Punjab News: ਮਾਸਟਰ ਜਗਦੀਪ ਸਿੰਘ ਕਤਲ ਕਾਂਡ: ਇਨਸਾਫ਼ ਲਈ SSP ਅੰਮ੍ਰਿਤਸਰ ਦਿਹਾਤੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ; ਜਾਂਚ ਲਈ 3 ਮੈਂਬਰੀ ‘SIT’ ਦਾ ਗਠਨ

On: ਜੂਨ 12, 2026 9:03 ਬਾਃ ਦੁਃ

 

Punjab News: ਮਾਸਟਰ ਜਗਦੀਪ ਸਿੰਘ ਕਤਲ ਕਾਂਡ: ਇਨਸਾਫ਼ ਲਈ SSP ਅੰਮ੍ਰਿਤਸਰ ਦਿਹਾਤੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ; ਜਾਂਚ ਲਈ 3 ਮੈਂਬਰੀ ‘SIT’ ਦਾ ਗਠਨ

ਅੰਮ੍ਰਿਤਸਰ, 12 ਜੂਨ 2026- ਪਿਛਲੇ ਦਿਨੀਂ ਪਿੰਡ ਨਰਾਇਣਗੜ੍ਹ ਤੋਂ ਰਾਣਾ ਕਾਲਾ ਦੀ ਲਿੰਕ ਰੋਡ ‘ਤੇ ਬੇਰਹਿਮੀ ਨਾਲ ਕਤਲ ਕਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਮਾਸਟਰ ਜਗਦੀਪ ਸਿੰਘ ਤਲਵੰਡੀ ਦੇ ਕਤਲ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਲਈ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਵਫ਼ਦ ਵੱਲੋਂ ਅੱਜ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ ਗਈ।

ਜਿਸ ਵਿੱਚ ਸ਼ਾਮਲ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਜ਼ਮਹੂਰੀ ਕਿਸਾਨ ਸਭਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਗੌਰਮਿੰਟ ਟੀਚਰਜ਼ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਅਤੇ ਕੰਬੋਜ਼ ਫਾਉਂਡੇਸ਼ਨ ਵੱਲੋਂ ਸਾਂਝੇ ਤੌਰ ‘ਤੇ ਕਾ. ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾਂ, ਜਰਮਨਜੀਤ ਸਿੰਘ, ਬਲਵਿੰਦਰ ਸਿੰਘ ਰਮਾਣਾਚੱਕ, ਗੁਰਨਾਮ ਸਿੰਘ ਦਾਊਦ, ਅਸ਼ਵਨੀ ਅਵਸਥੀ, ਮੰਗਲ ਸਿੰਘ ਟਾਂਡਾ, ਪ੍ਰੋ. ਸੂਬਾ ਸਿੰਘ, ਕਿਰਪਾਲ ਸਿੰਘ ਰਾਮਦੀਵਾਲੀ, ਗੁਰਮੇਜ ਸਿੰਘ ਤਿੰਮੋਵਾਲ, ਅਮਰਿੰਦਰ ਸਿੰਘ ਮਾਲੋਵਾਲ, ਹਰਵਿੰਦਰ ਸਿੰਘ ਸੁਲਤਾਨਵਿੰਡ ਅਤੇ ਮਾ. ਜਗੀਰ ਸਿੰਘ ਤਲਵੰਡੀ ਨੇ ਦੱਸਿਆ ਕਿ ਬੀਤੀ 1 ਜੂਨ ਨੂੰ ਨਰਾਇਣਗੜ੍ਹ ਤੋਂ ਰਾਣਾ ਕਾਲਾ ਲਿੰਕ ਰੋਡ ‘ਤੇ ਮਾਸਟਰ ਜਗਦੀਪ ਸਿੰਘ ਨੂੰ ਬਹੁਤ ਘਿਨਾਉਣੇ ਤਰੀਕੇ ਨਾਲ ਦਿਨ ਦਿਹਾੜੇ ਕ਼ਤਲ ਕਰ ਦਿੱਤਾ ਗਿਆ ਸੀ।

ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣਿਆਂ ਹੋਇਆ ਹੈ, ਪ੍ਰੰਤੂ ਪੁਲੀਸ ਥਾਣਾ ਤਰਸਿੱਕਾ ਵਿਖੇ 5 ਜਣਿਆਂ ‘ਤੇ ਕ਼ਤਲ ਦਾ ਪਰਚਾ ਦਰਜ ਹੋਣ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਬਾਵਜ਼ੂਦ ਵੀ ਸਥਾਨਕ ਪੁਲੀਸ ਇਸ ਕ਼ਤਲ ਨੂੰ ਐਕਸੀਡੈਂਟ ਸਿੱਧ ਕਰਨ ਲੱਗੀ ਹੋਈ ਹੈ।

ਵਫ਼ਦ ਨੇ ਸਬੂਤਾਂ ਸਮੇਤ ਗੱਲਬਾਤ ਕਰਦਿਆਂ ਐਸ.ਐਸ.ਪੀ. ਨੂੰ ਦੱਸਿਆ ਕਿ ਥਾਣਾ ਤਰਸਿੱਕਾ ਦੀ ਪੁਲੀਸ ਵੱਲੋਂ ਕਿਸੇ ਸਿਆਸੀ ਦਬਾਅ ਹੇਠ ਇਸ ਕ਼ਤਲ ਦੀ ਸਹੀ ਪੜਤਾਲ ਨਹੀਂ ਕੀਤੀ ਜਾ ਰਹੀ ਅਤੇ ਉਹ ਇਸ ਕ਼ਤਲ ਨੂੰ ਐਕਸੀਡੈਂਟ ਦੱਸ ਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਜਦਕਿ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਮਾਸਟਰ ਜਗਦੀਪ ਸਿੰਘ ਦੀ ਮੌਤ ਦਾ ਕਾਰਨ ਰੋਡ ਐਕਸੀਡੈਂਟ ਨਹੀਂ ਹੈ ਸਗੋਂ ਮੱਥੇ ‘ਤੇ ਤਿੱਖੇ ਹਥਿਆਰ ਦੇ ਵਾਰ ਕਰਨ ਕਰਕੇ ਮੌਤ ਹੋਈ ਹੈ।

ਐਸ.ਐਸ.ਪੀ. ਚਾਹਲ ਨੇ ਸਾਰੀ ਗੱਲਬਾਤ ਨੂੰ ਸੁਣਨ ਉਪਰੰਤ ਵਫ਼ਦ ਨੂੰ ਦੱਸਿਆ ਕਿ ਇਸ ਕ਼ਤਲ ਬਾਰੇ ਨਿਰਪੱਖ ਪੜਤਾਲ ਕਰਨ ਲਈ ਪੁਲੀਸ ਅਫ਼ਸਰਾਂ ਦੀ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ ਹੈ ਜਿਸ ਵੱਲੋਂ 10 ਦਿਨ ਵਿੱਚ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਕ਼ਤਲ ਨਾਲ ਸਬੰਧਤ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਜਥੇਬੰਦੀਆਂ ਦੇ ਵਫ਼ਦ ਨੇ ਕਿਹਾ ਕਿ ਜੇਕਰ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਦਿੱਤੇ ਗਏ ਭਰੋਸੇ ਤਹਿਤ 10 ਦਿਨਾਂ ਦੇ ਵਿੱਚ ਜਗਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਸ ਮਾਮਲੇ ‘ਤੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ‘ਤੇ ਕਿਸਾਨ ਆਗੂ ਸਤਨਾਮ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਬੁਟਾਰੀ, ਅਧਿਆਪਕ ਆਗੂ ਗੁਰਤੇਜ ਸਿੰਘ ਛਾਪਾ, ਹੀਰਾ ਸਿੰਘ ਭੱਟੀ ਅਤੇ ਮਾਸਟਰ ਜਗਦੀਪ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

 

Join WhatsApp

Join Now

More

Punjab Weather Forecast: ਅਗਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦੇ ਨਾਲ ਤੇਜ਼ ਤੂਫ਼ਾਨ ਦਾ ਅਲਰਟ!

22 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ; 13 ਜੂਨ ਨੂੰ ਪੰਜਾਬ ਭਰ ‘ਚ NEET ਪੇਪਰ ਲੀਕ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰੇ

Teacher Protest: ਪੰਜਾਬ ਦੇ 3704 ਅਧਿਆਪਕਾਂ ਵੱਲੋਂ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ; ਵੱਡਾ ਅੰਦੋਲਨ ਹਿਲਾਏਗਾ ਸਰਕਾਰ ਦੀਆਂ ਜੜ੍ਹਾਂ

Anganwadi Employees! ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ 4 ਜਥੇਬੰਦੀਆਂ ਦੀ ਅਹਿਮ ਮੀਟਿੰਗ

Punjab News: ਪੈਲੀਆਂ ਬਚਾਉਣ ਲਈ ਆਰ-ਪਾਰ ਦੀ ਲੜਾਈ! ਫ਼ਾਜ਼ਿਲਕਾ ‘ਚ ਸ਼ੁਰੂ ਹੋਵੇਗਾ ਨਵਾਂ ‘ਕਿਸਾਨ ਅੰਦੋਲਨ’? ਡਿਫ਼ੈਂਸ ਬੰਨ੍ਹ ਖਿਲਾਫ਼ ‘ਪੱਕਾ ਮੋਰਚਾ’ ਸ਼ੁਰੂ

ਵੱਡੀ ਖ਼ਬਰ: ਪੰਜਾਬ ਦਾ Guru Amardas Thermal Plant ਬੰਦ ਹੋਣ ਦੇ ਕਿਨਾਰੇ! ਮੁਲਾਜ਼ਮਾਂ ਵੱਲੋਂ 13 ਜੂਨ ਤੋਂ ਕੰਮ-ਕਾਜ ਠੱਪ ਕਰਨ ਦਾ ਐਲਾਨ

Leave a Comment