PSEB Class 8th result 2026: PSEB ਵੱਲੋਂ 8ਵੀਂ ਜਮਾਤ ਦਾ ਨਤੀਜਾ ਜਾਰੀ, ਪੜ੍ਹੋ ਮੈਰਿਟ ਲਿਸਟ (ਆਨਲਾਈਨ ਨਤੀਜਾ ਇੰਝ ਕਰੋ ਚੈੱਕ)

 

PSEB Class 8th result 2026: PSEB ਵੱਲੋਂ 8ਵੀਂ ਜਮਾਤ ਦਾ ਨਤੀਜਾ ਜਾਰੀ, ਪੜ੍ਹੋ ਮੈਰਿਟ ਲਿਸਟ (ਆਨਲਾਈਨ ਨਤੀਜਾ ਇੰਝ ਕਰੋ ਚੈੱਕ)

8ਵੀਂ ਜਮਾਤ ਦਾ ਨਤੀਜਾ ਦੇਖਣ ਵਾਸਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਐੱਸ.ਏ.ਐੱਸ. ਨਗਰ (ਮੋਹਾਲੀ), 11 ਅਪ੍ਰੈਲ 2026:

ਨਤੀਜਾ ਦੇਖਣ ਵਾਸਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬੋਰਡ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਵੀ ਵਿਦਿਆਰਥਣਾਂ ਨੇ ਵਿਦਿਆਰਥੀਆਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸੂਬੇ ਦੀ ਮੈਰਿਟ ਸੂਚੀ ਵਿੱਚ ਪਹਿਲੇ ਤਿੰਨੋਂ ਸਥਾਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ।

ਪੜ੍ਹੋ ਮੈਰਿਟ ਲਿਸਟ – Merit_Middle_March2025_Punjabi_100426

ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦਾ ਨਤੀਜਾ ਐਲਾਨਿਆ; ਆਨਲਾਈਨ ਨਤੀਜਾ ਇੰਝ ਕਰੋ ਚੈੱਕ

ਬੋਰਡ ਵੱਲੋਂ ਜਾਰੀ ਸੂਚੀ ਅਨੁਸਾਰ ਸੂਬੇ ਵਿੱਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਵਿਦਿਆਰਥਣ ਨੇ ਪੂਰੇ ਅੰਕ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੈ। ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਵਿਚਕਾਰ ਅੰਕਾਂ ਦਾ ਬਹੁਤ ਹੀ ਮਾਮੂਲੀ ਫਰਕ ਰਿਹਾ।

ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਨਾਲੋਂ ਵਧੇਰੇ ਰਹੀ ਹੈ।

ਨਤੀਜਾ ਕਿਵੇਂ ਚੈੱਕ ਕਰੀਏ?

ਵਿਦਿਆਰਥੀ ਅਤੇ ਮਾਪੇ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਾ ਦੇਖਣ ਲਈ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਜਾਂ ਨਾਮ ਭਰਨਾ ਹੋਵੇਗਾ।

ਇਸ ਨੂੰ ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰਕੇ ਚੈੱਕ ਕੀਤਾ ਜਾ ਸਕੇਗਾ….

  • ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ (www.pseb.ac.in) ‘ਤੇ ਜਾਓ।
  • ਨਤੀਜੇ (Result) ਦੇ ਐਕਟਿਵ ਲਿੰਕ ‘ਤੇ ਕਲਿੱਕ ਕਰੋ।
  • ਹੁਣ ਮੰਗੀ ਗਈ ਜਾਣਕਾਰੀ (ਰੋਲ ਨੰਬਰ ਆਦਿ) ਭਰ ਕੇ ਸਬਮਿਟ ਕਰੋ।

ਇਸ ਤੋਂ ਬਾਅਦ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ, ਜਿੱਥੋਂ ਤੁਸੀਂ ਮਾਰਕਸ਼ੀਟ ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕੋਗੇ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਤੀਜਿਆਂ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਆਇਆ ਸੁਧਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਬਦਲਾਅ ਦਾ ਪ੍ਰਤੀਕ ਹੈ।

ਸਿੱਖਿਆ ਮੰਤਰੀ ਬੈਂਸ ਨੇ 96.51 ਫ਼ੀਸਦੀ ਪਾਸ ਪ੍ਰਤੀਸ਼ਤਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਦਿਅਕ ਸੁਧਾਰਾਂ ਨੂੰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਨਤੀਜੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨ ਦਾ ਪ੍ਰਮਾਣ ਹਨ।

ਪਾਸ ਹੋਏ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ, ਹਰਜੋਤ ਸਿੰਘ ਬੈਂਸ ਨੇ ਪ੍ਰੀਖਿਆ ਪਾਸ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਸਕਾਰਾਤਮਕ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਭਵਿੱਖੀ ਕੋਸ਼ਿਸ਼ਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਵਿਭਾਗ ਵੱਲੋਂ ਅਕਾਦਮਿਕ ਸਹਾਇਤਾ ਦਾ ਭਰੋਸਾ ਦਿੱਤਾ।