Saturday, March 2, 2024
No menu items!
HomePunjabਵੱਡੀ ਖਬਰ: ਭਿੰਡਰਾਂਵਾਲੇ ਦੀ ਫੋਟੋ ਨੂੰ ਲੈ ਕੇ ਖੂਨੀ ਤਕਰਾਰ, SHO ਗੰਭੀਰ...

ਵੱਡੀ ਖਬਰ: ਭਿੰਡਰਾਂਵਾਲੇ ਦੀ ਫੋਟੋ ਨੂੰ ਲੈ ਕੇ ਖੂਨੀ ਤਕਰਾਰ, SHO ਗੰਭੀਰ ਜ਼ਖਮੀ- ਵੇਖੋ ਵੀਡੀਓ

 

ਪੰਜਾਬ ਨੈੱਟਵਰਕ, ਚੰਡੀਗੜ੍ਹ–

ਤਰਨਤਾਰਨ ਦੇ ਪਿੰਡ ਪੂਹਵਿੰਡ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਵਿੱਚ ਇੱਕ ਐਸਐਚਓ ਸਮੇਤ ਕਈ ਲੋਕਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਪੂਹਵਿੰਡ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖ ਜਥੇਬੰਦੀਆਂ ਦੇ ਵੱਲੋਂ ਭਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ ਸੀ, ਜਿਸਦਾ ਗੁਰੂਦੁਆਰਾ ਕਮੇਟੀ ਵੱਲੋਂ ਵਿਰੋਧ ਕਰਦਿਆਂ ਹੋਇਆਂ ਤਸਵੀਰ ਨੂੰ ਗੁਰਦੁਆਰਾ ਕਮੇਟੀ ਵੱਲੋਂ ਉਤਾਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀ ਵਿਚਾਲੇ ਤਕਰਾਰ ਹੋ ਗਈ, ਪਰ ਉਸ ਵੇਲੇ ਤਾਂ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ। ਦੂਜੇ ਪਾਸੇ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪੁਲਿਸ ਨੂੰ ਜਿਵੇਂ ਹੀ ਮਾਮਲੇ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪੁੱਜੀ ਅਤੇ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਪੁਲਿਸ ਦੇ ਪੁੱਜਦੇ ਹੀ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀ ਦੇ ਵੱਲੋਂ ਆਪਸ ਵਿੱਚ ਮਾਮਲਾ ਸੁਲਝਾ ਲਿਆ ਗਿਆ ਸੀ। ਪਰ ਕਥਿਤ ਰੰਜਿਸ਼ ਦੇ ਤਹਿਤ ਕੁਝ ਲੋਕਾਂ ਦੇ ਵੱਲੋਂ ਇੱਕ ਗੱਡੀ ਤੇ ਹਮਲਾ ਕਰ ਦਿੱਤਾ ਗਿਆ ਅਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ। ਇਸੇ ਕਾਰਨ ਕਈ ਲੋਕ ਜਖਮੀ ਹੋ ਗਏ ਅਤੇ SHO ਪਲਵਿੰਦਰ ਸਿੰਘ ਵੀ ਇਸ ਝੜਪ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦੇ ਵੀ ਸੱਟਾਂ ਵੱਜ ਗਈਆਂ।

ਖਬਰ ਲਿਖੇ ਜਾਣ ਤੱਕ ਮਾਮਲਾ ਸੁਲਝ ਗਿਆ ਸੀ, ਪਰ ਸਥਾਨਕ ਪੁਲਿਸ ਅਧਿਕਾਰੀਆਂ ਮੁਤਾਬਿਕ ਐਸ ਐਚ ਓ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਇਲਾਜ ਅਧੀਨ ਹਨ।

 

RELATED ARTICLES
- Advertisment -

Most Popular

Recent Comments