Punjab News: ਦਰਦਨਾਕ ਸੜਕ ਹਾਦਸੇ ‘ਚ ਕਿਸਾਨ ਦੀ ਮੌਤ

On: ਜੂਨ 15, 2026 9:50 ਪੂਃ ਦੁਃ

 

Punjab News: ਦਰਦਨਾਕ ਸੜਕ ਹਾਦਸੇ ‘ਚ ਕਿਸਾਨ ਦੀ ਮੌਤ – ਬਾਈਪਾਸ ਨੇੜਲੇ ਪਿੰਡ ਬੌਂਦਲੀ ਕੋਲ ਸਵੇਰ ਵੇਲੇ ਵਾਪਰਿਆ ਦਰਦਨਾਕ ਹਾਦਸਾ

ਸਮਰਾਲਾ, 15 ਜੂਨ 2026:

Punjab News! ਸਮਰਾਲਾ ਦੇ ਬਾਈਪਾਸ ਨੇੜਲੇ ਪਿੰਡ ਬੌਂਦਲੀ ਕੋਲ ਇੱਕ ਬੇਹੱਕ ਦਰਦਨਾਕ ਅਤੇ ਮੰਦਭਾਗਾ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ 45 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਟੋਡਰਪੁਰ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਤੋਂ ਖੇਤੀਬਾੜੀ (ਕਿਸਾਨੀ) ਦਾ ਕੰਮ ਕਰਦਾ ਸੀ।

ਮ੍ਰਿਤਕ ਦੇ ਰਿਸ਼ਤੇਦਾਰ ਸੁਖਵੀਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੀਤ ਸਿੰਘ ਸਵੇਰੇ ਆਪਣੇ ਪਿੰਡੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਲਈ ਨਿਕਲਿਆ ਸੀ। ਜਦੋਂ ਉਹ ਬਾਈਪਾਸ ਨੇੜੇ ਪਿੰਡ ਬੌਂਦਲੀ ਕੋਲ ਪਹੁੰਚਿਆ ਤਾਂ ਇੱਕ ਅਣਪਛਾਤੀ ਤੇਜ਼ ਰਫ਼ਤਾਰ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰ ਤੁਰੰਤ ਸਿਵਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਵੇਰੇ ਕਰੀਬ 9:40 ਵਜੇ ਗੁਰਮੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸਦੀ ਮੌਤ ਹੋ ਚੁੱਕੀ ਸੀ। ਡਾਕਟਰ ਅਨੁਸਾਰ ਮ੍ਰਿਤਕ ਦੇ ਸਿਰ ਅਤੇ ਲੱਤ ‘ਤੇ ਬਹੁਤ ਗੰਭੀਂਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਜ਼ਿਆਦਾ ਖ਼ੂਨ ਵਹਿਣ ਕਰਕੇ ਉਸ ਨੇ ਦਮ ਤੋੜ ਦਿੱਤਾ।

ਗੁਰਮੀਤ ਸਿੰਘ ਦੀ ਅਚਾਨਕ ਹੋਈ ਬੇਵਕਤੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਵਾਲੀ ਜਗ੍ਹਾ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਟੱਕਰ ਮਾਰਨ ਵਾਲੀ ਗੱਡੀ ਦੀ ਪਛਾਣ ਕਰਕੇ ਮੁਲਜ਼ਮ ਡਰਾਈਵਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

 

Join WhatsApp

Join Now

More

ਗਿਆਨੀ ਹਰਪ੍ਰੀਤ ਸਿੰਘ ਪਤਾ ਨਹੀਂ ਇੰਨੇ ਭੁਲੱਕੜ ਕਿਉਂ ਨੇ! ਗਿਆਨੀ ਰਘਬੀਰ ਸਿੰਘ ਦਾ ਪਲਟਵਾਰ

TET Pass Non Teaching Staff Punjab! ਮਾਸਟਰ ਕੇਡਰ ਵਿੱਚ ਪ੍ਰਮੋਸ਼ਨ ਦਾ ਕੋਟਾ 3% ਕਰਨ ਦੀ ਉੱਠੀ ਮੰਗ; ਉੱਚ ਯੋਗਤਾ ਪ੍ਰਾਪਤ ਮੁਲਾਜ਼ਮਾਂ ਨੂੰ ਕਈ ਸਾਲਾਂ ਤੋਂ ਨਹੀਂ ਮਿਲੀ ਤਰੱਕੀ

8th Pay Commission: ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ; ਬੇਸਿਕ ਤਨਖ਼ਾਹ ‘ਚ ਹੋ ਸਕਦੈ ਭਾਰੀ ਵਾਧਾ- ਜਾਣੋ ਕਦੋਂ ਹੋਵੇਗਾ ਐਲਾਨ

Rain Alert Punjab

Rain Alert Punjab: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਪਵੇਗਾ ਭਾਰੀ ਮੀਂਹ… ਗੜੇਮਾਰੀ ਦੀ ਵੀ ਚੇਤਾਵਨੀ! 

SIR starts in Chandigarh from today! ਵੱਡੀ ਖ਼ਬਰ: ਚੰਡੀਗੜ੍ਹ ‘ਚ ਅੱਜ ਤੋਂ SIR ਸ਼ੁਰੂ, ਘਰ-ਘਰ ਜਾਣਗੇ BLO! ਇਨ੍ਹਾਂ ਲੋਕਾਂ ਦੀਆਂ ਕੱਟੀਆਂ ਜਾਣਗੀਆਂ ਵੋਟਾਂ!

1974 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦਾ ਇਤਿਹਾਸ; ਯਾਦਗਾਰ ਟਰੱਸਟ ਦੀ ਅਹਿਮ ਮੀਟਿੰਗ ‘ਚ ਕਈ ਅਹਿਮ ਏਜੰਡਿਆਂ ‘ਤੇ ਲੱਗੀ ਮੋਹਰ

Leave a Comment