Join WhatsApp

Join Now

Punjab PCS Mains Scams: PCS ਨਤੀਜਿਆਂ ‘ਚ ਵੱਡੇ ਘੁਟਾਲੇ ਦੇ ਇਲਜ਼ਾਮ! CBI ਜਾਂਚ ਦੀ ਉੱਠੀ ਮੰਗ 

On: November 5, 2026 5:55 PM

 

Punjab PCS Mains Scams: PCS ਨਤੀਜਿਆਂ ‘ਚ ਵੱਡੇ ਘੁਟਾਲੇ ਦੇ ਇਲਜ਼ਾਮ! CBI ਜਾਂਚ ਦੀ ਉੱਠੀ ਮੰਗ 

ਚੰਡੀਗੜ੍ਹ, 5 ਨਵੰਬਰ 2026- ਪੰਜਾਬ ਪੀਸੀਐੱਸ (ਮੇਨਜ਼) ਪ੍ਰੀਖਿਆ ਦੇ ਨਤੀਜਿਆਂ ਵਿੱਚ ਸਾਹਮਣੇ ਆ ਰਹੀਆਂ ਕਥਿਤ ਬੇਨਿਯਮੀਆਂ ਨੂੰ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੰਭੀਰ ਮਾਮਲਾ ਕਰਾਰ ਦਿੰਦਿਆਂ ਹਾਈ ਕੋਰਟ ਦੀ ਨਿਗਰਾਨੀ ਹੇਠ CBI ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿੱਚ ਗੈਰ-ਹਾਜ਼ਰ ਰਹੇ ਉਮੀਦਵਾਰਾਂ ਦੇ ਰੋਲ ਨੰਬਰ ਨਤੀਜਾ ਸੂਚੀ ਵਿੱਚ ਹੋਣਾ ਅਤੇ ਇੱਕ ਹੀ ਪ੍ਰੀਖਿਆ ਹਾਲ ਤੋਂ 10 ਤੋਂ 11 ਅਤੇ ਇੱਕ ਪ੍ਰੀਖਿਆ ਕੇਂਦਰ ਤੋਂ 24.21% ਉਮੀਦਵਾਰਾਂ ਦਾ ਸਫ਼ਲ ਹੋਣਾ ਪੂਰੀ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਘਟਨਾਕ੍ਰਮ ਮੁੱਖ ਮੰਤਰੀ ਭਗਵੰਤ ਮਾਨ ਦੇ ਇਮਾਨਦਾਰ ਸ਼ਾਸਨ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਅਸਲ ਹਕੀਕਤ ਬਿਆਨ ਕਰਦਾ ਹੈ।

ਢਿੱਲੋਂ ਨੇ ਕਿਹਾ ਕਿ ਸਰਕਾਰ ਅਤੇ ਕਮਿਸ਼ਨ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਹੋਈ ਅਤੇ ਉੱਤਰ-ਪੱਤਰੀਆਂ ਦੇ ਮੁਲਾਂਕਣ ਵਿੱਚ ਪਾਰਦਰਸ਼ਤਾ ਕਿੱਥੇ ਹੈ। ਇਸ ਪ੍ਰਕਿਰਿਆ ਨੇ ਸਾਲਾਂ ਤੋਂ ਮਿਹਨਤ ਕਰ ਰਹੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।

ਉਨ੍ਹਾਂ ਮੰਗ ਕੀਤੀ ਕਿ ਵਿਵਾਦਤ ਨਤੀਜੇ ਅਤੇ ਇੰਟਰਵਿਊ ਪ੍ਰਕਿਰਿਆ ’ਤੇ ਤੁਰੰਤ ਰੋਕ ਲਗਾਈ ਜਾਵੇ, ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਸ਼ੱਕੀ ਕੇਂਦਰਾਂ ਦੀ ਸੀਸੀਟੀਵੀ ਫੁਟੇਜ, ਹਾਜ਼ਰੀ ਰਜਿਸਟਰਾਂ, ਸਿਟਿੰਗ ਪਲਾਨ ਅਤੇ ਉੱਤਰ-ਕਾਪੀਆਂ ਦਾ ਫੋਰੈਂਸਿਕ ਆਡਿਟ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ 22 ਮਹੀਨਿਆਂ ਦੀ ਉਡੀਕ ਤੋਂ ਬਾਅਦ ਅਜਿਹੇ ਸਵਾਲ ਉੱਠਣਾ ਬੇਹੱਦ ਮੰਦਭਾਗਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣਾ ਅਤੇ ਭਰਤੀ ਪ੍ਰਕਿਰਿਆ ਵਿੱਚ ਭਰੋਸਾ ਬਹਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

 

1 thought on “Punjab PCS Mains Scams: PCS ਨਤੀਜਿਆਂ ‘ਚ ਵੱਡੇ ਘੁਟਾਲੇ ਦੇ ਇਲਜ਼ਾਮ! CBI ਜਾਂਚ ਦੀ ਉੱਠੀ ਮੰਗ ”

Leave a Comment