ਜਾਡਲਾ ਵਿਖੇ ਬਾਇਓ ਗੈਸ ਪਲਾਂਟ ਲਗਾਏ ਜਾਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮਜਾਰਾ ਕਲਾਂ ਵਿਖੇ ਭਰਵਾਂ ਇਕੱਠ
ਨਵਾਂਸ਼ਹਿਰ 22 ਅਗਸਤ, 2026- ਕਸਬਾ ਜਾਡਲਾ ਵਿਖੇ ਬਾਇਓ ਗੈਸ ਪਲਾਂਟ ਲਗਾਏ ਜਾਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਪਿੰਡ ਮਜਾਰਾ ਕਲਾਂ ਵਿਖੇ ਭਰਵਾਂ ਇਕੱਠ ਕਿਰਤੀ ਕਿਸਾਨ ਯੂਨੀਅਨ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਬਾਇਓ ਗੈਸ ਪਲਾਂਟ ਨਾਲ ਭਵਿਖ ਵਿਚ ਹੋਣ ਵਾਲੇ ਖ਼ਦਸ਼ਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਅਜਿਹੇ ਪਲਾਂਟ ਜਿੱਥੇ ਵੀ ਲੱਗੇ ਹਨ ਉਨ੍ਹਾਂ ਦਾ ਵਿਰੋਧ ਹੋਇਆ ਹੈ।
ਕਿਉਂਕਿ ਇਨ੍ਹਾਂ ਵਿਚੋਂ ਨਿਕਲਦੀ ਰਹਿੰਦ ਖੂਹੰਦ ਨਾਲ ਗੰਦਗੀ ਵਧਦੀ ਹੈ। ਇਸ ਤੋਂ ਇਲਾਵਾ ਤੋਂ ਇਲਾਵਾ ਮੱਛਰ ਮੱਖੀਆਂ ਦੀ ਭਰਮਾਰ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੀ।ਇਸਦੇ ਨਾਲ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੋਵੇਗਾ।
ਇਸ ਮੌਕੇ ਇਲਾਕੇ ਭਰ ਤੋਂ ਆਏ ਹੋਏ ਲੋਕਾਂ ਵਲੋਂ 15 ਮੈਂਬਰੀ ਕਮੇਟੀ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਸੋਇਤਾ, ਬਲਵਿੰਦਰ ਸਿੰਘ ਰਾਣੇਵਾਲ, ਮੇਜਰ ਸਿੰਘ, ਮਨਜੀਤ ਰਾਮ, ਦੇਸ ਰਾਜ, ਬਖਸ਼ੀਸ਼ ਸਿੰਘ ਜਗਤਪੁਰ,ਸੁਖਜੋਤ ਸਿੰਘ ਮਜਾਰਾ ਖੁਰਦ, ਰਛਪਾਲ ਸਿੰਘ ਦੌਲਤਪੁਰ, ਸਤਨਾਮ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਸਹਾਬਪੁਰ, ਕੁਲਵੰਤ ਸਿੰਘ ਸ਼ਹਾਬਪੁਰ, ਸ਼ਿੰਦਰਪਾਲ ਸਿੰਘ, ਕਸ਼ਮੀਰ ਸਿੰਘ ਬੀਰੋਵਾਲ ਆਦਿ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਬਾਬਤ ਡਿਪਟੀ ਕਮਿਸ਼ਨਰ ਸ ਭ ਸ ਨਗਰ।ਨਾਲ ਉਕਤ ਕਮੇਟੀ ਮੈਬਰਾਂ ਵਲੋਂ 24 ਅਗਸਤ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ਇਕ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਬੈਂਸ, ਅਮਰੀਕ ਸਿੰਘ ਨੰਬਰਦਾਰ, ਮਨਜੀਤ ਸਿੰਘ, ਰਘੁਵੀਰ ਸਿੰਘ, ਜਸਵੰਤ ਸਿੰਘ, ਕੁਲਦੀਪ ਸਿੰਘ ਮਾਨ, ਹਰਦੇਵ ਸਿੰਘ ਮਾਨ, ਤਰਸੇਮ ਲਾਲ, ਸੁਰਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।
















