ਨਾਬਾਲਗ ਕੁੜੀ ਨਾਲ ਬਲਾਤਕਾਰ; ਟਰੱਕ ਡਰਾਈਵਰ ਵਿਰੁੱਧ FIR ਦਰਜ

On: ਅਪ੍ਰੈਲ 11, 2026 10:14 ਪੂਃ ਦੁਃ

 

ਨਾਬਾਲਗ ਕੁੜੀ ਨਾਲ ਬਲਾਤਕਾਰ, ਟਰੱਕ ਡਰਾਈਵਰ ਵਿਰੁੱਧ FIR ਦਰਜ

ਯਮੁਨਾਨਗਰ/ਛਛਰੌਲੀ, 11 ਅਪ੍ਰੈਲ 2026:

ਯਮੁਨਾਨਗਰ ਦੇ ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਸਾਢੇ 13 ਸਾਲਾ ਨਾਬਾਲਗ ਕੁੜੀ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟਰੱਕ ਡਰਾਈਵਰ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੂੰ ਕਰਨਾਲ ਬੱਸ ਸਟੈਂਡ ‘ਤੇ ਛੱਡ ਕੇ ਫ਼ਰਾਰ ਹੋ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਕੁੜੀ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਨੇੜੇ ਹੀ ਇੱਕ ਢਾਬਾ ਬਣਾਇਆ ਹੋਇਆ ਹੈ, ਜਿੱਥੇ ਅਕਸਰ ਟਰੱਕ ਡਰਾਈਵਰ ਖਾਣਾ ਖਾਣ ਲਈ ਰੁਕਦੇ ਹਨ।

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਅੰਬੇਹਟਾ ਮਜਨੂ ਦਾ ਰਹਿਣ ਵਾਲਾ ਸ਼ਾਰਿਕ ਨਾਂ ਦਾ ਡਰਾਈਵਰ ਵੀ ਉੱਥੇ ਟਰੱਕ ਲੈ ਕੇ ਆਉਂਦਾ ਸੀ। ਇਸ ਦੌਰਾਨ ਉਸ ਨੇ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ।

25 ਮਾਰਚ ਦੀ ਰਾਤ ਮੁਲਜ਼ਮ ਸ਼ਾਰਿਕ ਲੜਕੀ ਨੂੰ ਵਰਗਲਾ ਕੇ ਅਗਵਾ ਕਰਕੇ ਲੈ ਗਿਆ। ਪਰਿਵਾਰ ਵਾਲੇ ਆਪਣੇ ਪੱਧਰ ‘ਤੇ ਲੜਕੀ ਦੀ ਭਾਲ ਕਰਦੇ ਰਹੇ। 27 ਮਾਰਚ ਨੂੰ ਦੋ ਦਿਨਾਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਕਰਨਾਲ ਬੱਸ ਸਟੈਂਡ ‘ਤੇ ਛੱਡ ਦਿੱਤਾ ਅਤੇ ਖੁਦ ਫ਼ਰਾਰ ਹੋ ਗਿਆ।

ਨਾਬਾਲਗ ਕੁੜੀ ਜਿਵੇਂ ਤਿਵੇਂ ਰਿਸ਼ਤੇਦਾਰਾਂ ਕੋਲ ਪਹੁੰਚ ਗਈ। ਰਿਸ਼ਤੇਦਾਰਾਂ ਨੇ ਤੁਰੰਤ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਲੜਕੀ ਨੂੰ ਵਾਪਸ ਲੈ ਕੇ ਆਏ।

ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਛਛਰੌਲੀ ਥਾਣਾ ਪੁਲਿਸ ਨੇ ਮੁਲਜ਼ਮ ਸ਼ਾਰਿਕ ਵਿਰੁੱਧ ਜਬਰ-ਜਨਾਹ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

Join WhatsApp

Join Now

Leave a Comment