Punjab News: ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਭੇਟ ਚੜ੍ਹਿਆ ਇੱਕ ਹੋਰ ਕੱਚਾ ਅਧਿਆਪਕ
Punjab Network
ਚੰਡੀਗੜ੍ਹ, 1 ਜਨਵਰੀ 2026-
Punjab News: ਮਾਨ ਸਰਕਾਰ ਦੀਆਂ ਗਲਤ ਨੀਤੀਆਂ ਦੀ ਇੱਕ ਹੋਰ ਕੱਚਾ ਅਧਿਆਪਕ ਚੜ੍ਹ ਗਿਆ ਹੈ। ਅਧਿਆਪਕ ਦੀ ਪਛਾਣ ਗੌਰਵ ਹਾਂਡਾ ਵਜੋਂ ਹੋਈ ਹੈ, ਜੋ ਜਲਾਲਾਬਾਦ ਦਾ ਵਸਨੀਕ ਸੀ ਅਤੇ ਪਿਛਲੇ 12 ਸਾਲਾਂ ਤੋਂ ਮਾਮੂਲੀ ਤਨਖਾਹ 6000 ਵਿੱਚ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਸੀ।
ਦਸ ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਗੌਰਵ ਹਾਂਡਾ ਇੱਕ ਬਹੁਤ ਜੁਝਾਰੂ ਅਧਿਆਪਕ ਸਾਥੀ ਸੀ ਜੋ ਹਮੇਸ਼ਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿੰਦਾ ਸੀ।
ਪਿਛਲੇ ਕਈ ਦਿਨਾਂ ਤੋਂ ਉਹ ਆਪਣੀ ਇਸ 6000 ਵਾਲੀ ਮਾਮੂਲੀ ਤਨਖਾਹ ਵਾਲੀ ਨੌਕਰੀ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਸੀ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਤੇ ਇਸ ਟੈਂਸ਼ਨ ਕਰਕੇ ਰਾਤੀਂ ਉਹਨਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਤੇ ਅੱਜ ਨਵੇਂ ਸਾਲ ਦੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਉਹਨਾਂ ਕਿਹਾ ਕਿ ਹੋਰ ਵੀ ਬਹੁਤ ਸਾਥੀ ਡਿਪਰੈਸ਼ਨ ਦਾ ਸ਼ਿਕਾਰ ਹਨ ਤੇ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦੀ ਆਰਡਰ ਨਾ ਦਿੱਤੇ ਤਾਂ ਹੋਰ ਵੀ ਅਣਸੁਖਾਵੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਲਈ ਸਰਕਾਰ ਜਲਦੀ ਸਾਡੀ ਮੰਗ ਪੂਰੀ ਕਰੇ।
ਅਸੀਂ ਯੂਨੀਅਨ ਤੌਰ ‘ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ 13 ਸਾਲ ਲਗਾਤਾਰ ਸਿੱਖਿਆ ਵਿਭਾਗ ਵਿਚ ਮਾਮੂਲੀ ਤਨਖਾਹ 6000 ਵਿੱਚ ਕੱਚੇ ਅਧਿਆਪਕ ਦੇ ਤੌਰ ‘ਤੇ ਸੇਵਾ ਨਿਭਾਉਂਦਾ ਰਿਹਾ। ਸਰਕਾਰ ਉਸਨੂੰ ਤਰਸ ਦੇ ਅਧਾਰ ‘ਤੇ ਮਾਲੀ ਸਹਾਇਤਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ। ਇਸ ਮੌਕੇ ਯੂਨੀਅਨ ਦੇ ਮੈਂਬਰ ਬਲਜਿੰਦਰ ਮੁਕਤਸਰ, ਨੀਲਮ ਰਾਣੀ, ਮਮਤਾ ਫਿਰੋਜ਼ਪੁਰ ਸਾਰੇ ਹਾਜ਼ਰ ਸਨ।






