Join WhatsApp

Join Now

Modi ਪੰਜਾਬ ‘ਚ ਨਫ਼ਰਤ ਘੋਲ ਕੇ ਤੁਰਦਾ ਬਣਿਆ!

On: July 19, 2026 7:33 PM
modi

 

Modi ਪੰਜਾਬ ‘ਚ ਨਫ਼ਰਤ ਘੋਲ ਕੇ ਚਲਦਾ ਬਣਿਆ! ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਲੱਗ ਰਿਹਾ ਸੀ, ਕੇ ਉਹ ਸਿਰਫ ਪੰਜਾਬ ਦੇ ਵਿੱਚ ਭਾਜਪਾ ਦਾ ਡਿਜ਼ਾਇਨ ਕੀਤਾ ਹੋਇਆ ਭਾਸ਼ਣ ਦੇਣ ਆਏ ਸੀ- ਚੀਮਾ 

Punjab News, 19 ਜੁਲਾਈ 2026-

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਪੰਜਾਬ ਦੌਰੇ ਉੱਤੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਉੱਤੇ ਬਹੁਤ ਸਾਰੀਆਂ ਉਮੀਦਾਂ ਸਨ ਪਰ ਉਨ੍ਹਾਂ ਦੇ ਭਾਸ਼ਣ ਨੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਲੱਗ ਰਿਹਾ ਸੀ ਕੇ ਉਹ ਸਿਰਫ ਪੰਜਾਬ ਦੇ ਵਿੱਚ ਭਾਜਪਾ ਦਾ ਡਿਜ਼ਾਇਨ ਕੀਤਾ ਹੋਇਆ ਭਾਸ਼ਣ ਦੇਣ ਆਏ ਸੀ। ਇਸ ਭਾਸ਼ਣ ਵਿੱਚ ਸਮਾਜ ਵਿੱਚ ਨਫਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਗਈ। ਸਮਾਜ ਦੇ ਫਿਰਕਿਆਂ ਨੂੰ ਆਪਸ ਵਿੱਚ ਵੰਡ ਕੇ ਉਹਨਾਂ ਦੀਆਂ ਵੋਟਾਂ ਬਟੋਰ ਕੇ ਰਾਜ ਕਰਨਾ ਭਾਰਤੀ ਜਨਤਾ ਪਾਰਟੀ ਦਾ ਮਨਸੂਬਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਆਉਣ ਉੱਤੇ ਪੰਜਾਬ ਵਾਸੀਆਂ ਨੂੰ ਉਮੀਦਾਂ ਸਨ ਕਿ ਕੇਂਦਰ ਸਰਕਾਰ ਵੱਲ ਬਕਾਇਆ ਪਿਆ ਆਰਡੀਐਫ ਦਾ ਪੈਸਾ ਅਤੇ ਹੜਾਂ ਸਮੇਂ ਐਲਾਨ ਕੀਤਾ ਗਿਆ ਪੈਸਾ ਅਤੇ ਹੋਰ ਵੱਡੀ ਪੱਧਰ ਤੇ ਬਕਾਇਆ ਕੇਂਦਰ ਸਰਕਾਰ ਦੇ ਵੱਲ ਖੜਾ ਹੈ ਉਸ ਦਾ ਐਲਾਨ ਕੀਤਾ ਜਾਵੇਗਾ।

ਪਰ ਹੋਇਆ ਇਸ ਦੇ ਉਲਟ ਕਿ ਉਸ ਨੇ ਪੰਜਾਬ ਦਾ ਬਕਾਇਆ ਪੈਸਾ ਪੰਜਾਬ ਨੂੰ ਦੇਣ ਦੀ ਬਜਾਏ ਕੋਈ ਗੱਲ ਨਹੀਂ ਕੀਤੀ ਸਗੋਂ ਸਮਾਜ ਨੂੰ ਤੋੜਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਦਾ ਇਹ ਪੰਜਾਬ ਦੌਰਾ ਸਿਰਫ ਇੱਕ ਚੋਣ ਸਟੰਟ ਬਣ ਕੇ ਹੀ ਰਹਿ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਮ ਮੰਦਰ ਬਣਾਉਣ ਦੇ ਮੁੱਦੇ ਉੱਤੇ ਦੇਸ਼ ਵਿੱਚ ਸੱਤਾ ਵਿੱਚ ਆਈ ਸੀ।

ਪਰ ਸਥਿਤੀ ਇਹ ਬਣੀ ਕਿ ਲੋਕਾਂ ਦੀ ਸ਼ਰਧਾ ਦਾ ਘਾਣ ਕੀਤਾ ਗਿਆ ਅਤੇ ਮੰਦਰ ਦੇ ਵਿੱਚੋਂ ਚੜਾਵਾ ਚੋਰੀ ਕੀਤਾ ਗਿਆ ਜਿਸ ਨਾਲ ਆਮ ਲੋਕਾਂ ਦੀ ਸ਼ਰਧਾ ਅਤੇ ਭਾਵਨਾ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਬਾਰੇ ਵੀ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਨਾ ਦੇਣਾ ਕਈ ਸਵਾਲ ਖੜੇ ਕਰਦਾ ਹੈ।

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment