Saturday, May 4, 2024
No menu items!
HomeEducationHoliday Alert: ਇਨ੍ਹਾਂ ਸੂਬਿਆਂ ਦੇ ਸਕੂਲਾਂ-ਕਾਲਜਾਂ 'ਚ 26 ਅਪ੍ਰੈਲ ਦੀ ਛੁੱਟੀ ਦਾ...

Holiday Alert: ਇਨ੍ਹਾਂ ਸੂਬਿਆਂ ਦੇ ਸਕੂਲਾਂ-ਕਾਲਜਾਂ ‘ਚ 26 ਅਪ੍ਰੈਲ ਦੀ ਛੁੱਟੀ ਦਾ ਐਲਾਨ! ਦਫ਼ਤਰ ਵੀ ਰਹਿਣਗੇ ਬੰਦ

 

Holiday Alert: ਸਰਕਾਰ ਪਹਿਲਾਂ ਹੀ ਕੁਝ ਰਾਜਾਂ ਅਤੇ ਸ਼ਹਿਰਾਂ ਲਈ ਜਨਤਕ ਛੁੱਟੀਆਂ ਦਾ ਐਲਾਨ ਕਰ ਚੁੱਕੀ ਹੈ…

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Holiday Alert: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ 19 ਅਪ੍ਰੈਲ 2024 ਨੂੰ ਹੋਈ ਸੀ। ਇਸ ਤੋਂ ਬਾਅਦ ਹੁਣ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਸ਼ੁੱਕਰਵਾਰ ਨੂੰ ਹੋਵੇਗੀ। ਕੁੱਲ 89 ਲੋਕ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ।

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਕਾਰਨ 26 ਅਪ੍ਰੈਲ 2024 ਨੂੰ ਦੇਸ਼ ਦੇ ਕਈ ਰਾਜਾਂ ਅਤੇ ਸ਼ਹਿਰਾਂ ਵਿੱਚ ਸਕੂਲ, ਕਾਲਜ, ਬੈਂਕ ਅਤੇ ਹੋਰ ਦਫ਼ਤਰ ਬੰਦ ਰਹਿਣਗੇ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਕਈ ਥਾਵਾਂ ‘ਤੇ ਸਕੂਲਾਂ ‘ਚ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸਕੂਲਾਂ ‘ਚ ਛੁੱਟੀ ਰਹੇਗੀ। ਚੋਣਾਂ ਦੀਆਂ ਤਿਆਰੀਆਂ ਕਾਰਨ ਕੁਝ ਸ਼ਹਿਰਾਂ ਵਿੱਚ ਸਕੂਲ ਦੋ ਦਿਨ ਪਹਿਲਾਂ ਹੀ ਬੰਦ ਕਰ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਦੱਸ ਦਈਏ ਕਿ, ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਜਨਤਕ ਛੁੱਟੀਆਂ ਹੋਣਗੀਆਂ। ਸਰਕਾਰ ਪਹਿਲਾਂ ਹੀ ਕੁਝ ਰਾਜਾਂ ਅਤੇ ਸ਼ਹਿਰਾਂ ਲਈ ਜਨਤਕ ਛੁੱਟੀਆਂ ਦਾ ਐਲਾਨ ਕਰ ਚੁੱਕੀ ਹੈ। ਆਓ ਜਾਣਦੇ ਹਾਂ ਸਰਕਾਰੀ ਛੁੱਟੀਆਂ ਕਿੱਥੇ ਹਨ?

ਇਹ ਵੀ ਪੜ੍ਹੋTeacher Accident: ਅਧਿਆਪਕਾ ਨੂੰ ਟਿੱਪਰ ਨੇ ਕੁਚਲਿਆ, ਹਾਲਤ ਗੰਭੀਰ

ਉੱਤਰ ਪ੍ਰਦੇਸ਼ ਵਿੱਚ ਛੁੱਟੀ ਰਹੇਗੀ

ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਅਲੀਗੜ੍ਹ, ਮਥੁਰਾ, ਬੁਲੰਦਸ਼ਹਿਰ, ਰਾਏਗੰਜ ਵਿੱਚ ਛੁੱਟੀ ਰਹੇਗੀ।

ਮੱਧ ਪ੍ਰਦੇਸ਼ ਵਿੱਚ ਇੱਥੇ ਸਕੂਲ ਬੰਦ ਰਹਿਣਗੇ 

ਟੀਕਮਗੜ੍ਹ, ਦਮੋਹ ਖਜੂਰਾਹੋ, ਸਤਨਾ, ਰੇਵਾ ਹੋਸ਼ੰਗਾਬਾਦ, ਬੈਤੁਲ ਵਿੱਚ ਛੁੱਟੀ ਰਹੇਗੀ।

ਮਹਾਰਾਸ਼ਟਰ ਵਿੱਚ ਇੱਥੇ ਸਕੂਲ ਬੰਦ ਰਹਿਣਗੇ

ਬੁਲਢਾਨਾ, ਅਕੋਲਾ, ਅਮਰਾਵਤੀ (SC), ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ, ਪਰਭਣੀ ਵਿੱਚ ਛੁੱਟੀ ਰਹੇਗੀ।

ਰਾਜਸਥਾਨ ਵਿੱਚ ਇੱਥੇ ਸਕੂਲ ਬੰਦ ਰਹਿਣਗੇ

ਟੰਕ-ਸਵਾਈ, ਮਾਧੋਪੁਰ, ਅਜਮੇਰ, ਪਾਲੀ, ਜੋਧਪੁਰ, ਬਾਰਮਰ, ਜਲੌਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ,
ਕੋਟਾ, ਝਾਲਾਵਾੜ-ਬਾਰਨ ਵਿੱਚ ਛੁੱਟੀ ਰਹੇਗੀ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਇਨ੍ਹਾਂ ਸਾਰੇ ਰਾਜਾਂ ਅਤੇ ਸ਼ਹਿਰਾਂ ਵਿੱਚ ਛੁੱਟੀ ਤੋਂ ਇਲਾਵਾ ਛੱਤੀਸਗੜ੍ਹ ਰਾਜ ਦੇ ਸੰਸਦੀ ਖੇਤਰ ਪਲਵਲ, ਮਣੀਪੁਰ ਦੇ ਬਾਹਰੀ ਮਣੀਪੁਰ, ਤ੍ਰਿਪੁਰਾ ਦੇ ਪੂਰਬੀ ਤ੍ਰਿਪੁਰਾ, ਦਾਰਜੀਲਿੰਗ, ਬਲੂਰਘਾਟ ਵਿੱਚ ਵੀ ਜਨਤਕ ਛੁੱਟੀ ਰਹੇਗੀ। ਇਸ ਦੌਰਾਨ ਸਕੂਲ, ਕਾਲਜ, ਬੈਂਕ ਅਤੇ ਦਫ਼ਤਰ ਬੰਦ ਰਹਿਣਗੇ।

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments