Join WhatsApp

Join Now

PSEB ਨੇ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਦਿੱਤਾ ਮੌਕਾ; ਰੀ-ਅਪੀਅਰ ਪ੍ਰੀਖਿਆਵਾਂ ਜੂਨ ‘ਚ

On: April 28, 2026 8:36 AM

 

PSEB ਨੇ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਦਿੱਤਾ ਮੌਕਾ; ਰੀ-ਅਪੀਅਰ ਪ੍ਰੀਖਿਆਵਾਂ ਜੂਨ ‘ਚ

ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ, ਜਾਣੋ ਪੂਰਾ ਵੇਰਵਾ

ਐੱਸ.ਏ.ਐੱਸ. ਨਗਰ/ਮੋਹਾਲੀ 28 ਅਪ੍ਰੈਲ 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਰੀ-ਅਪੀਅਰ ਆਏ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੋਰਡ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਜੂਨ ਮਹੀਨੇ ਵਿੱਚ ਲਈ ਜਾਵੇਗੀ।

ਪਾਸ ਹੋਣ ਦਾ ਸਿਰਫ਼ ਇੱਕ ਮੌਕਾ

ਬੋਰਡ ਦੇ ਉਪ ਸਕੱਤਰ (ਪ੍ਰੀਖਿਆ ਅੱਠਵੀਂ ਅਤੇ ਅਕਾਦਮਿਕ) ਨੇ ਸਪੱਸ਼ਟ ਕੀਤਾ ਹੈ ਕਿ, ਵਿਦਿਆਰਥੀਆਂ ਨੂੰ ਪਾਸ ਹੋਣ ਲਈ ਸਿਰਫ਼ ਇੱਕੋ ਮੌਕਾ ਦਿੱਤਾ ਜਾਵੇਗਾ।

ਜੇਕਰ ਕੋਈ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੁੰਦਾ, ਤਾਂ ਉਸ ਦਾ ਨਤੀਜਾ ‘ਨਾਟ ਪ੍ਰਮੋਟਿਡ’ (Not Promoted) ਐਲਾਨਿਆ ਜਾਵੇਗਾ। ਅਜਿਹੇ ਵਿਦਿਆਰਥੀਆਂ ਨੂੰ ਮੁੜ ਤੋਂ ਅੱਠਵੀਂ ਜਮਾਤ ਵਿੱਚ ਦਾਖ਼ਲਾ ਲੈਣਾ ਪਵੇਗਾ।

ਪ੍ਰੀਖਿਆ ਲਈ ਨਿਰਧਾਰਿਤ ਫੀਸਾਂ ਦਾ ਵੇਰਵਾ

ਲਾਜ਼ਮੀ ਪ੍ਰੀਖਿਆ ਫੀਸ: 1200 ਰੁਪਏ

ਸਰਟੀਫਿਕੇਟ ਹਾਰਡ ਕਾਪੀ ਫੀਸ: 250 ਰੁਪਏ

ਮਹੱਤਵਪੂਰਨ ਮਿਤੀਆਂ- ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਹੇਠ ਲਿਖੀਆਂ ਮਿਤੀਆਂ ਤੱਕ ਫਾਰਮ ਭਰ ਸਕਦੇ ਹਨ;

ਵੇਰਵਾਆਖ਼ਰੀ ਮਿਤੀ
ਬਿਨਾਂ ਲੇਟ ਫੀਸ8 ਮਈ 2026
500 ਰੁਪਏ ਲੇਟ ਫੀਸ ਨਾਲ15 ਮਈ 2026
1500 ਰੁਪਏ ਲੇਟ ਫੀਸ ਨਾਲ22 ਮਈ 2026

 

ਬੋਰਡ ਨੇ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਫਾਰਮ ਭਰਨਾ ਯਕੀਨੀ ਬਣਾਉਣ ਤਾਂ ਜੋ ਪ੍ਰੀਖਿਆ ਦੀਆਂ ਤਿਆਰੀਆਂ ਸੁਚਾਰੂ ਢੰਗ ਨਾਲ ਕੀਤੀਆਂ ਜਾ ਸਕਣ।

 

Leave a Comment