ਕਿਸਾਨਾਂ ਦੇ ਹੱਕ ‘ਚ ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
ਕਿਸਾਨਾਂ ਲਈ ਵੱਡੀ ਰਾਹਤ, ਹਾੜ੍ਹੀ ਦੇ ਸੀਜ਼ਨ ਲਈ ਖਾਦਾਂ ਦੇ ਭੰਡਾਰ ਭਰਪੂਰ; ਯੂਰੀਆ ਤੇ ਡੀ.ਏ.ਪੀ. ਦੀ ਨਹੀਂ ਆਵੇਗੀ ਕੋਈ ਕਮੀ
ਹਾੜ੍ਹੀ ਦੀਆਂ ਫ਼ਸਲਾਂ ਲਈ ਕੇਂਦਰ ਦਾ ਵੱਡਾ ਐਲਾਨ: ਖਾਦਾਂ ਦੀ ਕਿੱਲਤ ਹੋਵੇਗੀ ਖ਼ਤਮ; ਡੀ.ਏ.ਪੀ. ਦਾ ਭੰਡਾਰ ਹੋਇਆ ਦੁੱਗਣਾ
ਨਵੀਂ ਦਿੱਲੀ, 31 ਮਾਰਚ 2026: ਦੇਸ਼ ਵਿੱਚ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਖਾਦਾਂ ਦਾ ਲੋੜੀਂਦਾ ਸਟਾਕ ਮੌਜੂਦ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਖਾਦ ਦੀ ਕਿਸੇ ਵੀ ਕਿਸਮ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਯੂਰੀਆ ਤੇ ਡੀ.ਏ.ਪੀ. (DAP) ਵਰਗੀਆਂ ਜ਼ਰੂਰੀ ਖਾਦਾਂ ਨਿਰਧਾਰਤ ਕੀਮਤਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਸਰਕਾਰੀ ਅੰਕੜਿਆਂ ਅਨੁਸਾਰ, ਇਸ ਵਾਰ ਖਾਦਾਂ ਦੀ ਉਪਲਬਧਤਾ ਪਿਛਲੇ ਸਾਲ ਨਾਲੋਂ ਬਿਹਤਰ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਯੂਰੀਆ ਦਾ ਸਟਾਕ ਵਧੇਰੇ ਹੈ। (DAP) ਡੀ.ਏ.ਪੀ. ਦਾ ਭੰਡਾਰ ਲਗਭਗ ਦੁੱਗਣਾ ਹੋ ਚੁੱਕਾ ਹੈ। ਐੱਨ.ਪੀ.ਕੇ. (NPK), ਬਾਕੀ ਖਾਦਾਂ ਦੀ ਮੌਜੂਦਗੀ ਵੀ ਤਸੱਲੀਬਖਸ਼ ਸਥਿਤੀ ਵਿੱਚ ਹੈ, ਜਿਸ ਨਾਲ ਬਿਜਾਈ ਦੌਰਾਨ ਕਿਸਾਨਾਂ ਨੂੰ ਸਹੂਲਤ ਹੋਵੇਗੀ।
ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮ
ਕੇਂਦਰ ਸਰਕਾਰ ਨੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਕਈ ਉਪਾਲੇ ਕੀਤੇ ਹਨ। ਗੈਸ ਦੀ ਬਿਹਤਰ ਸਪਲਾਈ ਕਾਰਨ ਖਾਦ ਪਲਾਂਟਾਂ ਦੀ ਸਮਰੱਥਾ ਵਿੱਚ ਸੁਧਾਰ ਹੋਇਆ ਹੈ ਅਤੇ ਦੇਸ਼ ਵਿੱਚ ਯੂਰੀਆ ਦਾ ਉਤਪਾਦਨ ਵਧਿਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਪਹਿਲਾਂ ਹੀ ਟੈਂਡਰ ਜਾਰੀ ਕਰਕੇ ਖਾਦਾਂ ਦੀ ਦਰਾਮਦ ਯਕੀਨੀ ਬਣਾਈ ਗਈ ਹੈ।
ਖਾਦਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਿਲੀਵਰੀ ਸਿਸਟਮ ‘ਤੇ ਤਿੱਖੀ ਨਜ਼ਰ ਰੱਖਣ।
ਮਾਹਰਾਂ ਦਾ ਮੰਨਣਾ ਹੈ ਕਿ ਖਾਦਾਂ ਦੀ ਭਰਪੂਰ ਮੌਜੂਦਗੀ ਨਾਲ ਫ਼ਸਲਾਂ ਦੇ ਉਤਪਾਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ, ਮਾਨਸੂਨ ਦੀ ਸਥਿਤੀ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸਰਕਾਰ ਦਾ ਕਹਿਣਾ ਹੈ ਕਿ ਮਈ ਦੇ ਅੱਧ ਤੱਕ, ਜਦੋਂ ਮੰਗ ਵਧਣੀ ਸ਼ੁਰੂ ਹੁੰਦੀ ਹੈ, ਉਦੋਂ ਤੱਕ ਸਾਰੇ ਭੰਡਾਰ ਮੁਕੰਮਲ ਕਰ ਲਏ ਜਾਣਗੇ।






