ਜਮਹੂਰੀ ਆਗੂ ਮਨਧੀਰ ਸਿੰਘ ਰਾਜੋਵਾਲੀਆ ਦਾ ਸੇਵਾ ਮੁਕਤੀ ਮੌਕੇ ਲੋਕ ਪੱਖੀ ਜਥੇਬੰਦੀਆਂ ਨੇ ਕੀਤਾ ਸਨਮਾਨ

 

ਜਮਹੂਰੀ ਆਗੂ ਮਨਧੀਰ ਸਿੰਘ ਰਾਜੋਵਾਲੀਆ ਦਾ ਸੇਵਾ ਮੁਕਤੀ ਮੌਕੇ ਲੋਕ ਪੱਖੀ ਜਥੇਬੰਦੀਆਂ ਨੇ ਕੀਤਾ ਸਨਮਾਨ

ਮਾਸਟਰ ਪਰਮਵੇ

ਸੰਗਰੂਰ, 5 ਮਈ 2026- ਲੋਕ ਪੱਖੀ, ਕਿਸਾਨ,ਮਜ਼ਦੂਰ, ਬੇਰੁਜ਼ਗਾਰਾਂ, ਲੁੱਟ ਦਾ ਸ਼ਿਕਾਰ ਲੋਕਾਂ ਦੇ ਸੰਘਰਸ਼ਾਂ ਦੇ ਪਿੜ ਵਿੱਚ ਸਦਾ ਹਾਜ਼ਰ ਰਹਿਣ ਵਾਲੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਅਤੇ ਜ਼ਿਲ੍ਹੇ ਦੀ ਮੂਹਰਲੀ ਕਤਾਰ ਦੇ ਆਗੂ ਮਨਧੀਰ ਸਿੰਘ ਰਾਜੋਮਾਜਰਾ ਪਿਛਲੇ ਦਿਨੀਂ ਇੰਡੀਅਨ ਆਇਲ ਕਾਰਪੋਰੇਸ਼ਨ ਸੰਗਰੂਰ ਤੋਂ ਸੇਵਾ ਮੁਕਤ ਹੋ ਗਏ।

ਇਸ ਮੌਕੇ ਉਹਨਾਂ ਦੀਆਂ ਸਰਕਾਰੀ ਸੇਵਾਵਾਂ ਦੇ ਨਾਲ਼ ਨਾਲ਼ ਲੋਕ ਪੱਖੀ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਬਦਲੇ ਸੰਗਰੂਰ ਦੀਆਂ ਜਨਤਕ ਜਮਹੂਰੀ,ਮਜਦੂਰ ਕਿਸਾਨ,ਮੁਲਾਜਮ,ਲੋਕ ਪੱਖੀ ਅਤੇ ਅਗਾਂਹਵਧੂ ਜਥੇਬੰਦੀਆਂ ਵੱਲੋਂ ਸਮੂਹਕ ਰੂਪ ਵਿੱਚ ਸਨਮਾਨ ਕੀਤਾ ਗਿਆ। ਜੇਜੀ ਪੈਲੇਸ ਵਿਖੇ ਆਯੋਜਤ ਹੋਏ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਨਧੀਰ ਸਿੰਘ ਰਾਜੋਮਾਜਰਾ ਦਾ ਸਨਮਾਨ ” ਸਾਂਝੀ ਸਨਮਾਨ ਸਮਾਰੋਹ ਕਮੇਟੀ ਸੰਗਰੂਰ “ਦੀ ਅਗਵਾਈ ਵਿੱਚ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕੀਤਾ ਗਿਆ।

ਸੁਰੂ ਵਿੱਚ ਸੂਬਾ ਆਗੂ ਸਵਰਨਜੀਤ ਸਿੰਘ ਵੱਲੋਂ ਸਭ ਨੂੰ ਜੀ ਆਇਆ ਕਿਹਾ ਗਿਆ।ਆਮ ਸੇਵਾ ਮੁਕਤੀ ਸਮਾਗਮਾਂ ਤੋਂ ਵੱਖਰੀ ਕਿਸਮ ਦੇ ਸਮਾਗਮ ਵਿੱਚ ਜਿਥੇ ਤਰਕਸ਼ੀਲ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਅਗਾਂਹਵਧੂ ਗੀਤਾਂ ਨਾਲ ਰੰਗ ਬੰਨਿਆ ਉੱਥੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ ਨੇ ਭਾਰਤੀ ਹਕੂਮਤ ਵੱਲੋਂ ਥੋਪੇ ਗਏ “ਕਿਰਤ ਕੋਡਾਂ “ਤੇ ਵਿਸਥਾਰ ਨਾਲ ਚਾਨਣਾ ਪਾਉਦਿਆਂ ਇਸ ਨੂੰ ਮਜਦੂਰ ਅਤੇ ਲੋਕ ਵਿਰੋਧੀ ਗਰਦਾਨਿਆ।

ਉੱਘੇ ਸਾਹਿਤਕਾਰ ਅਤੇ ਤਰਕਸ਼ੀਲ ਆਗੂ ਬਲਬੀਰ ਲੌਂਗੋਵਾਲ ਵੱਲੋਂ ਮਨਧੀਰ ਸਿੰਘ ਦੀ ਜੀਵਨ ਘਾਲਣਾ ਤੇ ਲਿਖਿਆ ਸਨਮਾਨ ਪੱਤਰ ਮਾ ਪਰਮਵੇਦ ਦੁਆਰਾ ਪੜ੍ਹਿਆ ਗਿਆ। ਮੰਚ ਸਚਾਲਨ ਜੁਝਾਰ ਲੌਂਗੋਵਾਲ ਅਤੇ ਲਖਵੀਰ ਲੌਂਗੋਵਾਲ ਵੱਲੋਂ ਕੀਤਾ ਗਿਆ।

ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫ਼ ਜਗਮੋਹਨ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਮੂਣਕ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ,ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲਹਿਰਾ ਬਲਾਕ ਆਗੂ ਗੁਰਚਰਨ ਲਹਿਰਾ, ਡੈਮੋਕ੍ਰੇਟਿਕ ਟੀਚਰਜ ਫ਼ਰੰਟ ਦੋਵਾਂ ਦੇ ਜਿਲ੍ਹਾ ਪ੍ਰਧਾਨ ਦਾਤਾ ਨਮੋਲ,ਸੁੱਖਵਿੰਦਰ ਗਿਰ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਬਹਾਦਰ ਦੁੱਗਾਂ ਤਰਕਸ਼ੀਲ ਸੁਸਾਈਟੀ ਦੇ ਗੁਰਦੀਪ ਲਹਿਰਾ, ਸੁਰਿੰਦਰ ਉੱਪਲੀ ,ਇਨਕਲਾਬੀ ਕੇਂਦਰ ਦੇ ਨਾਰਾਇਣ ਦੱਤ, ਇਸਤਰੀ ਜਾਗਤਰੀ ਮੰਚ ਦੀ ਅਮਨ ਦਿਓਲ,ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੋਹਣ ਸਿੰਘ ਮਾਂਝੀ, ਹਰਜੀਤ ਬਾਲੀਆ ਟੈਕਲੀਕਲ ਅਤੇ ਮਕੈਨੀਕਲ ਕਰਮਚਾਰੀ ਯੂਨੀਅਨ, ਡਾ ਜਸਵੀਰ ਔਖਲ, ਸੁਨੀਲ ਸੈਣੀ ਮੈਨੇਜਰ IOC ਅਤੇ ਉਹਨਾਂ ਦੀ ਬੇਟੀ ਡਾਕਟਰ ਪ੍ਰਭਜੋਤ ਨੇ ਯਾਦਾਂ ਸਾਂਝੀਆਂ ਕਰਦਿਆ ਮਨਧੀਰ ਸਿੰਘ ਦੀ ਲੋਕ ਪੱਖੀ ਦੇਣ ਨੂੰ ਸਜਦਾ ਕੀਤਾ।

ਮਨਧੀਰ ਸਿੰਘ ਰਾਜੋਮਾਜਰਾ ਅਤੇ ਜੀਵਨ ਸਾਥਣ ਜਗਮੀਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਲੋਕਾਂ ਲਈ ਬਣਦੀ ਜੁੰਮੇਵਾਰੀ ਨਿਭਾਉਣ ਦਾ ਅਹਿਦ ਕੀਤਾ। ਉਹਨਾਂ ਦੇ ਬੇਟੇ ਕਿਰਨਦੀਪ ਅਤੇ ਜੀਨੀਆ ਨੇ ਖੁਸ਼ੀ ਜਾਹਰ ਕਰਦਿਆਂ ਵਧਾਈਆਂ ਭੇਜੀਆਂ, ਕਿਰਨਜੀਤ ਸੇਖੋਂ ਨੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ।