Thursday, May 9, 2024
No menu items!
HomeFashionPatiala Music: ਲਾਹੌਰ ਤੇ ਹੋਰ ਰਿਆਸਤਾਂ ਦਾ ਪਟਿਆਲਾ ਸੰਗੀਤ ਘਰਾਣੇ ਉੱਤੇ ਅਸਰ

Patiala Music: ਲਾਹੌਰ ਤੇ ਹੋਰ ਰਿਆਸਤਾਂ ਦਾ ਪਟਿਆਲਾ ਸੰਗੀਤ ਘਰਾਣੇ ਉੱਤੇ ਅਸਰ

 

Patiala Music: ਪਟਿਆਲਾ ਸੰਗੀਤ ਘਰਾਣੇ ਉੱਤੇ ਹੈ ਲਾਹੌਰ ਅਤੇ ਹੋਰ ਰਿਆਸਤਾਂ ਦਾ ਅਸਰ- ਰਾਧਾ ਕਪੂਰੀਆ

ਪੰਜਾਬ ਨੈੱਟਵਰਕ, ਪਟਿਆਲਾ

Patiala Music: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੰਗੀਤ ਅਤੇ ਭਾਸ਼ਾ ਜਿਹੇ ਵਿਸ਼ਿਆਂ ਉੱਤੇ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਖੋਜ ਕੀਤੇ ਜਾਣ ਦੀ ਬਹੁਤ ਜਿਆਦਾ ਲੋੜ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।

ਅੱਜ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਵੱਲੋਂ ਯੂਨੀਵਰਸਿਟੀ ਦੇ ਕੁੱਝ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਗਿਆ ਕਿ ਵੰਡ ਦਾ ਜ਼ਖ਼ਮ ਏਨਾ ਗਹਿਰਾ ਹੈ ਕਿ ਇਸ ਦੇ ਹਵਾਲੇ ਨਾਲ ਕੀਤੀ ਜਾਣ ਵਾਲੀ ਹਰੇਕ ਗੱਲ ਆਪਣੀ ਵਿਸ਼ੇਸ਼ ਅਹਿਮੀਅਤ ਰੱਖਦੀ ਹੈ।

ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕੀਤੇ ਜਾਣ ਨਾਲ਼ ਕਿਸੇ ਵੀ ਵਿਸ਼ੇ ਉੱਤੇ ਗੱਲ ਕਰਨ ਦਾ ਦਾਇਰਾ ਹੋਰ ਵਸੀਹ ਹੁੰਦਾ ਹੈ ਅਤੇ ਵੱਖ ਵੱਖ ਕੋਣਾਂ ਤੋਂ ਚਰਚਾ ਕੀਤੇ ਜਾਣਾ ਸੰਭਵ ਹੋ ਸਕਦਾ ਹੈ। ਇਸ ਲਈ ਇਸ ਅਮਲ ਨੂੰ ਯੂਨੀਵਰਸਟੀ ਵਰਗੇ ਅਦਾਰੇ ਵਿੱਚ ਵੱਧ ਤੋਂ ਵੱਧ ਅਪਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਯੂਕੇ ਦੀ ਦਰਹੈਮ ਯੂਨੀਵਰਸਿਟੀ ਤੋਂ ਅਧਿਆਪਕਾ ਰਾਧਾ ਕਪੂਰੀਆ ਨੇ ਇਸ ਪ੍ਰੋਗਰਾਮ ਵਿੱਚ ਦੱਖਣੀ ਏਸ਼ੀਆਈ ਇਤਿਹਾਸ ਵਿਸ਼ੇ ਦੀ ਪਟਿਆਲਾ ਰਿਆਸਤ ਦੀ ਸਰਪ੍ਰਸਤੀ ਦੇ ਹਵਾਲੇ ਨਾਲ਼ ਸੰਗੀਤਕਾਰਾਂ ਦੇ ਇਤਿਹਾਸ ਬਾਰੇ ਗੱਲ ਕੀਤੀ।

ਉਨ੍ਹਾਂ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਪਟਿਆਲਾ ਸੰਗੀਤ ਘਰਾਣੇ ਉੱਤੇ ਲਾਹੌਰ ਅਤੇ ਪਟਿਆਲਾ ਦੇ ਆਸ ਪਾਸ ਦੀਆਂ ਹੋਰ ਰਿਆਸਤਾਂ ਦੇ ਸੰਗੀਤ ਦਾ ਅਸਰ ਹੈ। ਇਨ੍ਹਾਂ ਵੱਖ-ਵੱਖ ਥਾਵਾਂ ਦੇ ਸੰਗੀਤਕ ਯੋਗਦਾਨ ਨੇ ਪਟਿਆਲਾ ਘਰਾਣੇ ਦੇ ਸੰਗੀਤ ਦੇ ਬਣਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਰਾਧਾ ਕਪੂਰੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਕਲਾਸੀਕਲ ਸੰਗੀਤ ਪੱਖੋਂ ਪੰਜਾਬ ਕੋਲ ਇੱਕ ਅਮੀਰ ਵਿਰਸਾ ਹੈ। ਉਨ੍ਹਾਂ ਵੱਖ-ਵੱਖ ਇਤਿਹਾਸਿਕ ਦਸਤਾਵੇਜ਼ਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਪਟਿਆਲਾ ਰਿਆਸਤ ਵਿੱਚ ਕਲਾਸੀਕਲ ਸੰਗੀਤ ਨੂੰ ਪਹਿਲਾਂ ਸਰਪ੍ਰਸਤੀ ਹਾਸਿਲ ਰਹੀ ਅਤੇ ਬਾਅਦ ਵਿੱਚ ਹੌਲੀ ਹੌਲੀ ਇਸ ਖੇਤਰ ਦੇ ਸੰਗੀਤਕਾਰਾਂ ਨੂੰ ਹਾਸਿਲ ਸਰਪ੍ਰਸਤੀ ਉਨ੍ਹਾਂ ਕੋਲੋਂ ਖੁੱਸ ਗਈ।

ਪਟਿਆਲਾ ਰਿਆਸਤ ਵਿੱਚ ਭਰਤੀ ਹੋਏ ਸੰਗੀਤਕਾਰਾਂ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਘਟਦੀਆਂ ਤਨਖਾਹਾਂ ਆਦਿ ਸੰਬੰਧੀ ਇਤਿਹਾਸਕ ਸਬੂਤ ਉਪਲਬਧ ਹਨ। 1947 ਵਿੱਚ ਬਣੀ ‘ਪਟਿਆਲਾ ਸੰਗੀਤ ਸਭਾ’ ਦੀ ਮਿਸਾਲ ਦੇ ਕੇ ਉਨ੍ਹਾਂ ਦੱਸਿਆ ਕਿ ਰਾਜਾਸ਼ਾਹੀ ਤੋਂ ਇਲਾਵਾ ਮੱਧਵਰਗੀ ਸਮਾਜਿਕ ਜਮਾਤ ਵੱਲੋਂ ਵੀ ਇਸ ਸੰਗੀਤ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ ਗਈ। ਉਨ੍ਹਾਂ ਪਟਿਆਲਾ ਅਤੇ ਲਾਹੌਰ ਦੇ ਦਰਮਿਆਨ ਸੰਗੀਤਕ ਸਾਂਝਾਂ ਬਾਰੇ ਵੀ ਗੱਲ ਕੀਤੀ।

ਈ. ਐੱਮ. ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਵਿਸ਼ੇ ਦੀ ਜਾਣ-ਪਹਿਚਾਣ ਕਰਵਾਉਂਦਿਆਂ ਕਿ ਪੰਜਾਬ ਦੀ ਸ਼ਨਾਖ਼ਤ ਸਿਰਫ਼ ਪੌਪ ਸੰਗੀਤ ਦੇ ਹਵਾਲੇ ਨਾਲ਼ ਹੀ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਸਾਨੂੰ ਇੱਥੋਂ ਦੇ ਸ਼ਾਸਤਰੀ ਸੰਗੀਤ ਉੱਪਰ ਵੀ ਮਾਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਅਪਣਾਉਂਦਿਆਂ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਵਿਸਿ਼ਆਂ ਦੀ ਸ਼ਮੂਲੀਅਤ ਨਾਲ਼ ਸਿਹਤਮੰਦ ਸੰਵਾਦ ਰਚਾਉਣਾ ਈ.ਐੱਮ.ਆਰ.ਸੀ. ਵੱਲੋਂ ਤਰਜੀਹੀ ਅਧਾਰ ਉੱਤੇ ਲਿਆ ਜਾਂਦਾ ਹੈ।

ਇਹ ਪ੍ਰੋਗਰਾਮ ਵੀ ਇਸੇ ਪਹੁੰਚ ਦਾ ਇੱਕ ਨਤੀਜਾ ਹੈ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸੰਗੀਤ ਵਿਭਾਗ, ਸਮਾਜ ਵਿਗਿਆਨ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਸੰਕੇਤ ਭਾਸ਼ਾ ਮਾਹਿਰ ਰਵਿੰਦਰ ਕੌਰ ਵੱਲੋਂ ਇਸ ਪ੍ਰੋਗਰਾਮ ਦਾ ਇਸ਼ਾਰਿਆਂ ਦੀ ਭਾਸ਼ਾ ਵਿੱਚ ਅਨੁਵਾਦ ਕਰਦਿਆਂ ਵਿਸ਼ੇਸ਼ ਲੋੜਾਂ ਵਾਲ਼ੇ ਜੀਆਂ ਲਈ ਸੰਚਾਰ ਨੂੰ ਸੰਭਵ ਬਣਾਇਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments