ਸਾਰਾ ਕੁਝ ਕੈਫੇ ਆਦਿ ਜਾ ਕੇ ਲੋਕਾਂ ਦੇ ਇਤਰਾਜ਼ ਦੇਖਣ ਸਮੇਂ ਓਟੀਪੀ ਰਾਹੀਂ ਸਾਰੀ ਨਿੱਜਤਾ ਖਤਰੇ ਪੈਂਦੀ ਹੈ।

ਜਥੇਬੰਦੀ ਸਮਝਦੀ ਹੈ, ਕਿ ਮਹਿਕਮਾ ਲੋਕਾਂ ਦੇ ਮੁਤਾਬਕ ਕੰਮ ਕਰਨ ਤੋਂ ਅਸਮਰਥ ਹੋਣ ਕਾਰਨ ਓਟੀਪੀ ਵਾਲਾ ਮੰਤਰ ਲਾਗੂ ਕਰਕੇ ਲਾਭ ਦੇਣ ਤੋਂ ਟਾਲਮਟੋਲ ਦੀ ਨੀਤੀ ਲਾਗੂ ਕਰ ਰਿਹਾ ਹੈ। ਮਹਿਕਮੇ ਦੀ ਸਾਈਟ ਅਸਲ ਤਾਂ ਚਲਦੀ ਹੀ ਨਹੀਂ ਜੇਕਰ ਚਲਦੀ ਹੈ ਤਾਂ ਬਹੁਤ ਹੌਲੀ ਚਲਦੀ ਹੈ। ਐਨ.ਆਈ.ਸੀ ਵੱਲੋਂ ਕਿਸੇ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਕਈ ਵਾਰ ਓਟੀਪੀ ਹੀ ਨਹੀਂ ਆਉਂਦਾ, ਕਈ-ਕਈ ਦਿਨ ਬੰਦ ਰਹਿੰਦਾ ਹੈ।

ਮੋਬਾਈਲ ਐਪ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਮੰਗਾਂ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੁਰਾਣੇ ਕੇਸ ਜੋ ਪਾਸ ਹੋਣ ਉਪਰੰਤ ਬੈਂਕ ਵਿੱਚ ਛੋਟਾ ਖਾਤਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਅਦਾਇਗੀ ਨਹੀਂ ਹੁੰਦੀ। ਉਸ ਬਾਰੇ ਲਾਭਪਾਤਰੀ ਜਾਂ ਵਾਰਸ ਵੱਲੋਂ ਅਰਜੀ ਦੇ ਕੇ ਇੰਸਪੈਕਟਰ ਤੋਂ ਕਰਾਕੇ ਏਐਲਸੀ ਰਾਹੀਂ ਸਕੱਤਰ ਨੂੰ ਭੇਜੀਆਂ ਜਾਂਦੀਆਂ ਹਨ। ਉਹਨਾਂ ਦੀ ਪੇਮੈਂਟ ਲਗਭਗ ਪੰਜ-ਪੰਜ ਸਾਲ ਤੱਕ ਲਟਕਦੀ ਰਹਿੰਦੀ ਹੈ ਤੇ ਲਾਭਪਾਤਰੀ ਜਾਂ ਵਾਰਸ਼ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ।

27 ਨੰਬਰ, ਫਾਰਮ ਤੇ ਰੌਲਾ ਪਾ ਕੇ ਸਰਕਾਰ ਨੇ ਪੰਜ ਸਾਲ ਤੇ ਤਿੰਨ ਸਾਲ ਹੋ ਰਹੀ ਰੀਨਿਊਲ ਹਰ ਸਾਲ ਕਰਵਾਉਣਾ ਯਕੀਨੀ ਬਣਾ ਦਿੱਤਾ ਹੈ। ਉਸ ਸਮੇਂ ਬਾਰ-ਬਾਰ ਕਿਹਾ ਗਿਆ ਹੈ ਕਿ ਸਕੀਮਾਂ ਵੇਲੇ, ਰੀਨਿਊਲ ਸਮੇ ਦਿੱਤਾ 27 ਨੰਬਰ ਫਾਰਮ ਆਟੋਪੈਚ ਕੀਤਾ ਜਾਵੇਗਾ ਸਾਲ ਭਰ ਮੁੜ 27 ਨੰਬਰ ਫਾਰਮ ਨਹੀਂ ਦੇਣਾ ਪਵੇਗਾ ਪਰ ਆਟੋਪੈਚ ਹੋਣਾ ਤਾਂ ਇੱਕ ਪਾਸ ਰਿਹਾ। ਪਰ ਪੁਰਾਣੇ ਸਮੇਂ ਵਾਂਗ ਹੀ ਹਰ ਸਕੀਮ ਨਾਲ ਫਾਰਮ ਨੰਬਰ 27 ਲੈਣਾ ਜਾਰੀ ਹੈ। ਕਈ ਵਾਰ ਤਾਂ ਰੀਨਿਊਲ ਲਈ ਦਿੱਤੀ ਅਰਜੀ ਲਗਭਗ ਅੱਠ-ਨੌ ਮਹੀਨੇ ਬਾਅਦ ਹੀ ਪਾਸ ਕੀਤੀ ਜਾਂਦੀ ਹੈ।

ਲਾਭਪਾਤਰੀਆਂ ਵੱਲੋਂ ਅਪਲਾਈ ਕੀਤੀਆਂ ਸਕੀਮਾਂ ਤੇ ਬਾਰ-ਬਾਰ ਇਤਰਾਜ ਲਗਾਏ ਜਾਂਦੇ ਹਨ, ਇਸ ਸਬੰਧੀ ਵੱਧ ਤੋਂ ਵੱਧ ਦੋ ਵਾਰ ਇਤਰਾਜ ਲਗਾਉਣ ਤੇ ਤੀਜੀ ਵਾਰ ਖੁਦ ਲਾਭਪਾਤਰੀ ਨੂੰ ਬੁਲਾ ਕੇ ਇੰਸਪੈਕਟਰਾਂ ਵੱਲੋਂ ਹੀ ਇਤਰਾਜ਼ ਦਰੁਸਤ ਕੀਤੇ ਜਾਣ ਤੇ ਇਸ ਸਬੰਧੀ ਸਖਤ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਕਿਰਤੀਆਂ ਦੀ ਖੱਜਲ ਖੁਆਰੀ ਬੰਦ ਹੋ ਸਕੇ।

ਪੈਨਸ਼ਨ ਦੇ ਕੇਸ ਜੋ 2016 ਤੋਂ ਲੈ ਕੇ ਲਟਕ ਰਹੇ ਹਨ, ਲੇਬਰ ਕਮਿਸ਼ਨਰ ਤੋਂ ਪਾਸ ਵੀ ਹੋ ਗਏ ਹਨ ਪਰ ਲਾਈਫ ਸਰਟੀਫਿਕੇਟ ਨਾ ਤਾਂ ਭੇਜੇ ਜਾ ਰਹੇ ਹਨ ਨਾ ਹੀ ਪ੍ਰਵਾਨ ਕੀਤੇ ਜਾ ਰਹੇ ਹਨ ਇਸ ਸਿਸਟਮ ਨੂੰ ਸੁਧਾਰ ਕੇ ਬੈਂਕਾਂ ਰਾਹੀਂ ਪੈਨਸ਼ਨ ਦਿੱਤੀ ਜਾਵੇ। ਲਾਭਪਾਤਰੀ ਤੋਂ ਲਾਈਫ ਸਾਰਟੀਫਿਕੇਟ ਬੈਂਕਾਂ ਵਿੱਚ ਹੀ ਲਿਆ ਜਾਵੇ।

ਨਵੀਂ ਪੈਨਸ਼ਨ ਨੀਤੀ ਤੁਰੰਤ ਰੱਦ ਕੀਤੀ ਜਾਵੇ ਅਤੇ ਜਾਂ ਫਿਰ ਪੈਨਸ਼ਨ ਵਿੱਚ ਵਜੀਫੇ ਵਾਂਗ ਦੋਹਰਾ ਲਾਭ(ਬੁਢਾਪਾ ਪੈਨਸ਼ਨ) ਲੈਣ ਦਾ ਹੱਕ ਦਿੱਤਾ ਜਾਵੇ। 30ਵੀਂ ਮੀਟਿੰਗ ਵਿੱਚ ਸਗਨ ਸਕੀਮ ਸਬੰਧੀ ਮੈਰਿਜ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਗਈ ਸੀ, ਪ੍ਰੰਤੂ ਇਸ ਸਬੰਧੀ ਪੱਤਰ ਕਈ ਮਹੀਨੇ ਦੇਰੀ ਨਾਲ ਜਾਰੀ ਹੋਇਆ, ਸੋ ਬਾਰ ਬਾਰ ਇਸ ਸਬੰਧੀ ਮੈਰਿਜ ਸਰਟੀਫਿਕੇਟ ਦੇ ਇਤਰਾਜ਼ ਲਗਾਏ ਜਾ ਰਹੇ ਹਨ।

 

ਵੱਡੀ ਖ਼ਬਰ: ਹੁਣ ਇਸ ਦੇਸ਼ ਨੇ ਬੱਚਿਆਂ ਲਈ Social Media ‘ਤੇ ਲਾਈ ਪਾਬੰਦੀ

 

ਵੱਡੀ ਖ਼ਬਰ: ਹੁਣ ਇਸ ਦੇਸ਼ ਨੇ ਬੱਚਿਆਂ ਲਈ ਸੋਸ਼ਲ ਮੀਡੀਆ (Social Media) ‘ਤੇ ਲਾਈ ਪਾਬੰਦੀ

World News

ਸਪੇਨ, 4 ਫਰਵਰੀ 2026- ਆਸਟ੍ਰੇਲੀਆ ਤੋਂ ਬਾਅਦ, ਸਪੇਨ ਅਤੇ ਗ੍ਰੀਸ ਵੀ ਨਾਬਾਲਗਾਂ ਲਈ ਸੋਸ਼ਲ ਮੀਡੀਆ (Social Media) ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੇ ਹਨ। ਆਸਟ੍ਰੇਲੀਆ ਨੇ ਦਸੰਬਰ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਸੀ, ਅਤੇ ਹੁਣ ਯੂਰਪ ਵਿੱਚ ਵੀ ਇਸੇ ਤਰ੍ਹਾਂ ਦੇ ਉਪਾਅ ਲਾਗੂ ਕੀਤੇ ਜਾ ਰਹੇ ਹਨ।

ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਰਨੋਗ੍ਰਾਫੀ ਅਤੇ ਹਿੰਸਾ ਵਰਗੀ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਇਰਾਦਾ ਰੱਖਦਾ ਹੈ।

ਗ੍ਰੀਸ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਐਲਾਨ ਵੀ ਕਰ ਸਕਦਾ ਹੈ। ਸਪੇਨ ਅਤੇ ਗ੍ਰੀਸ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਬਹੁਤ ਸਾਰੇ ਦੇਸ਼ ਸੋਸ਼ਲ ਮੀਡੀਆ ਨੂੰ ਆਦੀ ਅਤੇ ਬੱਚਿਆਂ ਦੀ ਮਾਨਸਿਕ ਸਿਹਤ ਲਈ ਨੁਕਸਾਨਦੇਹ ਮੰਨ ਰਹੇ ਹਨ।

ਯੂਰਪ ਵਿੱਚ, ਬ੍ਰਿਟੇਨ ਅਤੇ ਫਰਾਂਸ ਵੀ ਸੋਸ਼ਲ ਮੀਡੀਆ ‘ਤੇ ਸਖ਼ਤ ਰੁਖ਼ ਅਪਣਾਉਣ ਵੱਲ ਵਧ ਰਹੇ ਹਨ, ਜਦੋਂ ਕਿ ਆਸਟ੍ਰੇਲੀਆ ਪਹਿਲਾਂ ਹੀ ਇਸ ਦਿਸ਼ਾ ਵਿੱਚ ਕਦਮ ਚੁੱਕ ਚੁੱਕਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ ਐਲੋਨ ਮਸਕ ਨੇ ਸਪੇਨ ਦੇ ਪ੍ਰਸਤਾਵ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ।

ਮਸਕ ਨੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਵਿਰੁੱਧ ਸੋਸ਼ਲ ਮੀਡੀਆ ‘ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉਨ੍ਹਾਂ ਨੂੰ “ਤਾਨਾਸ਼ਾਹ” ਕਿਹਾ। ਮਸਕ ਨੇ ਇਸਨੂੰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਕਿਹਾ ਅਤੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ।

ਏਆਈ-ਤਿਆਰ ਕੀਤੀ ਸਮੱਗਰੀ ਅਤੇ ਸਹਿਮਤੀ ਤੋਂ ਬਿਨਾਂ ਜਿਨਸੀ ਤਸਵੀਰਾਂ ਬਣਾਉਣ ਦੀਆਂ ਹਾਲੀਆ ਰਿਪੋਰਟਾਂ ਨੇ ਸੋਸ਼ਲ ਮੀਡੀਆ ਦੇ ਜੋਖਮਾਂ ਨੂੰ ਉਜਾਗਰ ਕੀਤਾ ਹੈ। ਘਟਨਾਵਾਂ, ਖਾਸ ਕਰਕੇ ਨਾਬਾਲਗਾਂ ਨਾਲ ਸਬੰਧਤ, ਨੇ ਸਰਕਾਰਾਂ ਨੂੰ ਸਖ਼ਤ ਨਿਯਮ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਵਿਵਾਦ ਨੇ ਬੱਚਿਆਂ ਦੀ ਸੁਰੱਖਿਆ ਅਤੇ ਡਿਜੀਟਲ ਆਜ਼ਾਦੀ ‘ਤੇ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।

 

ਵੱਡੀ ਖ਼ਬਰ: ਮਨੀਪੁਰ ਨੂੰ ਮਿਲਿਆਂ ਨਵਾਂ ਮੁੱਖ ਮੰਤਰੀ

 

ਵੱਡੀ ਖ਼ਬਰ: ਮਨੀਪੁਰ ਨੂੰ ਮਿਲਿਆਂ ਨਵਾਂ ਮੁੱਖ ਮੰਤਰੀ

Punjab Network

ਮਨੀਪੁਰ, 5 ਫਰਵਰੀ 2026- ਭਾਜਪਾ ਦੇ ਸੀਨੀਅਰ ਆਗੂ ਯੁਮਨਮ ਖੇਮਚੰਦ ਸਿੰਘ ਨੇ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮਨੀਪੁਰ ਦੇ ਰਾਜਪਾਲ ਅਜੈ ਭੱਲਾ ਨੇ ਲੋਕ ਭਵਨ ਵਿਖੇ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੂੰ ਮੰਗਲਵਾਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।

ਇਸ ਤੋਂ ਬਾਅਦ, ਬੁੱਧਵਾਰ ਦੁਪਹਿਰ ਨੂੰ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ, ਜਿਸ ਨਾਲ ਭਾਜਪਾ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ। ਮਨੀਪੁਰ ਵਿੱਚ ਪਿਛਲੇ ਇੱਕ ਸਾਲ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਸੀ। ਇਹ ਮਨੀਪੁਰ ਵਿੱਚ ਹਿੰਸਾ ਤੋਂ ਬਾਅਦ ਲਗਾਇਆ ਗਿਆ ਸੀ।

ਖੇਮਚੰਦ ਸਿੰਘ, ਨੇਮਚਾ ਕਿਪਗੇਨ ਅਤੇ ਲੋਸੀ ਦਿਖੋ ਦੇ ਨਾਲ, ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਦੋਵਾਂ ਨੂੰ ਮਨੀਪੁਰ ਦੇ ਰਾਜਪਾਲ ਅਜੈ ਭੱਲਾ ਨੇ ਲੋਕ ਭਵਨ ਵਿੱਚ ਸਹੁੰ ਚੁਕਾਈ।

ਇਹ ਧਿਆਨ ਦੇਣ ਯੋਗ ਹੈ ਕਿ ਐਨ. ਬੀਰੇਨ ਸਿੰਘ ਨੇ 9 ਫਰਵਰੀ, 2025 ਨੂੰ ਰਾਜ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਨਸਲੀ ਹਿੰਸਾ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਖੇਮਚੰਦ ਸਿੰਘ ਦੋ ਵਾਰ ਵਿਧਾਇਕ ਰਹੇ ਹਨ ਅਤੇ ਮੀਤੇਈ ਭਾਈਚਾਰੇ ਨਾਲ ਸਬੰਧਤ ਹਨ। ਉਹ ਲਗਾਤਾਰ ਦੋ ਵਾਰ ਸਿੰਜਮੇਈ ਵਿਧਾਨ ਸਭਾ ਸੀਟ ਜਿੱਤ ਚੁੱਕੇ ਹਨ, 2017 ਵਿੱਚ ਅਤੇ ਫਿਰ 2022 ਵਿੱਚ। ਐਨ. ਬੀਰੇਨ ਸਿੰਘ ਸਰਕਾਰ ਵਿੱਚ, ਉਨ੍ਹਾਂ ਨੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਰਗੇ ਮਹੱਤਵਪੂਰਨ ਵਿਭਾਗ ਸੰਭਾਲੇ। ਵਿਧਾਨ ਸਭਾ ਸਪੀਕਰ ਵਜੋਂ ਉਨ੍ਹਾਂ ਦੀ ਨਿਰਪੱਖ ਕਾਰਜਸ਼ੈਲੀ ਦੀ ਵੀ ਵਿਆਪਕ ਚਰਚਾ ਹੋ ਰਹੀ ਹੈ।

 

 

Teacher suspended; ਅਧਿਆਪਕ ਸਸਪੈਂਡ; ਵਿਦਿਆਰਥਣ ਨਾਲ ਦੁਰਵਿਵਹਾਰ ਦਾ ਮਾਮਲਾ

 

Teacher suspended- ਅਧਿਆਪਕ ਸਸਪੈਂਡ; ਵਿਦਿਆਰਥਣ ਨਾਲ ਦੁਰਵਿਵਹਾਰ ਦਾ ਮਾਮਲਾ- ਲਾਡਵਾ ਜਨਸੰਵਾਦ ਦੌਰਾਨ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ CM ਨਾਇਬ ਸੈਣੀ ਨੇ ਤੁਰੰਤ ਲਿਆ ਐਕਸ਼ਨ

Teacher suspended- ਚੰਡੀਗੜ੍ਹ/ਲਾਡਵਾ, 4 ਫਰਵਰੀ 2026- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਖ਼ਤ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਕਨੀਪਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਟੀ.ਜੀ.ਟੀ. (TGT) ਹਿੰਦੀ ਅਧਿਆਪਕ ਸਮੀਰ ਕੌਸ਼ਿਕ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ।

ਉਕਤ ਅਧਿਆਪਕ ‘ਤੇ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਗਲਤ ਵਿਹਾਰ ਕਰਨ ਦੇ ਦੋਸ਼ ਹਨ।

ਜਨਸੰਵਾਦ ਵਿੱਚ ਗੂੰਜਿਆ ਮਾਮਲਾ

ਬੁੱਧਵਾਰ ਨੂੰ ਲਾਡਵਾ ਵਿਖੇ ਆਯੋਜਿਤ ‘ਜਨਸੰਵਾਦ’ ਪ੍ਰੋਗਰਾਮ ਦੌਰਾਨ ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾਇਆ।

ਉਨ੍ਹਾਂ ਦੱਸਿਆ ਕਿ 19 ਦਸੰਬਰ ਨੂੰ ਪੁਲਿਸ ਨੇ ਅਧਿਆਪਕ ਵਿਰੁੱਧ ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਪਰ ਵਿਭਾਗ ਵੱਲੋਂ ਅਜੇ ਤੱਕ ਉਸ ਵਿਰੁੱਧ ਕੋਈ ਪ੍ਰਸ਼ਾਸਨਿਕ ਕਾਰਵਾਈ ਨਹੀਂ ਕੀਤੀ ਗਈ ਸੀ।

ਮੁੱਖ ਮੰਤਰੀ ਦਾ ਮੌਕੇ ‘ਤੇ ਐਕਸ਼ਨ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਨਸੰਵਾਦ ਦੌਰਾਨ ਹੀ ਫ਼ੋਨ ‘ਤੇ ਪੰਚਕੂਲਾ ਸਥਿਤ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।

ਮੁੱਖ ਮੰਤਰੀ ਦੇ ਹੁਕਮਾਂ ਤੋਂ ਤੁਰੰਤ ਬਾਅਦ ਹਰਿਆਣਾ ਮੁੱਢਲੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਅਧਿਆਪਕ ਸਮੀਰ ਕੌਸ਼ਿਕ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।

 

Holiday Alert: ਸਕੂਲਾਂ-ਕਾਲਜਾਂ ‘ਚ 6 ਫਰਵਰੀ ਦੀ ਛੁੱਟੀ ਦਾ ਐਲਾਨ

 

Holiday Alert: ਸਕੂਲਾਂ-ਕਾਲਜਾਂ ‘ਚ 6 ਫਰਵਰੀ ਦੀ ਛੁੱਟੀ ਦਾ ਐਲਾਨ

ਰਾਜ ਪੱਧਰੀ ਸਮਾਗਮ ਵਾਲੇ ਸਥਾਨ ਨੂੰ ਜਾਂਦੇ ਰੋਡ ‘ਤੇ ਪੈਂਦੇ ਵਿੱਦਿਅਕ ਅਦਾਰਿਆਂ ‘ਚ 6 ਨੂੰ ਛੁੱਟੀ ਦਾ ਐਲਾਨ

ਗੜ੍ਹਸ਼ੰਕਰ/ਹੁਸ਼ਿਆਰਪੁਰ, 4 ਫਰਵਰੀ :

ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਹੁਸ਼ਿਆਰਪੁਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਸਕੂਲਾਂ ਅਤੇ ਕਾਲਜਾਂ ਵਿੱਚ 6 ਫਰਵਰੀ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਬਕਾਇਦਾ ਸਰਕਾਰੀ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਆਮ ਜਨਤਾ ਦੀ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੁੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ‘ਤੇ ਖੁਰਾਲਗੜ੍ਹ ਸਾਹਿਬ, ਤਹਿਸੀਲ ਗੜ੍ਹਸ਼ੰਕਰ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਸਬੰਧ ਵਿਚ ਸਮਾਗਮ ਵਾਲੇ ਸਥਾਨ ਨੂੰ ਜਾਂਦੇ ਰੋਡ ਗੜ੍ਹਸ਼ੰਕਰ ਤੋਂ ਵਾਇਆ ਸ੍ਰੀ ਅਨੰਦਪੁਰ ਸਾਹਿਬ ਰੋਡ ਅਤੇ ਗੜ੍ਹਸ਼ੰਕਰ ਤੋਂ ਬੀਨੇਵਾਲ ਰੋਡ ‘ਤੇ ਪੈਂਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ 6 ਫਰਵਰੀ 2026, ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਸਕੂਲਾਂ ਵਿਚ ਇਹ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ।

ਜਿਨ੍ਹਾਂ ਕਾਲਜਾਂ ਵਿਚ ਬੋਰਡ/ਯੂਨੀਵਰਸਿਟੀ/ਕਾਲਜ ਦੀਆਂ ਆਪਣੀਆਂ ਪ੍ਰੀਖਿਆਵਾਂ ਉਕਤ ਮਿਤੀ ‘ਤੇ ਹੋ ਰਹੀਆਂ ਹਨ, ਉਨ੍ਹਾਂ ਕਾਲਜਾਂ ਵਿਚ ਵੀ ਇਹ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ।

 

ਸਿੱਖਿਆ ਵਿਭਾਗ ਅਧਿਆਪਕਾਂ ਦੇ ਤਬਾਦਲੇ ਲਈ ਮੁੜ ਖੋਲ੍ਹੇ ਪੋਰਟਲ!

 

ਸਿੱਖਿਆ ਵਿਭਾਗ ਅਧਿਆਪਕਾਂ ਦੇ ਤਬਾਦਲੇ ਲਈ ਮੁੜ ਖੋਲ੍ਹੇ ਪੋਰਟਲ!

ਸਿੱਖਿਆ ਵਿਭਾਗ ਅੰਗਹੀਣ ਅਧਿਆਪਕਾਂ ਲਈ ਬਦਲੀਆਂ ਦਾ ਪੋਰਟਲ ਖੋਲ੍ਹੇ- ਜੀਟੀਯੂ ਪੰਜਾਬ

ਅੰਗਹੀਣ ਅਧਿਆਪਕਾਂ ਨਾਲ ਇਨਸਾਫ ਕੀਤਾ ਜਾਵੇ – ਜਸਵਿੰਦਰ ਸਿੰਘ ਸਮਾਣਾ

ਪਟਿਆਲਾ 4 ਫ਼ਰਵਰੀ 2026: ਸਿੱਖਿਆ ਵਿਭਾਗ ਵੱਲੋਂ ਪਿਛਲੀ ਦਿਨੀ ਅੰਗਹੀਣ ਅਧਿਆਪਕਾਂ ਦੀਆਂ ਬਦਲੀਆਂ ਦੇ ਸਬੰਧ ਵਿੱਚ ਪੋਰਟਲ ਖੋਲਿਆ ਗਿਆ ਸੀ। ਪਰ ਇਹ ਸਿਸਟਮ ਸਚਾਰੂ ਢੰਗ ਨਾਲ ਨਾ ਚੱਲਣ ਕਰਕੇ ਵੱਡੀ ਗਿਣਤੀ ਵਿੱਚ ਅੰਗਹੀਣ ਅਧਿਆਪਕ ਅਪਲਾਈ ਕਰਨ ਤੋਂ ਅਤੇ ਬਲਾਕ ਸਿੱਖਿਆ ਅਫਸਰ ਡਾਟਾ ਵੈਰੀਫਾਈ ਕਰਨ ਤੋਂ ਵਾਂਝੇ ਰਹਿ ਗਏ ਹਨ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅੰਗਹੀਣ ਅਧਿਆਪਕਾਂ ਦੀਆਂ ਬਦਲੀਆਂ ਦੇ ਸੰਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਆਨਲਾਈਨ ਸਿਸਟਮ ਸੁਚਾਰੂ ਰੂਪ ਵਿੱਚ ਨਾ ਚੱਲਣ ਕਰਕੇ ਅੰਗਹੀਣ ਅਧਿਆਪਕ ਬਦਲੀ ਕਰਾਉਣ ਤੋਂ ਵਾਂਝੇ ਰਹਿ ਗਏ ਹਨ।

ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਅੰਗਹੀਣ ਅਧਿਆਪਕਾਂ ਦਾ ਹਮਦਰਦੀ ਬਣਦਾ ਹੈ ਤੇ ਹੱਕ ਦੇਣ ਲਈ ਵੱਡੇ ਪੱਧਰ ਤੇ ਬਿਆਨਬਾਜੀ ਕਰ ਰਿਹਾ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬਣਦਾ ਹੱਕ ਨਹੀਂ ਮਿਲ ਰਿਹਾ।

ਇਹ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਕਹਿੰਦੇ ਡਿਊਟੀ ਨਿਭਾ ਰਹੇ ਹਨ। ਕਈ ਅਧਿਆਪਕ ਤਾਂ 75% ਤੋਂ ਉੱਪਰ ਅਪੰਗ ਹਨ। ਉਹਨਾਂ ਦਾ ਘਰਾਂ ਤੋਂ ਦੂਰ ਇੱਕਲੇ ਰਹਿਣਾ ਬਹੁਤ ਔਖਾ ਹੈ‌।

ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਦਾ ਪੋਰਟਲ ਦੁਬਾਰਾ ਖੋਲਿਆ ਜਾਵੇ ਤਾਂ ਜੋ ਅੰਗਹੀਣ ਅਧਿਆਪਕਾਂ ਨੂੰ ਬਣਦਾ ਇਨਸਾਫ ਮਿਲ ਸਕੇ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।

Breaking: ਹਾਈਕੋਰਟ ਦਾ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ, ਇੱਕ ਹੋਰ ਫੈਸਲੇ ‘ਤੇ ਲਾਈ ਰੋਕ!

 

Breaking: ਹਾਈਕੋਰਟ ਦਾ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ, ਇੱਕ ਹੋਰ ਫੈਸਲੇ ‘ਤੇ ਲਾਈ ਰੋਕ!

ਚੰਡੀਗੜ੍ਹ, 4 ਫਰਵਰੀ 2026 –

ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ 9 ਨਗਰ ਨਿਗਮਾਂ ਅਤੇ 100 ਤੋਂ ਵੱਧ ਨਗਰ ਕਮੇਟੀਆਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਦਰਜਨਾਂ ਪਟੀਸ਼ਨਾਂ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ ਸਨ। ਅਦਾਲਤ ਨੇ ਪਾਇਆ ਕਿ ਪਟੀਸ਼ਨਾਂ ਦੇ ਬਾਵਜੂਦ, ਪੰਜਾਬ ਦੇ ਮੁੱਖ ਸਕੱਤਰ ਨੇ ਕੋਈ ਜਵਾਬ ਦਾਇਰ ਨਹੀਂ ਕੀਤਾ।

ਇਸ ਨੂੰ ਇੱਕ ਗੰਭੀਰ ਲਾਪਰਵਾਹੀ ਮੰਨਦੇ ਹੋਏ, ਹਾਈ ਕੋਰਟ ਨੇ ਕਿਹਾ ਕਿ ਨਿਆਂਇਕ ਪ੍ਰਕਿਰਿਆ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਪਟੀਸ਼ਨਰਾਂ ਦਾ ਦੋਸ਼ ਹੈ ਕਿ ਨਵੀਆਂ ਵਾਰਡ ਸੀਮਾਵਾਂ ਮਨਮਾਨੇ ਢੰਗ ਨਾਲ ਖਿੱਚੀਆਂ ਗਈਆਂ ਹਨ, ਜਿਸ ਨਾਲ ਚੋਣ ਸੰਤੁਲਨ ਵਿਗੜ ਸਕਦਾ ਹੈ ਅਤੇ ਕੁਝ ਖੇਤਰਾਂ ਨੂੰ ਅਨੁਚਿਤ ਤੌਰ ‘ਤੇ ਲਾਭ ਪਹੁੰਚ ਸਕਦਾ ਹੈ।

ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਚੋਣ ਪ੍ਰਕਿਰਿਆ ਉਦੋਂ ਤੱਕ ਅੱਗੇ ਨਹੀਂ ਵਧੇਗੀ ਜਦੋਂ ਤੱਕ ਸਰਕਾਰ ਆਪਣੀ ਸਥਿਤੀ ਸਪੱਸ਼ਟ ਨਹੀਂ ਕਰਦੀ ਅਤੇ ਜਵਾਬ ਦਾਇਰ ਨਹੀਂ ਕਰਦੀ। ਅਦਾਲਤ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਅਗਲੀ ਸੁਣਵਾਈ ਤੱਕ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਹੈ, ਤਾਂ ਸਰਕਾਰ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਾਰਡਬੰਦੀ ਦੀ ਨਿਆਂਇਕ ਜਾਂਚ ਤੋਂ ਪਹਿਲਾਂ ਚੋਣਾਂ ਕਰਵਾਉਣ ਨਾਲ ਬਾਅਦ ਵਿੱਚ ਸਥਿਤੀ ਨੂੰ ਸੁਧਾਰਨਾ ਮੁਸ਼ਕਲ ਹੋ ਜਾਵੇਗਾ, ਅਤੇ ਇਸ ਲਈ, ਚੋਣ ਪ੍ਰਕਿਰਿਆ ਨੂੰ ਤੁਰੰਤ ਰੋਕਣਾ ਜ਼ਰੂਰੀ ਸੀ। ਹਾਈ ਕੋਰਟ ਨੇ ਅਗਲੀ ਸੁਣਵਾਈ 18 ਫਰਵਰੀ ਨੂੰ ਤੈਅ ਕੀਤੀ ਹੈ।

 

ਪੰਜਾਬ ‘ਚ ਸਕੂਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਜ਼ਖ਼ਮੀ

 

ਪੰਜਾਬ ‘ਚ ਸਕੂਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਜ਼ਖ਼ਮੀ

ਗੁਰਦਾਸਪੁਰ , 4 ਫਰਵਰੀ 2026-

ਦੀਨਾਨਗਰ ਦੇ ਇੱਕ ਪ੍ਰਮੁੱਖ ਨਿੱਜੀ ਸਕੂਲ ਦੀ ਬੱਸ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਦੀਨਾਨਗਰ-ਬਹਿਰਾਮਪੁਰ ਰੋਡ ‘ਤੇ ਸੜਕ ਕਿਨਾਰੇ ਬਣੀ ਕੰਧ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ, ਸਵਾਰ ਸਾਰੇ ਬੱਚੇ ਸੁਰੱਖਿਅਤ ਸਨ ਅਤੇ ਅਤੇ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਲਾਂਕਿ, ਬੱਸ ਦੇ ਕੰਧ ਨਾਲ ਟਕਰਾਉਣ ਤੋਂ ਬਾਅਦ, ਬੱਚੇ ਡਰ ਨਾਲ ਰੋਣ ਲੱਗ ਪਏ। ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸਥਾਨਕ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਦੋ ਸਕੂਲ ਬੱਸਾਂ ਦੇ ਡਰਾਈਵਰ ਭਾਰੀ ਧੁੰਦ ਦੇ ਬਾਵਜੂਦ ਇੱਕ ਦੂਜੇ ਨਾਲ ਦੌੜ ਰਹੇ ਸਨ, ਜਿਸ ਕਾਰਨ ਇਹ ਹਾਦਸਾ ਹੋਇਆ। ਮਾਪਿਆਂ ਵਿੱਚ ਬੱਚਿਆਂ ਦੀ ਜਾਨ ਨੂੰ ਇਸ ਤਰੀਕੇ ਨਾਲ ਖਤਰੇ ਵਿੱਚ ਪਾਉਣ ‘ਤੇ ਬਹੁਤ ਗੁੱਸਾ ਹੈ। ਇਸ ਦੌਰਾਨ, ਸਕੂਲ ਪ੍ਰਸ਼ਾਸਨ ਨੇ ਕੈਮਰੇ ‘ਤੇ ਮਾਮਲੇ ‘ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ।

ਸਿੱਖਿਆ ਵਿਭਾਗ ਦਾ ਜਵਾਬ

ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਨੇ ਕਿਹਾ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਉਨ੍ਹਾਂ ਨੇ ਸਬੰਧਤ ਨਿੱਜੀ ਸਕੂਲ ਦੇ ਪ੍ਰਬੰਧਨ ਨਾਲ ਗੱਲ ਕੀਤੀ।

ਸਕੂਲ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਬੱਸ ਕਾਰ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਕੰਟਰੋਲ ਗੁਆ ਬੈਠੀ। ਹਾਲਾਂਕਿ, ਜਦੋਂ ਅਧਿਕਾਰੀਆਂ ਨੂੰ ਸੀਸੀਟੀਵੀ ਫੁਟੇਜ ਦਿਖਾਈ ਗਈ ਅਤੇ ਦੱਸਿਆ ਗਿਆ ਕਿ ਇਸ ਵਿੱਚ ਸਪੱਸ਼ਟ ਤੌਰ ‘ਤੇ ਅਜਿਹਾ ਕੁਝ ਨਹੀਂ ਦਿਖਾਈ ਦੇ ਰਿਹਾ ਹੈ, ਤਾਂ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ।

ਜੇਕਰ ਜਾਂਚ ਵਿੱਚ ਡਰਾਈਵਰ ਜਾਂ ਸਕੂਲ ਪ੍ਰਬੰਧਨ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਵੱਡੀ ਖ਼ਬਰ: ਤਿੰਨ ਸਕੀਆਂ ਭੈਣਾਂ ਨੇ ਕੀਤੀ ਖੁਦਕੁਸ਼ੀ, ਮਾਮਲਾ ਪੜ੍ਹ ਕੇ ਹੋ ਜਾਓਗੇ ਹੈਰਾਨ

 

ਵੱਡੀ ਖ਼ਬਰ: ਤਿੰਨ ਸਕੀਆਂ ਭੈਣਾਂ ਨੇ ਕੀਤੀ ਖੁਦਕੁਸ਼ੀ, ਮਾਮਲਾ ਪੜ੍ਹ ਕੇ ਹੋ ਜਾਓਗੇ ਹੈਰਾਨ

ਉੱਤਰ ਪ੍ਰਦੇਸ਼, 4 ਫਰਵਰੀ 2026-

Technology- ਗਾਜ਼ੀਆਬਾਦ ਦੇ ਟੀਲਾ ਮੋਡ ਥਾਣਾ ਖੇਤਰ ਵਿੱਚ ਸਥਿਤ ਭਾਰਤ ਸਿਟੀ ਸੋਸਾਇਟੀ ਵਿੱਚ ਇੱਕ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਨੇ ਇਕੱਠੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ। 16 ਸਾਲਾ ਨਿਸ਼ਿਕਾ, 14 ਸਾਲਾ ਪ੍ਰਾਚੀ ਅਤੇ 12 ਸਾਲਾ ਪਾਖੀ ਨੇ ਭਾਰਤ ਸਿਟੀ ਦੇ ਬੀ1 ਟਾਵਰ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।

ਪੁਲਿਸ ਦੇ ਅਨੁਸਾਰ, ਫਲੈਟ ਨੰਬਰ 907 ਵਿੱਚ ਰਹਿਣ ਵਾਲੀਆਂ ਤਿੰਨੋਂ ਭੈਣਾਂ ਔਨਲਾਈਨ ਗੇਮਿੰਗ ਦੀਆਂ ਆਦੀ ਸਨ। ਉਨ੍ਹਾਂ ਦੇ ਪਰਿਵਾਰ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਨੇ ਇਹ ਗੰਭੀਰ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਸਕੂਲ ਨਹੀਂ ਜਾ ਰਹੀਆਂ ਸਨ ਅਤੇ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਗੇਮ ਖੇਡਣ ਵਿੱਚ ਬਿਤਾਉਂਦੀਆਂ ਸਨ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਵੇਰੇ 2 ਵਜੇ ਦੇ ਕਰੀਬ, ਤਿੰਨੋਂ ਭੈਣਾਂ ਨੇ ਆਪਣਾ ਕਮਰਾ ਅੰਦਰੋਂ ਬੰਦ ਕਰ ਲਿਆ। ਫਿਰ ਉਨ੍ਹਾਂ ਨੇ ਸਟੂਲ ਰੱਖਿਆ ਅਤੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਸੂਚਨਾ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਨੂੰ ਤੁਰੰਤ ਲੋਨੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੂੰ 8 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ

ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਜੇਬ ਡਾਇਰੀ ਮਿਲੀ, ਜਿਸ ਵਿੱਚ ਅੱਠ ਪੰਨਿਆਂ ਦਾ ਸੁਸਾਈਡ ਨੋਟ ਸੀ। ਸੁਸਾਈਡ ਨੋਟ ਵਿੱਚ, ਤਿੰਨਾਂ ਭੈਣਾਂ ਨੇ ਆਪਣੀਆਂ ਗੇਮਾਂ ਅਤੇ ਹੋਰ ਮੋਬਾਈਲ ਗਤੀਵਿਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੇਮ ਇੰਨੀ ਪਸੰਦ ਸੀ ਕਿ ਉਹ ਛੱਡ ਨਹੀਂ ਸਕਦੀਆਂ ਸਨ। ਸੁਸਾਈਡ ਨੋਟ ਦੇ ਅੰਤ ਵਿੱਚ, “ਪਾਪਾ, ਮੈਨੂੰ ਮਾਫ਼ ਕਰਨਾ” ਲਿਖਿਆ ਸੀ।

ਪੁਲਿਸ ਦੇ ਅਨੁਸਾਰ, ਵਿਚਕਾਰਲੀ ਭੈਣ, ਪ੍ਰਾਚੀ, ਨੇ ਗੇਮ ਵਿੱਚ ਬੌਸ ਦੀ ਭੂਮਿਕਾ ਨਿਭਾਈ। ਤਿੰਨੋਂ ਭੈਣਾਂ ਇਕੱਠੇ ਸਭ ਕੁਝ ਕਰਦੀਆਂ ਸਨ, ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੇ ਕੰਮਾਂ ਤੱਕ।

ਇਸ ਦੌਰਾਨ, ਨਾਬਾਲਗਾਂ ਦੇ ਪਿਤਾ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਕਿਹਾ, ‘ਪਾਪਾ, ਅਸੀਂ ਕੋਰੀਅਨ ਨਹੀਂ ਛੱਡ ਸਕਦੇ। ਕੋਰੀਅਨ ਸਾਡੀ ਜ਼ਿੰਦਗੀ ਹੈ। ਕੋਰੀਅਨ ਸਾਡੇ ਲਈ ਸਭ ਕੁਝ ਹੈ। ਤੁਸੀਂ ਸਾਨੂੰ ਇਸ ਤੋਂ ਵੱਖ ਨਹੀਂ ਕਰ ਸਕਦੇ। ਅਸੀਂ ਆਪਣੀ ਜਾਨ ਦੇ ਦੇਵਾਂਗੇ।’ ਮੈਂ ਹੁਣੇ ਸੁਸਾਈਡ ਨੋਟ ਦੇਖਿਆ। ਇਹ ਬਹੁਤ ਦੁਖਦਾਈ ਹੈ। ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਵਧਾਨ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਬੱਚੇ ਖੇਡਾਂ ਵਿੱਚ ਇੰਨੀ ਡੂੰਘਾਈ ਨਾਲ ਸ਼ਾਮਲ ਨਾ ਹੋਣ।”

ਗਾਜ਼ੀਆਬਾਦ ਮਾਮਲੇ ਵਿੱਚ ਪੁਲਿਸ ਨੇ ਕੀ ਕਿਹਾ?

ਐਸਐਸਪੀ ਸ਼ਾਲੀਮਾਰ ਗਾਰਡਨ ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ ਸਵੇਰੇ 2:15 ਵਜੇ ਦੇ ਕਰੀਬ, ਸੂਚਨਾ ਮਿਲੀ ਕਿ ਤਿੰਨ ਕੁੜੀਆਂ ਨੇ ਭਾਰਤ ਸਿਟੀ ਦੇ ਟਾਵਰ ਬੀ1 ਦੀ ਨੌਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਹੈ। ਪਹੁੰਚਣ ‘ਤੇ, ਤਿੰਨੋਂ ਕੁੜੀਆਂ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਨੂੰ ਲੋਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਟ੍ਰਾਂਸ ਹਿੰਡਨ ਦੇ ਡੀਸੀਪੀ ਨਿਮਿਸ਼ ਪਾਟਿਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਕੋਰੀਆਈ ਸੱਭਿਆਚਾਰ ਤੋਂ ਪ੍ਰਭਾਵਿਤ ਸਨ। ਫਿਲਹਾਲ, ਕਿਸੇ ਵੀ ਕੰਮ ਜਾਂ ਖੇਡ ਵਿੱਚ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਕੁਝ ਦਿਨਾਂ ਤੋਂ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਖੁਦਕੁਸ਼ੀ ਦੇ ਸਹੀ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਖੁਦਕੁਸ਼ੀ ਨੋਟ ਵਿੱਚ ਕੋਰੀਆਈ ਸੱਭਿਆਚਾਰ ਦਾ ਜ਼ਿਕਰ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਕੁੜੀ ਪਿਛਲੇ ਦੋ ਸਾਲਾਂ ਤੋਂ ਸਕੂਲ ਨਹੀਂ ਜਾ ਰਹੀ ਸੀ ਅਤੇ ਆਪਣੀ ਵਿਦਿਅਕ ਕਮਜ਼ੋਰੀ ਕਾਰਨ ਜ਼ਿਆਦਾਤਰ ਸਮਾਂ ਘਰ ਹੀ ਰਹਿੰਦੀ ਸੀ।

ਸੋਸਾਇਟੀ ਦੇ RWA ਦੇ ਮੈਂਬਰ ਰਾਹੁਲ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਤਿੰਨਾਂ ਭੈਣਾਂ ਨੇ ਔਨਲਾਈਨ ਗੇਮਿੰਗ ਕਾਰਨ ਖੁਦਕੁਸ਼ੀ ਕੀਤੀ ਹੈ। ਪੁਲਿਸ ਇਸ ਸਮੇਂ ਮੌਕੇ ‘ਤੇ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।