Sunday, May 5, 2024
No menu items!
HomeNationalLok Sabha Elections: ਭਾਜਪਾ ਉਮੀਦਵਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ,...

Lok Sabha Elections: ਭਾਜਪਾ ਉਮੀਦਵਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, CM ਨੇ ਜਤਾਇਆ ਦੁੱਖ

 

Lok Sabha Elections: ਭਾਜਪਾ ਉਮੀਦਵਾਰ ਕੈਂਸਰ ਤੋਂ ਸੀ ਪੀੜਤ, ਟਿਕਟ ਲੈਣ ਵੇਲੇ ਵੀ ਹਸਪਤਾਲ ਵਿੱਚ ਸੀ ਦਾਖਲ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Lok Sabha Elections: ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਕੁੰਵਰ ਸਰਵੇਸ਼ ਸਿੰਘ (71) ਨੂੰ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸ਼ਨੀਵਾਰ ਸ਼ਾਮ ਨੂੰ ਸਾਹਮਣੇ ਆਈ। ਇਸ ਸੀਟ ‘ਤੇ ਪਹਿਲੇ ਪੜਾਅ ਯਾਨੀਕਿ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ।

ਇਹ ਵੀ ਪੜ੍ਹੋElection duty : ਪੰਜਾਬ ‘ਚ 14000 ਅਧਿਆਪਕਾਂ ਦੀ ਲੱਗੀ ਚੋਣ ਡਿਊਟੀ! ਲੇਡੀ ਮੁਲਾਜ਼ਮਾਂ ਦੀ ਤੈਨਾਤੀ ਬਾਰੇ ਪੜ੍ਹੋ ਵੱਡੀ ਅਪਡੇਟ

ਜਾਣਕਾਰੀ ਮੁਤਾਬਕ ਕੁੰਵਰ ਸਰਵੇਸ਼ ਸਿੰਘ ਦੀ ਸਿਹਤ ਕਾਫੀ ਸਮੇਂ ਤੋਂ ਵਿਗੜ ਰਹੀ ਸੀ। ਉਹ ਕੈਂਸਰ ਤੋਂ ਪੀੜਤ ਸੀ ਅਤੇ ਟਿਕਟ ਲੈਣ ਵੇਲੇ ਵੀ ਹਸਪਤਾਲ ਵਿੱਚ ਦਾਖਲ ਸੀ। ਮੁਰਾਦਾਬਾਦ ਸ਼ਹਿਰ ਦੇ ਵਿਧਾਇਕ ਰਿਤੇਸ਼ ਗੁਪਤਾ ਨੇ ਦੱਸਿਆ ਕਿ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕੁੰਵਰ ਸਰਵੇਸ਼ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Kunwar Sarvesh Singh

ਇਹ ਵੀ ਪੜ੍ਹੋ-Judges Breaking: ਪੰਜਾਬ ਦੇ 65 ਸੈਸ਼ਨ ਜੱਜਾਂ/ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ, ਪੜ੍ਹੋ ਲਿਸਟ

ਪੇਸ਼ੇ ਤੋਂ ਵਪਾਰੀ ਕੁੰਵਰ ਸਰਵੇਸ਼ ਸਿੰਘ ਯੂਪੀ ਦੇ ਤਾਕਤਵਰ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੁੰਦਾ ਸੀ। 2014 ਦੀਆਂ ਚੋਣਾਂ ਵਿੱਚ ਮੁਰਾਦਾਬਾਦ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਠਾਕੁਰਦੁਆਰਾ ਵਿਧਾਨ ਸਭਾ ਤੋਂ 5 ਵਾਰ ਵਿਧਾਇਕ ਵੀ ਬਣ ਚੁੱਕੇ ਹਨ। ਉਨ੍ਹਾਂ ਦਾ ਪੁੱਤਰ ਕੁੰਵਰ ਸੁਸ਼ਾਂਤ ਸਿੰਘ ਮੁਰਾਦਾਬਾਦ ਸੰਸਦੀ ਹਲਕੇ ਦੇ ਬਦਾਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ।

ਇਹ ਵੀ ਪੜ੍ਹੋPSEB 10th Result 2024: PSEB 10ਵੀਂ ਜਮਾਤ ਦਾ ਨਤੀਜਾ ਐਲਾਨਿਆ! ਇਸ ਲਿੰਕ ‘ਤੇ ਕਲਿੱਕ ਕਰਕੇ ਡਾਊਨਲੋਡ ਕਰੋ ਨਤੀਜਾ

ਮੁੱਖ ਮੰਤਰੀ ਯੋਗੀ ਨੇ ਕੀਤਾ ਦੁੱਖ ਪ੍ਰਗਟ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ‘ਚ ਲਿਖਿਆ ਕਿ ਉਹ ਸਾਬਕਾ ਕੁੰਵਰ ਸਰਵੇਸ਼ ਸਿੰਘ ਦੇ ਦੇਹਾਂਤ ਤੋਂ ਸਦਮੇ ‘ਚ ਹਨ। ਇਹ ਭਾਜਪਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰ ਨਾਲ ਹੈ।

ਇਹ ਵੀ ਪੜ੍ਹੋPunjab GP Fund: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀ ਫੰਡਾਂ ਬਾਰੇ ਸਪੱਸ਼ਟੀਕਰਨ! ਪੜ੍ਹੋ ਵਾਇਰਲ ਪੱਤਰ ਦੀ ਸਚਾਈ

ਜਯਾਪ੍ਰਦਾ ਨੇ ਵੀ ਦੁੱਖ ਪ੍ਰਗਟ ਕੀਤਾ

ਸਾਬਕਾ ਸੰਸਦ ਮੈਂਬਰ ਠਾਕੁਰ ਸਰਵੇਸ਼ ਸਿੰਘ ਦੇ ਦੇਹਾਂਤ ‘ਤੇ ਜਯਾਪ੍ਰਦਾ ਨੇ ਕਿਹਾ ਕਿ ਇਸ ਖਬਰ ਨਾਲ ਮੇਰਾ ਨਿੱਜੀ ਨੁਕਸਾਨ ਹੋਇਆ ਹੈ। ਰਾਮਪੁਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੀ ਫਿਲਮ ਅਭਿਨੇਤਰੀ ਜਯਾਪ੍ਰਦਾ ਨੇ ਕਿਹਾ ਕਿ ਸਰਵੇਸ਼ ਸਿੰਘ ਮੇਰਾ ਵੱਡਾ ਭਰਾ ਸੀ, ਜੋ ਸੁੱਖ-ਦੁੱਖ ਵਿਚ ਮੇਰੇ ਨਾਲ ਰਿਹਾ ਅਤੇ ਹਮੇਸ਼ਾ ਸਿਆਸੀ ਅਤੇ ਨਿੱਜੀ ਤੌਰ ‘ਤੇ ਮੇਰਾ ਸਾਥ ਦਿੱਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments