Wednesday, May 8, 2024
No menu items!
HomeNationalਵੱਡੀ ਖ਼ਬਰ: CRPF ਕੈਂਪ 'ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ - ਵੇਖੋ...

ਵੱਡੀ ਖ਼ਬਰ: CRPF ਕੈਂਪ ‘ਤੇ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ – ਵੇਖੋ ਵੀਡੀਓ

 

CRPF ਦੀ ਚੌਕੀ ਵਿੱਚ ਰਾਤ 2.15 ਵਜੇ ਹੋਈ ਗੋਲੀਬਾਰੀ ਅਤੇ ਸੁੱਟੇ ਗਏ ਬੰਬ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਦੋ ਸੀਆਰਪੀਐਫ (CRPF) ਜਵਾਨ ਸ਼ਹੀਦ ਹੋ ਗਏ। ਉਥੇ ਦੋ ਜਵਾਨ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਮਣੀਪੁਰ ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਰਾਤ 2.15 ਵਜੇ ਮੇਤੇਈ ਦੇ ਦਬਦਬੇ ਵਾਲੇ ਪਿੰਡ ਵਿੱਚ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ। ਇਸ ਦੌਰਾਨ ਸੀਆਰਪੀਐਫ ਦੀ ਚੌਕੀ ਵਿੱਚ ਧਮਾਕਾ ਹੋਇਆ।

ਹਮਲੇ ਵਿੱਚ ਇੰਸਪੈਕਟਰ ਜਾਦਵ ਦਾਸ, ਹੈੱਡ ਕਾਂਸਟੇਬਲ ਅਰੂਪ ਸੈਣੀ ਅਤੇ ਕਾਂਸਟੇਬਲ ਆਫਤਾਬ ਹੁਸੈਨ ਅਤੇ ਸੀਆਰਪੀਐਫ ਦੀ 128ਵੀਂ ਬਟਾਲੀਅਨ ਦੇ ਸਬ ਇੰਸਪੈਕਟਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਐਨ ਸਰਕਾਰ ਅਤੇ ਅਰੂਪ ਸੈਣੀ ਦੀ ਇਲਾਜ ਦੌਰਾਨ ਮੌਤ ਹੋ ਗਈ।

ਦੱਸ ਦਈਏ ਕਿ ਬਿਸ਼ਨੂਪੁਰ ‘ਚ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਈ ਸੀ। ਵੋਟਿੰਗ ਦੌਰਾਨ ਹੋਈ ਗੋਲੀਬਾਰੀ ‘ਚ ਤਿੰਨ ਲੋਕ ਜ਼ਖਮੀ ਹੋ ਗਏ ਸਨ। ਹਾਲਾਂਕਿ ਇਹ ਹਮਲਾ ਵੋਟਿੰਗ ਖਤਮ ਹੋਣ ਤੋਂ ਬਾਅਦ ਵੀ ਹੋਇਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ ਵੀ ਹਿੰਸਾ ਹੋਈ ਸੀ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਵਿੱਚ 300-400 ਲੋਕ ਸ਼ਾਮਲ ਸਨ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਪੁਲਿਸ ਕਾਂਸਟੇਬਲ ਦੀ ਮੁਅੱਤਲੀ ਦੇ ਵਿਰੋਧ ਵਿੱਚ ਭੀੜ ਨੇ ਐਸਪੀ ਅਤੇ ਡੀਸੀ ਦਫ਼ਤਰਾਂ ‘ਤੇ ਹਮਲਾ ਕੀਤਾ ਸੀ। ਇਸ ਹਿੰਸਾ ‘ਚ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

17 ਜਨਵਰੀ ਨੂੰ ਮੋਰੇਹ ਇਲਾਕੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ‘ਤੇ ਹਮਲਾ ਕੀਤਾ ਸੀ। ਇਸ ‘ਚ ਦੋ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਕੁੱਕੀ ਔਰਤ ਦੀ ਵੀ ਜਾਨ ਚਲੀ ਗਈ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਦੱਸ ਦਈਏ ਕਿ ਮਨੀਪੁਰ ‘ਚ ਰਿਜ਼ਰਵੇਸ਼ਨ ਨੂੰ ਲੈ ਕੇ ਕੁਕੀ ਅਤੇ ਮੈਤੇਈ ਵਿਚਾਲੇ ਹਿੰਸਾ ਚੱਲ ਰਹੀ ਹੈ। ਸੂਬੇ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 65 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments