Join WhatsApp

Join Now

Punjab Breaking: ਸੀਨੀਅਰ ਐਡਵੋਕੇਟ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ; ਵੀਡੀਓ ਜਾਰੀ ਕਰਕੇ ਬਿਲਡਰਾਂ ‘ਤੇ ਲਾਏ ਗੰਭੀਰ ਦੋਸ਼

On: March 30, 2026 9:32 AM

 

Punjab Breaking: ਸੀਨੀਅਰ ਐਡਵੋਕੇਟ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ; ਵੀਡੀਓ ਜਾਰੀ ਕਰਕੇ ਬਿਲਡਰਾਂ ‘ਤੇ ਲਾਏ ਗੰਭੀਰ ਦੋਸ਼

ਬਠਿੰਡਾ ਦੇ ਐਡਵੋਕੇਟ ਦਵਿੰਦਰ ਨੱਤ ਵੱਲੋਂ ਖੁਦਕੁਸ਼ੀ: ਚੰਡੀਗੜ੍ਹ ਦੇ ਬਿਲਡਰਾਂ ‘ਤੇ ਕਰੋੜਾਂ ਦੀ ਧੋਖਾਧੜੀ ਦੇ ਲਾਏ ਇਲਜ਼ਾਮ

“ਮੰਤਰੀਆਂ ਦੇ ਫ਼ੋਨ ਵੀ ਨਹੀਂ ਮੰਨੇ ਬਿਲਡਰਾਂ ਨੇ”: ਦਵਿੰਦਰ ਨੱਤ ਨੇ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਸੁਣਾਈ ਦਰਦ ਭਰੀ ਦਾਸਤਾਨ

ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ ਨੇ ਉਡਾਏ ਹੋਸ਼: ਪੁਲਿਸ ਨੇ ਬਿੰਦਰਪਾਲ ਮਿੱਤਲ ਤੇ ਉਸ ਦੇ ਪੁੱਤਰਾਂ ਵਿਰੁੱਧ ਜਾਂਚ ਕੀਤੀ ਤੇਜ਼

ਬਠਿੰਡਾ/ਮੌੜ, 30 ਮਾਰਚ 2026:

ਬਠਿੰਡਾ ਦੇ ਹਲਕਾ ਮੌੜ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਐਡਵੋਕੇਟ ਦਵਿੰਦਰ ਨੱਤ ਨੇ ਚੰਡੀਗੜ੍ਹ ਦੇ ਬਿਲਡਰਾਂ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਮੌਤ ਤੋਂ ਪਹਿਲਾਂ ਦਵਿੰਦਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਚੰਡੀਗੜ੍ਹ ਦੇ ਕੁਝ ਨਾਮੀ ਬਿਲਡਰਾਂ ਨੂੰ ਠਹਿਰਾਇਆ ਹੈ।

ਵੀਡੀਓ ਵਿੱਚ ਦਵਿੰਦਰ ਨੱਤ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਬਿਲਡਰਾਂ ਕੋਲ ਲਗਭਗ 4 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਕਈ ਦੋਸਤਾਂ ਦੇ ਵੀ ਕਰੋੜਾਂ ਰੁਪਏ ਉਕਤ ਬਿਲਡਰਾਂ ਕੋਲ ਲਗਵਾਏ ਹੋਏ ਸਨ। ਪਿਛਲੇ ਲੰਮੇ ਸਮੇਂ ਤੋਂ ਇਹ ਬਿਲਡਰ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕਰ ਰਹੇ ਸਨ ਅਤੇ ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਰਹੇ ਸਨ।

ਮੰਤਰੀਆਂ ਅਤੇ ਆਗੂਆਂ ਤੋਂ ਵੀ ਲਵਾਈ ਸੀ ਸਿਫ਼ਾਰਿਸ਼

ਦਵਿੰਦਰ ਨੱਤ ਨੇ ਭਾਵੁਕ ਹੁੰਦਿਆਂ ਵੀਡੀਓ ਵਿੱਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਲੈਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਨੇ ‘ਆਪ’ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਹੀਂ ਵੀ ਬਿਲਡਰਾਂ ਨੂੰ ਫ਼ੋਨ ਕਰਵਾਏ ਸਨ, ਪਰ ਬਿਲਡਰਾਂ ‘ਤੇ ਕੋਈ ਅਸਰ ਨਹੀਂ ਹੋਇਆ। ਅੰਤ ਵਿੱਚ ਮਾਨਸਿਕ ਪਰੇਸ਼ਾਨੀ ਕਾਰਨ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਣ ਦਾ ਫੈਸਲਾ ਕੀਤਾ।

ਵੀਡੀਓ ਦੇ ਅੰਤ ਵਿੱਚ ਦਵਿੰਦਰ ਨੱਤ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਬਿਲਡਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਕਿ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਨੂੰ ਸਬੂਤ ਵਜੋਂ ਲਿਆ ਗਿਆ ਹੈ ਅਤੇ ਬਿਲਡਰਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ।

 

Leave a Comment