Join WhatsApp

Join Now

ਬੈਂਕ ਮੁਲਾਜ਼ਮਾਂ ਦੀ ਦੇਸ਼ ਵਿਆਪੀ ਹੜਤਾਲ; 5 ਦਿਨਾਂ ਦੀ ਬੈਂਕਿੰਗ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਦੇ ਕੀਤਾ ਰੋਸ ਪ੍ਰਦਰਸ਼ਨ

On: ਸਤੰਬਰ 12, 2026 2:14 ਬਾਃ ਦੁਃ

 

ਬੈਂਕ ਮੁਲਾਜ਼ਮਾਂ ਦੀ ਦੇਸ਼ ਵਿਆਪੀ ਹੜਤਾਲ; 5 ਦਿਨਾਂ ਦੀ ਬੈਂਕਿੰਗ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਦੇ ਕੀਤਾ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 12 ਸਤੰਬਰ 2026:

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੇ ਸੱਦੇ ‘ਤੇ ਅੱਜ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦੇਸ਼-ਵਿਆਪੀ ਹੜਤਾਲ ਕੀਤੀ ਗਈ। ਇਸ ਮੌਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨ ਦੌਰਾਨ UFBU ਵੱਲੋਂ ਮੰਗਾਂ ਉਠਾਈਆਂ ਗਈਆਂ ਕਿ 5 ਦਿਨਾਂ ਦੀ ਬੈਂਕਿੰਗ ਤੁਰੰਤ ਲਾਗੂ ਕੀਤੀ ਜਾਵੇ ਅਤੇ ਇਸ ਸਬੰਧੀ ਕੀਤੇ ਵਚਨ ਨੂੰ ਪੂਰਾ ਕੀਤਾ ਜਾਵੇ। ਸਰਕਾਰ ਦੀ ਇਕਪੱਖੀ ਅਤੇ ਤੋੜਭੱਜਪੁਰਨ PLI (Performance Linked Incentive) Scheme ਵਿੱਚ ਯੂਨੀਅਨਾਂ ਨਾਲ ਦੋ-ਪੱਖੀ ਵਿਚਾਰ-ਵਟਾਂਦਰੇ ਰਾਹੀਂ ਸੋਧ ਕੀਤੀ ਜਾਵੇ। ਬੈਂਕਿੰਗ ਖੇਤਰ ਨਾਲ ਸਬੰਧਤ ਸਾਰੇ ਬਾਕੀ ਰਹਿੰਦੇ (Residual) ਮੁੱਦਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਬੈਂਕ ਪੈਨਸ਼ਨ ਪ੍ਰਕਿਰਿਆ ਨੂੰ ਸੋਧਿਤ ਕਰਨ ਸਬੰਧੀ ਮੰਗ ਰੱਖੀ ਗਈ।

ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ‘ਤੇ ਸਰਕਾਰ ਅਤੇ ਸਬੰਧਤ ਵਿਭਾਗਾਂ ਵੱਲੋਂ ਜਲਦ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪਰਵੀਨ ਤਲਵਾਰ, ਪ੍ਰੇਮ ਸ਼ਰਮਾ, ਅਸ਼ੋਕ ਯਾਦਵ, ਸੁੱਖਪਾਲ ਸਿੰਘ, ਰਮਿੰਦਰ ਸਿੰਘ, ਰੋਹਿਤ ਧਵਨ, ਮਨਪ੍ਰੀਤ ਸਿੰਘ, ਜਗਮੋਹਨ ਸਿੰਘ, ਪ੍ਰਦੀਪ ਕੱਕੜ, ਨਿਖਿਲ ਗਰਗ, ਪ੍ਰਿਥਵੀਰਾਜ, ਨਵੀਨ ਸੇਤੀਆ, ਵੈਭਵ ਅਰੋੜਾ, ਗੁਰਲਾਲ ਸਿੰਘ, ਬੱਲੀ ਬਾਦਲ, ਵਰਿੰਦਰ ਕੁਮਾਰ, ਵਿਸ਼ਾਲ, ਜੁਗਰਾਜ ਸਿੰਘ, ਨਿਰੰਜਨ ਸਿੰਘ, ਚੇਤਨ, ਜਤਿੰਦਰ ਸਿੰਘ, ਸੁੱਖਦੀਪ ਕੌਰ, ਨੀਤੀ ਗੁਪਤਾ, ਸ਼ਵਿੰਦਰ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਬੈਂਕ ਕਰਮਚਾਰੀ ਮੌਜੂਦ ਸਨ।

ਯੂਨੀਅਨ ਆਗੂਆਂ ਨੇ UFBU ਦੇ ਅਗਲੇ ਪ੍ਰੋਗਰਾਮ ਅਨੁਸਾਰ 28, 29 ਅਤੇ 30 ਸਤੰਬਰ ਨੂੰ ਤਿੰਨ ਦਿਨਾਂ ਦੀ ਹੜਤਾਲ ਅਤੇ 26 ਅਕਤੂਬਰ 2026 ਤੋਂ ਅਨਿਸ਼ਚਿਤ ਸਮੇਂ ਦੀ ਹੜਤਾਲ ਦੇ ਪ੍ਰੋਗਰਾਮ ਬਾਰੇ ਵੀ ਯਾਦ ਕਰਵਾਇਆ ਗਿਆ।

Leave a Comment