Join WhatsApp

Join Now

Punjab News: CM ਮਾਨ ਦੇ ਬਰਾਬਰ ਅਧਿਆਪਕਾਂ ਨੇ ਪੁਲਿਸ ਥਾਣੇ ਅੱਗੇ ਲਾਈ ਆਪਣੀ “ਸੱਥ”

On: October 5, 2026 8:56 PM

 

Punjab News: ਮੁੱਖ ਮੰਤਰੀ ਦੇ ਬਰਾਬਰ ਅਧਿਆਪਕ ਥਾਣਾ ਸਿਟੀ 2 ਅੱਗੇ ਲਾਈ ਆਪਣੀ “ਸੱਥ”- ਜਥੇਬੰਦੀਆਂ ਦੇ ਦਬਾਅ ਅੱਗੇ ਝੁਕਦੇ ਹੋਏ ਆਗੂਆਂ ਨੂੰ ਰਿਹਾਅ ਕੀਤਾ

ਮਾਨਸਾ , 05 ਅਕਤੂਬਰ 2026- ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਦੀ ਫੱਤਾ ਮਾਲੋਕਾ ਵਿਖੇ ਹੋਣ ਵਾਲੇ ਸੱਥ ਪ੍ਰੋਗਰਾਮ ਦੇ ਬਰਾਬਰ ਆਪਣੀ ਸੱਥ ਮਾਨਸਾ ਦੇ ਥਾਣਾ ਸਿਟੀ 2 ਦੇ ਅੱਗੇ ਲਾਈ| ਕਿਉਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਵਿਖੇ ਹੋਣ ਵਾਲੇ “ਸੱਥ” ਪ੍ਰੋਗਰਾਮ ਤੋ ਪਹਿਲਾਂ ਮਾਨਸਾ ਦੇ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਥਾਣੇ ਵਿੱਚ ਅਣਅਧਿਕਾਰਤ ਤੌਰ ‘ਤੇ ਬੰਦ ਕੀਤਾ ਹੋਇਆ ਸੀ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਨਰਿੰਦਰ ਮਾਖਾ , ਅਮੋਲਕ ਸਿੰਘ ਡੇਲੂਆਣਾ, ਰਾਜਵਿੰਦਰ ਸਿੰਘ ਬੈਹਣੀਵਾਲ, ਪ੍ਰਤਾਪ ਖੁਡਾਲ , ਗੁਰਜੀਤ ਲਾਲਿਆਵਾਲੀ ਨੇ ਦੱਸਿਆ ਕਿ ਕੱਲ ਰਾਤ ਡੀ ਟੀ ਐਫ਼ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ, ਨਵੀਨ ਬੋਹਾ,ਹਰਫ਼ੂਲ ਬੋਹਾ,ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਧਰਮਿੰਦਰ ਹੀਰੇਵਾਲਾ, ਅੰਗਰੇਜ ਸਿੰਘ, ਜੀ ਟੀ ਯੂ ਦੇ ਲਖਵਿੰਦਰ ਮਾਨ ਅਤੇ ਰਾਜੇਸ਼ ਬੁਢਲਾਡਾ ਨੂੰ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਬੰਦ ਕਰ ਦਿੱਤਾ ਸੀ|ਅੱਜ ਉਹਨਾਂ ਨੂੰ ਰਿਹਾ ਕਰਵਾਉਣ ਲਈ ਥਾਣਾ ਸਿਟੀ ਟੂ ਅੱਗੇ ਰੋਸ ਮੁਜ਼ਾਹਰਾ ਕੀਤਾ |

ਜਿਕਰਯੋਗ ਹੈ ਕਿ ਉਪਰੋਕਤ ਆਗੂ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ, ਡੀ ਏ, 17-7-20 ਦਾ ਪੱਤਰ ਵਾਪਿਸ ਕਰਵਾਉਣ, 15-1-15 ਦਾ ਪੱਤਰ ਵਾਪਿਸ ਕਰਵਾਉਣ, ਕੱਚੇ ਅਧਿਆਪਕ ਪੱਕੇ ਕਰਵਾਉਣ, ਏ ਸੀ ਪੀ, ਭੱਤੇ, ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਸਮੇਤ ਹੋਰ ਮੰਗਾਂ ਨੂੰ ਲੈ ਕੇ ਲੜਾਈ ਦੇ ਮੈਦਾਨ ਵਿੱਚ ਹਨ|

ਡੀ ਟੀ ਐਫ਼ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸਾਬਕਾ ਐੱਮ ਐੱਲ ਏ ਨਾਜਰ ਸਿੰਘ ਮਾਨਸ਼ਾਹੀਆਂ, ਮਾਣਿਕ ਗੋਇਲ, ਜਸਵੀਰ ਖਾਲਸਾ, ਬਲਵੰਤ ਸਿੰਘ, ਮੇਜਰ ਸਿੰਘ ਦੂਲੋਵਾਲ ਆਗੂਆਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਜਿੰਨੀ ਵਾਰ ਵੀ ਮੁੱਖ ਮੰਤਰੀ ਮਾਨਸਾ ਵਿਖੇ ਆਏ ਹਨ ਤਾਂ ਇਹਨਾਂ ਆਗੂਆਂ ਦੇ ਘਰਾਂ ਵਿੱਚ ਪੁਲਿਸ ਹਰ ਵਾਰ ਛਾਪੇਮਾਰੀ ਕਰਦੀ ਹੈ ਅਤੇ ਥਾਣੇ ਬੰਦ ਕਰ ਦਿੰਦੀ ਹੈ|

2023 ਵਿੱਚ ਤਾਂ ਮੁੱਖ ਮੰਤਰੀ ਦੇ ਜਿਲਿਆਂ ਵਿੱਚ ਜਾ ਕੈਬਨਿਟ ਮੀਟਿੰਗਾਂ ਕਰਨ ਦੇ ਤੁਗਲਕੀ ਫੈਸਲੇ ਦੌਰਾਨ ਇਹਨਾਂ ਆਗੂਆਂ ਸਮੇਤ 154 ਮੁਲਾਜ਼ਮਾਂ ਵੱਲੋਂ ਮੰਗ ਪੱਤਰ ਦੇਣ ਜਾਂਦੇ ਸਮੇਂ ਗ੍ਰਿਫਤਾਰ ਕਰਕੇ ਕੇਸ ਦਰਜ਼ ਹੀ ਕਰ ਦਿੱਤਾ ਸੀ, ਜੋ ਅਜੇ ਕੋਰਟ ਵਿੱਚ ਚੱਲ ਰਿਹਾ ਹੈ।ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਨਹੀਂ ਤਾਂ ਇਸੇ ਤਰਾਂ ਉਹਨਾਂ ਦੇ ਵੋਟਾਂ ਮੰਗਣ ਆਉਣ ‘ਤੇ ਵਿਰੋਧ ਹੁੰਦਾ ਰਹੇਗਾ। ਥਾਣਾ ਸਿਟੀ-ਟੂ ਅੱਗੇ ਮੁਲਾਜ਼ਮਾਂ ਦਾ ਰੋਸ ਮੁਜ਼ਾਹਰਾ ਅਧਿਆਪਕ ਆਗੂਆਂ ਦੇ ਰਿਹਾ ਹੋਣ ਤੱਕ ਚਲਦਾ ਰਿਹਾ। ਇਸ ਮੌਕੇ ਭੋਲਾ ਰਾਮ, ਪਰਮਜੀਤ ਸਿੰਘ, ਹੰਸ ਸਿੰਘ ਡੇਲੂਆਣਾ, ਗੁਰਜੰਟ ਸਿੰਘ,ਅਮਨਦੀਪ ਕੌਰ,ਜਸਵੰਤ ਕੌਰ,ਅਮਰਪ੍ਰੀਤ ਕੌਰ,ਸੁਰਿੰਦਰ ਕੌਰ, ਅਮਨਪ੍ਰੀਤ ਕੌਰ,ਇਕਬਾਲ ਸਿੰਘ, ਭੁਪਿੰਦਰ ਸਿੰਘ, ਮੱਘਰ ਸਿੰਘ, ਮਨਮੋਹਨ ਸਿੰਘ ਆਦਿ ਹਾਜ਼ਰ ਸਨ।

 

Leave a Comment