ਮਰਦਮਸ਼ੁਮਾਰੀ ਡਿਊਟੀ ਤੋਂ ਗੈਰ-ਹਾਜ਼ਰ ਅਧਿਆਪਕਾਂ ਨੂੰ ਨੋਟਿਸ ਜਾਰੀ, ਦਿੱਤੀ ਅੰਤਿਮ ਚੇਤਾਵਨੀ

 

ਮਰਦਮਸ਼ੁਮਾਰੀ ਡਿਊਟੀ ਤੋਂ ਗੈਰ-ਹਾਜ਼ਰ ਅਧਿਆਪਕਾਂ ਨੂੰ ਨੋਟਿਸ ਜਾਰੀ

ਫ਼ਿਰੋਜ਼ਪੁਰ ਪ੍ਰਸ਼ਾਸਨ ਨੇ ਕਰਮਚਾਰੀਆਂ ਨੂੰ ਅੰਤਿਮ ਚੇਤਾਵਨੀ

ਫ਼ਿਰੋਜ਼ਪੁਰ, 14 ਅਪ੍ਰੈਲ 2026: ਮਰਦਮਸ਼ੁਮਾਰੀ 2027 (Census 2021/2027) ਦੇ ਪਹਿਲੇ ਪੜਾਅ, ਜਿਸ ਵਿੱਚ ਮਕਾਨਾਂ ਦੀ ਸੂਚੀਕਰਨ ਦਾ ਕੰਮ ਸ਼ਾਮਲ ਹੈ, ਲਈ ਲਗਾਏ ਗਏ ਗੈਰ-ਹਾਜ਼ਰ ਕਰਮਚਾਰੀਆਂ ਵਿਰੁੱਧ ਫ਼ਿਰੋਜ਼ਪੁਰ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਸੈਂਸਜ਼ ਚਾਰਜ ਅਫ਼ਸਰ-ਕਮ-ਤਹਿਸੀਲਦਾਰ, ਫ਼ਿਰੋਜ਼ਪੁਰ ਨੇ ਹਦਾਇਤ ਕੀਤੀ ਹੈ ਕਿ ਗੈਰ-ਹਾਜ਼ਰ ਕਰਮਚਾਰੀ 15 ਅਪ੍ਰੈਲ 2026 ਨੂੰ ਦੁਪਹਿਰ 2 ਵਜੇ ਤੱਕ ਹਾਜ਼ਰੀ ਰਿਪੋਰਟ ਡੀ.ਸੀ. ਕੰਪਲੈਕਸ ਵਿਖੇ ਜਮ੍ਹਾਂ ਕਰਵਾਉਣ।

ਜੇਕਰ ਕਰਮਚਾਰੀ ਇਸ ਸਮੇਂ ਤੱਕ ਹਾਜ਼ਰ ਨਹੀਂ ਹੁੰਦੇ, ਤਾਂ ਉਨ੍ਹਾਂ ਵਿਰੁੱਧ ਸੈਂਸਜ਼ ਐਕਟ 1948 ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਹੈ।