Wednesday, May 1, 2024
No menu items!
HomeChandigarhElection duty: ਸਰਕਾਰੀ ਅਧਿਆਪਕਾਵਾਂ ਦੀਆਂ ਬਲਾਕ ਤੋਂ ਬਾਹਰ ਚੋਣ ਡਿਊਟੀਆਂ ਨਾ ਲਾਈਆਂ...

Election duty: ਸਰਕਾਰੀ ਅਧਿਆਪਕਾਵਾਂ ਦੀਆਂ ਬਲਾਕ ਤੋਂ ਬਾਹਰ ਚੋਣ ਡਿਊਟੀਆਂ ਨਾ ਲਾਈਆਂ ਜਾਣ- ਲੈਕਚਰਾਰ ਯੂਨੀਅਨ ਦੀ ਮੰਗ

 

Election duty: ਲੈਕਚਰਾਰ ਯੂਨੀਅਨ ਨੇ ਇਸਤਰੀ ਮੁਲਾਜ਼ਮਾਂ ਦੀ ਬਲਾਕ ਤੋਂ ਬਾਹਰ ਚੋਣ ਡਿਊਟੀ ਨਾ ਲਾਏ ਜਾਣ ਦੀ ਕੀਤੀ ਮੰਗ

ਪੰਜਾਬ ਨੈੱਟਵਰਕ, ਮੋਹਾਲੀ

Election duty: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਪਿਛਲੇ ਦਿਨੀ ਹੋਈ ਜ਼ੂਮ ਮੀਟਿੰਗ ਵਿੱਚ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾ ਤੇ ਲੈਕਚਰਾਰਾ ਦੀਆਂ ਚੋਣ ਡਿਊਟੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ|

ਇਸ ਸੰਬੰਧੀ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿੱਚ ਅਧਿਆਪਕ ਤੇ ਖ਼ਾਸ ਤੌਰ ਤੇ ਲੈਕਚਰਾਰ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਅਲੱਗ- ਅਲੱਗ ਤਰ੍ਹਾਂ ਦੀਆਂ ਚੋਣਾਂ ਨਾਲ਼ ਸੰਬੰਧਿਤ ਅਤੇ ਵਿਭਾਗੀ ਡਿਊਟੀਆਂ ਨਿਭਾਉਂਦੇ ਆ ਰਹੇ ਹਨ।

ਇਹ ਵੀ ਪੜ੍ਹੋ-Punjab News: ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖਬਰ, ਚੋਣਾਂ ਦੇ ਮੱਦੇਨਜ਼ਰ ਜਾਰੀ ਹੋਏ ਸਖ਼ਤ ਹੁਕਮ

13 ਫ਼ਰਵਰੀ ਤੋਂ ਦਸਵੀਂ / ਬਾਰ੍ਹਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਂਵਾਂ, ਪ੍ਰੈਕਟਿਕਲ ਤੇ ਇਸ ਦੇ ਨਾਲ਼ ਹੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰਾਂ ਦਾ ਮੁਲਅੰਕਣ ਅਤੇ ਘਰੇਲੂ ਪ੍ਰੀਖਿਆ ਦਾ ਪ੍ਰਬੰਧ ਅਧਿਆਪਕਾ ਤੇ ਲੈਕਚਰਾਰ ਵਰਗ ਵੱਲੋਂ ਕੀਤਾ ਗਿਆ ਪ੍ਰੀਖਿਆਵਾਂ ਦੇ ਦਰਮਿਆਨ ਹੀ ਗ੍ਰਾਂਟਾ ਨੂੰ ਖਰਚਨਾ, ਦਾਖਲਾ ਤੇ ਦਾਖਲਾ ਵਧਾਉਣ ਦੀ ਮੁਹਿੰਮ ਵੀ ਚਲਦੀਆਂ ਰਹੀਆਂ|

ਵਿਭਾਗੀ ਡਿਊਟੀਆਂ ਦੇ ਨਾਲ਼ ਨਾਲ਼ ਲੰਬੀਆਂ ਤੇ ਲਗਾਤਾਰ ਵੱਖ ਵੱਖ ਤਰ੍ਹਾਂ ਦੀਆਂ ਚੋਣ ਡਿਊਟੀਆਂ ਨਿਭਾਉਂਦੇ ਲੈਕਚਰਾਰ/ ਅਧਿਆਪਕ ਨੂੰ ਨਾ ਸਿਰਫ਼ ਸ਼ਰੀਰਕ ਬਲਕਿ ਮਾਨਸਿਕ ਅਤੇ ਘਰੇਲੂ ਪੱਧਰ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਇੱਥੇ ਇਹ ਦੱਸਣਾ ਗ਼ੈਰ ਵਾਜਬ ਨਹੀਂ ਹੋਵੇਗਾ ਕਿ ਕਈ ਜਿਲ੍ਹਿਆਂ ਵਿੱਚ ਲੈਕਚਰਾਰ ਦੀਆਂ 12/12 ਘੰਟੇ ਦੀਆਂ ਚੋਣਾਂ ਨਾਲ਼ ਸੰਬੰਧਿਤ ਲਗਾਤਾਰ ਡਿਊਟੀਆਂ ਚੱਲ ਰਹੀਆਂ ਹਨ। ਕਈ ਵਾਰ ਤੇ ਛੁੱਟੀ ਦੀ ਲੋੜ ਪੈਣ ਤੇ ਉਨ੍ਹਾਂ ਨੂੰ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ‘ਚ 19 ਅਪ੍ਰੈਲ ਦੀ ਛੁੱਟੀ ਦਾ ਐਲਾਨ

ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਬਲਾਕ ਤੋਂ ਬਾਹਰ ਨਾ ਲਗਾਈਆਂ ਜਾਣ, ਕੱਪਲ ਕੇਸ ਵਿੱਚ ਸਿਰਫ਼ ਇੱਕ ਕਰਮਚਾਰੀ ਦੀ ਹੀ ਡਿਊਟੀ ਲਗਾਈ ਜਾਵੇ ਅਤੇ ਗੰਭੀਰ ਬੀਮਾਰੀ ਵਾਲੇ ਅਤੇ cwsn ਵਾਲੇ ਬੱਚਿਆਂ ਦੀ ਮਾਪਿਆਂ ਨੂੰ ਵੀ ਡਿਊਟੀ ਤੋਂ ਛੋਟੀ ਦਿੱਤੀ ਜਾਵੇ|

ਤਨਦੇਹੀ ਤੇ ਇਮਾਨਦਾਰੀ ਨਾਲ਼ ਚੋਣ ਡਿਊਟੀ ਕਰ ਰਹੇ ਅਧਿਆਪਕਾ ਤੇ ਲੈਕਚਰਾਰਾਂ ਨੂੰ ਉਨ੍ਹਾਂ ਦੇ ਕੁਦਰਤੀ ਅਧਿਕਾਰਾਂ ਦੇ ਸਨਮੁੱਖ ਛੁੱਟੀ ਦਿੱਤੀ ਜਾਵੇ,ਡਿਊਟੀ ਦਾ ਸਮਾਂ ਘੱਟ ਕੀਤਾ ਜਾਵੇ ਅਤੇ ਬਦਲਵੇਂ ਆਧਾਰ ਤੇ ਡਿਊਟੀਆਂ ਲਗਾਈਆਂ ਜਾਣ| ਉਹਨਾਂ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਪਹਿਲਾਂ ਹੀ ਅੱਧੇ ਤੋਂ ਵੱਧ ਖ਼ਾਲੀ ਹਨ ਇਸ ਲਈ ਲੈਕਚਰਾਰਾ ਦੀਆਂ ਡਿਊਟੀਆਂ ਘੱਟ ਤੋਂ ਘੱਟ ਲਗਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ|

ਇਹ ਵੀ ਪੜ੍ਹੋ-Big News: ਪੰਜਾਬ ਸਰਕਾਰ ਨੇ ਅੰਗਹੀਣਾਂ ਦੇ ਸਰਟੀਫਿਕੇਟਾਂ ਦੀ ਜਾਂਚ ‘ਤੇ ਲਾਈ ਰੋਕ, ਹੁਕਮ ਜਾਰੀ

ਉਹਨਾਂ ਕਿਹਾ ਕਿ FST, SST ਦੀ ਡਿਊਟੀ ਦੇ ਕੁੱਲ ਲੱਗੇ ਦਿਨਾਂ ਦੇ ਹਿਸਾਬ ਨਾਲ ਅਦਾਇਗੀ ਹੋਣੀ ਚਾਹੀਦੀ ਹੈ ਅਤੇ ਚੋਣ ਡਿਊਟੀ ਨਿਭਾ ਰਹੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਵਾਜਬ ਤੇ ਸਨਮਾਨਯੋਗ ਮਿਹਨਤਾਨਾ ਮਿਲਣਾ ਚਾਹੀਦਾ ਹੈ ਇਸ ਦੇ ਨਾਲ਼ ਹੀ ਅਜਿਹੀਆਂ ਡਿਊਟੀਆਂ ਹਫ਼ਤੇ ਦੀ ਰੋਟੇਸ਼ਨ ਦੇ ਅਧਾਰ ਤੇ ਹੋਣੀਆਂ ਚਾਹੀਦੀਆਂ ਹਨ।

ਇਸ ਮੀਟਿੰਗ ਵਿੱਚ ਸਕੱਤਰ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ ਕਪੂਰਥਲਾ, ਨੈਬ ਸਿੰਘ, ਸਾਹਿਬ ਰਣਜੀਤ ਸਿੰਘ, ਜਸਪਾਲ ਸਿੰਘ, ਪਰਮਿੰਦਰ ਕੁਮਾਰ, ਇੰਦਰਜੀਤ ਸਿੰਘ, ਜਗਤਾਰ ਸਿੰਘ, ਰਣਬੀਰ ਸਿੰਘ ਸੂਬਾ ਪ੍ਰੈੱਸ ਸਕੱਤਰ, ਬਲਦੀਸ਼ ਲਾਲ, ਮੌਜੂਦ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments