Join WhatsApp

Join Now

ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਦੀਆਂ ਮੰਗਾਂ ਸਬੰਧੀ ਲਾਇਆ ਧਰਨਾ, ਮੰਗ ਪੱਤਰ ਸੌਂਪਿਆ

On: ਅਗਸਤ 19, 2026 11:06 ਪੂਃ ਦੁਃ

 

ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਦੀਆਂ ਮੰਗਾਂ ਸਬੰਧੀ ਲਾਇਆ ਧਰਨਾ ਤੇ ਮੰਗ ਪੱਤਰ ਸੌਂਪਿਆ

ਅੰਮ੍ਰਿਤਸਰ, 19 ਜੁਲਾਈ 2026-

ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਵਣ ਮੰਡਲ ਅਫ਼ਸਰ ਅਮ੍ਰਿਤਸਰ ਦੇ ਦਫਤਰ ਅੱਗੇ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾਨਗਰੀ, ਮੰਡਲ ਜਨਰਲ ਸਕੱਤਰ ਬਲਜਿੰਦਰ ਸਿੰਘ ਮਿੰਟੂ ਦੀ ਯੋਗ ਅਗੁਵਾਈ ਵਿੱਚ ਧਰਨਾ ਦਿੱਤਾ ਗਿਆ ਅਤੇ ਵਣ ਮੰਡਲ ਅਫ਼ਸਰ ਅਮ੍ਰਿਤਸਰ ਦੇ ਸੁਪਰਡੈਂਟ ਅਨੂੰ ਮੈਡਮ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਮਸਲੇ ਦੀ ਗੰਭੀਰਤਾ ਤੇ ਵਿਚਾਰ ਰੱਖਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ ਦੀਆਂ ਚਿਰ ਲੰਬਤ ਹੱਕ਼ੀ ਤੇ ਜਾਇਜ਼ ਮੰਗਾਂ ਦਾ ਬਣਦਾ ਨਿਪਟਾਰਾ ਕਰਨ ਦੀ ਥਾਂ ਸਰਕਾਰ ਟਾਲ ਮਟੋਲ ਦੀ ਨੀਤੀ ਆਪਣਾ ਰਹੀ ਹੈ। ਵਰਕਰਾਂ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਵਰਕਰਾਂ ਨੂੰ ਤਨਖਾਹ ਰਿਲੀਜ਼ ਨਹੀਂ ਕੀਤੀ ਗਈ ਜਦ ਕਿ ਇਸ ਮਹਿੰਗਾਈ ਦੇ ਸਮੇਂ ਵਿੱਚ ਵਰਕਰਾਂ ਦੇ ਪਰਿਵਾਰਾਂ ਦਾ ਗੁਜ਼ਰ ਬਸਰ ਬਹੁਤ ਔਖਾ ਹੋ ਗਿਆ ਹੈ ਅਤੇ ਦੋ ਵਕ਼ਤ ਦੀ ਰੋਟੀ ਬਣਾਉਂਣੀ ਵੀ ਮੁਸ਼ਕਲ ਹੋ ਗਈ ਹੈ। 16/5/23 ਦੀ ਪਾਲਿਸੀ ਅਨੁਸਾਰ ਰਿਕਾਰਡ ਵਿਚੋਂ ਤਰੁਟੀਆਂ ਨੂੰ ਦੂਰ ਕਰਨ ਲਈ ਕਾਫੀ ਪੈਨਲ ਮੀਟਿੰਗਾਂ ਕੀਤੀਆਂ ਗਈਆਂ ਪਰ ਇੱਕ ਵੀ ਵਰਕਰ ਦੇ ਰਿਕਾਰਡ ਦੀ ਤਰੁਟੀ ਨੂੰ ਦੂਰ ਨਹੀ ਕੀਤੀ ਗਈ।ਮੀਟਿੰਗ ਦੇ ਫੈਸਲੇ ਲਾਗੂ ਕਰਨ ਅਤੇ ਪੈਡਿਗ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ

ਇਸ ਮੌਕੇ ‘ਤੇ ਹਰਿੰਦਰ ਕੁਮਾਰ ਐਮਾ ਤੇ ਗੁਰਦੀਪ ਸਿੰਘ ਕਲੇਰ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਨੂੰ ਹਰੇਕ ਸਾਲ ਵਿੱਚ 240 ਦਿਨਾਂ ਦੀ ਬਜਾਏ 10 ਸਾਲਾ ਵਿੱਚ 2400 ਦਿਨ ਗਿਣ ਕੇ ਰੈਗੂਲਰ ਕੀਤੇ ਜਾਣ। ਰੈਗੂਲਰ ਕੀਤੇ ਗਏ ਮੁਲਾਜ਼ਮਾਂ ਨੂੰ ਰੈਗੂਲਰ ਵਾਲੇ ਨਿਯਮਾਂ ਅਨੁਸਾਰ ਲਾਭ ਦਿੱਤੇ ਜਾਣ। ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਸੀਨੀਆਰਤਾ ਸੂਚੀ ਨੂੰ 2026 ਤੱਕ ਫਾਈਨਲ ਕੀਤੀ ਜਾਵੇ ਅਤੇ ਸੀਨੀਆਰਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਐਤਵਾਰ ਵਾਲੇ ਦਿਨਾਂ ਨੂੰ ਵੀ ਜੋੜਿਆ ਜਾਂਵੇ ਐਤਵਾਰ ਦੀ ਛੁੱਟੀ ਪੈਂਡ ਰੈਸਟ ਹੈ 58 ਤੋਂ ਵੱਧ ਉਮਰ ਹੋਣ ਤੇ ਕੁਝ ਸਾਥੀਆਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ। ਇੱਕ ਹੀ ਵਿਭਾਗ ਵਿੱਚ ਵਿਭਾਗ ਵੱਲੋਂ ਦੋਹਰੇ ਮਾਪਦੰਡ ਅਪਣਾਉਣ ਦੀ ਨਿਖੇਧੀ ਕੀਤੀ ਗਈ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਠੇਕੇਦਾਰੀ ਪ੍ਰਥਾ ਨੂੰ ਲਾਗੂ ਕੀਤਾ ਗਿਆ ਤਾਂ ਜਥੇਬੰਦੀ ਇਸ ਦਾ ਡੱਟ ਕੇ ਵਿਰੋਧ ਕਰੇਗੀ। ਹਰੇਕ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60 ਸਾਲ ਹੈ ਜਦ ਕਿ ਜੰਗਲਾਤ ਵਿਭਾਗ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਹੀ ਹੈ।ਵਿਭਾਗ ਵਿੱਚ ਡਿਊਟੀ ਦੌਰਾਨ ਮੌਤ ਹੋ ਜਾਣ ਤੇ ਕੱਚੇ ਤੇ ਰੈਗੂਲਰ ਮੁਲਾਜਮ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ ਪੂਰੇ ਵਿੱਤੀ ਲਾਭ ਦੇਣ ਦੀ ਮੰਗ ਕੀਤੀ ਗਈ ਅਤੇ 17/7/26 ਨੂੰ 10 ਸਾਲ ਪੂਰੇ ਕਰਨ ਵਾਲੀ ਲਿਸਟ ਨੂੰ ਸਕਰੀਨਿੰਗ ਰਿਵਿਊ ਕਮੇਟੀ ਵੱਲੋਂ ਪਹਿਲੇ ਵਾਂਗ ਤਿਆਰ ਕਰਨ ਤੇ ਉਸ ਦੀ ਇਕ ਕਾਪੀ ਜਥੇਬੰਦੀ ਨਾਲ ਸਾਂਝੀ ਕਰਨੀ ਯਕੀਨੀ ਬਣਾਈ ਜਾਵੇ। ਮੰਗਾਂ ਪੂਰੀਆਂ ਨਾਂ ਹੋਣ ਤੇ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਤਿਖੇ ਸੰਘਰਸ਼ ਕਰੇਗੀ ਅਤੇ ਵਰਕਰਾਂ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਪੈਡਿਗ ਮੰਗਾਂ ਨੂੰ ਪੂਰਾ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗੀ।

ਇਸ ਮੌਕੇ ਬਲਵਿੰਦਰ ਸਿੰਘ ਗੰਡੀਵਿੰਡ, ਸੁੱਖਾ ਸਿੰਘ ਲੋਹਗੜ, ਕੁਲਬੀਰ ਸਿੰਘ ਤਰਸਿੱਕਾ, ਗਿਰਧਾਰੀ ਸਿੰਘ, ਸ਼ੈਲੀ ਹੋਠੀਆ, ਗੁਲਜ਼ਾਰ ਸਿੰਘ, ਕੁਨਣ ਸਿੰਘ ਜਲੂਪੁਰ, ਯਕੂਬ ਮਸੀਹ, ਹਰਜਿੰਦਰ ਕੌਰ, ਸਰਬਜੀਤ ਕੌਰ, ਤਿਲਕ ਰਾਜ ਪੱਟੀ ਤੇ ਹਰੇਕ ਰੇਂਜ ਤੋਂ ਸਾਥੀ ਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Comment