ਪੰਜਾਬ ਸਰਕਾਰ ਵੱਲੋਂ ਯੁਵਕਾਂ ਲਈ ਆਰਮੀ, ਟੀ.ਏ ਅਤੇ ਐਸ.ਐਸ.ਸੀ ਭਰਤੀ ਦੀ ਮੁਫ਼ਤ ਟਰੇਨਿੰਗ

4

 

ਪੰਜਾਬ ਸਰਕਾਰ ਵੱਲੋਂ ਯੁਵਕਾਂ ਲਈ ਆਰਮੀ, ਟੀ.ਏ ਅਤੇ ਐਸ.ਐਸ.ਸੀ ਭਰਤੀ ਦੀ ਮੁਫ਼ਤ ਟਰੇਨਿੰਗ

ਅੰਮ੍ਰਿਤਸਰ 3 ਦਸੰਬਰ 2025 (Punjab Network)—

ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ, ਆਰਮੀ ਟੀ.ਏ ਅਤੇ ਐਸ.ਐਸ.ਸੀ ਦੀ ਭਰਤੀ ਲਈ ਮੁਫਤ ਫਿੱਜੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਚੱਲ ਰਹੀ ਹੈ।

ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾਂ ਯੁਵਕਾਂ ਦਾ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਦਾ ਟੈਸਟ ਪਾਸ ਹੋ ਗਿਆ ਹੈ, ਉਹ ਯੁਵਕ ਫਿੱਜੀਕਲ ਦੀ ਤਿਆਰੀ ਲਈ ਟਰੇਨਿੰਗ ਵਾਸਤੇ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਜਲਦੀ ਤੋਂ ਜਲਦੀ ਰਿਪੋਰਟ ਕਰਨ ਜਿਨ੍ਹਾਂ ਯੁਵਕਾਂ ਦਾ ਟੀ.ਏ.ਆਰਮੀ ਦਾ ਫਿਜੀਕਲ ਟੈਸਟ ਪਾਸ ਹੈ ਉਹ ਯੁਵਕ ਲਿਖਤੀ ਪੇਪਰ ਦੀ ਤਿਆਰੀ ਲਈ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਪਹੁੱਚ ਕੇ ਲਿਖਤੀ ਪੇਪਰ ਦੀ ਤਿਆਰੀ ਕਰ ਸਕਦੇ ਹਨ।

ਐਸ.ਐਸ.ਸੀ ਦੀਆਂ ਨਵੀ ਭਰਤੀ ਦੀਆਂ 25,487 ਪੋਸਟਾ ਨਿਕਲ ਚੁੱਕੀਆਂ ਹਨ ਜਿਨ੍ਹਾਂ ਯੁਵਕਾਂ ਦੇ ਐਸ.ਐਸ.ਸੀ ਭਰਤੀ ਦੇ ਲਿਖਤੀ ਅਤੇ ਫਿੱਜੀਕਲ ਤਿਆਰੀ ਕਰਨੀ ਹੈ ਉਹ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਵਿੱਚ ਰਿਪੋਰਟ ਕਰਨ। ਯੁਵਕਾਂ ਨੂੰ ਦੋਵੇਂ ਟਾਈਮ ਸਵੇਰੇ ਅਤੇ ਸ਼ਾਮ ਨੂੰ ਫਿੱਜੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਪੂਰੇ ਜੋਰ ਸੋਰ ਦੇ ਨਾਲ ਕਰਵਾਈ ਜਾਵੇਗੀ।

ਕੈਂਪ ਵਿੱਚ ਯੁਵਕਾਂ ਵਾਸਤੇ ਜਿੰਮ,ਖੇਡਾਂ ਦਾ ਖਾਸ ਪ੍ਰਬੰਧ ਹੈ। ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰਵੀ ਕਲਾਸ ਦਾ ਸਰਟੀਫਿਕੇਟ,ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਕੈਂਪ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਟਰੇਨਿੰਗ, ਪੜਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ ।

ਯੂਵਕ ਵਧੇਰੇ ਜਾਣਕਾਰੀ ਲਈ ਇਹਨ੍ਹਾਂ ਮੁਬਾਇਲ ਨੰਬਰ 7009317626,9872840492 ਤੇ ਸਪੰਰਕ ਕਰਨ ਅਤੇ ਟਰੇਨਿੰਗ ਲੈਣ ਲਈ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਆਈ.ਟੀ.ਆਈ. ਰਣੀਕੇ,ਅੰਮ੍ਰਿਤਸਰ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।

ਇਸ ਤੋਂ ਇਲਾਵਾ ਚਾਹਵਾਨ ਨੌਜਵਾਨ ਸਕਿਊਟਰੀ ਗਾਰਡ ਦੀ ਟਰੇਨਿੰਗ ਜੋ ਕਿ 12 ਦਸੰਬਰ 2025 ਨੂੰ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ, ਉਸ ਵਿੱਚ ਵੀ ਹਿੱਸਾ ਲੈ ਸਕਦੇ ਹਨ। ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਜਲਦੀ ਤੋਂ ਜਲਦੀ ਕੈਂਪ ਵਿੱਚ ਆ ਕੇ ਆਪਣਾ ਨਾਮ ਦਰਜ ਕਰਵਾਉ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਟਰੇਨਿੰਗ ਦਾ ਲਾਭ ਲਉ।