Saturday, May 4, 2024
No menu items!
HomeEducationLok Sabha elections: ਅਧਿਆਪਕਾਂ ਦੀਆਂ ਚੋਣ ਡਿਊਟੀਆਂ ਤਹਿਸੀਲ ਪੱਧਰ 'ਤੇ ਲਗਾਈਆਂ ਜਾਣ:...

Lok Sabha elections: ਅਧਿਆਪਕਾਂ ਦੀਆਂ ਚੋਣ ਡਿਊਟੀਆਂ ਤਹਿਸੀਲ ਪੱਧਰ ‘ਤੇ ਲਗਾਈਆਂ ਜਾਣ: GTU ਪੰਜਾਬ

 

Lok Sabha elections: GTU ਪਟਿਆਲਾ ਦੇ ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ

ਪੰਜਾਬ ਨੈੱਟਵਰਕ, ਪਟਿਆਲਾ

Lok Sabha elections: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਪਟਿਆਲਾ ਦਾ ਇੱਕ ਵਫਦ ਲੋਕ ਸਭਾ ਚੋਣਾਂ ਵਿੱਚ ਚੋਣ ਡਿਊਟੀਆਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ। ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਗਈ ਕਿ ਅਧਿਆਪਕ ਮੁਲਾਜ਼ਮ ਸਾਥੀਆਂ ਦੀਆਂ ਦੂਰ ਦੁਰਾਡੇ ਚੋਣ ਡਿਊਟੀਆਂ, ਚੋਣਾਂ ਦੌਰਾਨ ਦੂਰ ਕੀਤੀਆਂ ਜਾਂਦੀਆਂ।

ਤਾਇਨਾਤੀਆਂ , ਗੰਭੀਰ ਬਿਮਾਰੀਆਂ ਨਾਲ ਪੀੜਤ ਮੁਲਾਜ਼ਮ, ਅਪੰਗ ਮੁਲਾਜ਼ਮ, ਕਪਲ ਕੇਸ ਵਿੱਚ ਲੱਗੀਆਂ ਡਿਊਟੀਆਂ ਵਿੱਚ ਅਧਿਆਪਕ ਮੁਲਾਜ਼ਮ ਸਾਥੀਆਂ ਨੂੰ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ। ਅਧਿਆਪਕ ਮੁਲਾਜ਼ਮ ਸਾਥੀਆਂ ਦੀਆਂ ਡਿਊਟੀਆਂ ਤਹਿਸੀਲ ਪੱਧਰ ਤੇ  ਹੀ ਲਾਈਆਂ ਜਾਣ।

ਉਹਨਾਂ ਕਿਹਾ ਕਿ ਸੁਪਰਵਾਈਜ਼ਰਾਂ ਨੂੰ ਵੋਟਾਂ ਸਬੰਧੀ ਸਮਾਨ ਇਕੱਠਾ ਕਰਨ ਲਈ ਘੱਟੋ ਘੱਟ ਪੋਲਿੰਗ ਪਾਰਟੀਆਂ ਦਿੱਤੀਆਂ ਜਾਣ, ਵੋਟਾਂ ਪੈਣ ਉਪਰੰਤ ਸਮਾਨ ਜਮਾਂ ਕਰਵਾਉਣ ਸਮੇਂ ਵੱਧ ਤੋਂ ਵੱਧ ਟੀਮਾਂ ਦਾ ਗਠਨ ਕਰਕੇ ਹੁੰਦੀ ਖੱਜਲ ਖਰਾਬੀ ਤੋਂ ਬਚਾਇਆ ਜਾਵੇ। ਇਲੈਕਸ਼ਨ ਡਿਊਟੀ ਦੌਰਾਨ ਦਿੱਤੇ ਜਾਂਦੇ ਮਿਹਨਤਾਨੇ ਦੀ ਅਦਾਇਗੀ ਇਲੈਕਸ਼ਨ ਡਿਊਟੀ ਦੌਰਾਨ ਹੀ ਦਿੱਤੀ ਜਾਵੇ।

ਚੋਣਾਂ ਦੌਰਾਨ ਦਿੱਤੇ ਜਾਂਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਜਾਵੇ। ਵਫ਼ਦ ਵੱਲੋਂ ਇਹਨਾਂ ਸਾਰੀਆਂ ਮੰਗਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪਟਿਆਲਾ ਨੇ ਮੰਗ ਪੱਤਰ ਨਾਲ ਸੰਬੰਧਿਤ ਮੰਗਾਂ ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਹਰ ਪੱਖੋਂ ਇਹਨਾਂ ਮੰਗਾਂ ਦੇ ਵਿਚਾਰ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਇਸਤਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਉਹਨਾਂ ਦੇ ਨੇੜਲੇ ਬਲਾਕਾਂ ਵਿੱਚ ਹੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮੇਂ ਅਧਿਆਪਕ ਆਗੂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਖੱਟੜਾ, ਹਰਪ੍ਰੀਤ ਸਿੰਘ ਉੱਪਲ ,ਹਰਦੀਪ ਸਿੰਘ ਪਟਿਆਲਾ , ਹਿੰਮਤ ਸਿੰਘ ਖੋਖ, ਨਿਰਭੈ ਸਿੰਘ ਪਟਿਆਲਾ ਸਾਥੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੁੰਦੀਆਂ ਇਲੈਕਸ਼ਨ ਡਿਊਟੀਆਂ ਦੌਰਾਨ ਮੁਲਾਜ਼ਮਾਂ ਦੀ ਖੱਜਲ ਖਰਾਬੀ ਬਹੁਤ ਹੁੰਦੀ ਹੈ।

ਇਸ ਵਾਰ ਜਿਲਾ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਮੁਲਾਜ਼ਮ ਸਾਥੀਆਂ ਦੀ ਡਿਊਟੀਆਂ ਦੂਰ ਦੁਰਾਡੇ ਨਾ ਤੈਨਾਤ ਕੀਤੀਆਂ ਜਾਣ ਉਹਨਾਂ ਨੂੰ ਉਹਨਾਂ ਦੀਆਂ ਤਹਿਸੀਲਾਂ ਵਿੱਚ ਹੀ ਰੱਖਿਆ ਜਾਵੇ। ਜੋ ਸਮਾਨ ਜਮਾਂ ਕਰਾਉਣ ਸਮੇਂ ਖੱਜਲ ਖਰਾਬੀ ਹੁੰਦੀ ਹੈ ਉਸ ਤੋਂ ਪੋਲਿੰਗ ਪਾਰਟੀ ਨੂੰ ਬਚਾਇਆ ਜਾਵੇ। ਇਸ ਸਮੇਂ ਸਾਥੀ  ਭੀਮ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ , ਸੰਦੀਪ ਕੁਮਾਰ ਰੱਖੜਾ, ਮਨਦੀਪ ਸਿੰਘ ਕਾਲੇਕੇ, ਦਲਬੀਰ ਸਿੰਘ ਪਟਿਆਲਾ , ਕੁਲਦੀਪ ਸਿੰਘ ਰੌਣੀ ਹਾਜ਼ਰ ਸਨ।

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਇਹ ਵੀ ਪੜ੍ਹੋ-Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਹ ਵੀ ਪੜ੍ਹੋ-Teacher Accident: ਅਧਿਆਪਕਾ ਨੂੰ ਟਿੱਪਰ ਨੇ ਕੁਚਲਿਆ, ਹਾਲਤ ਗੰਭੀਰ

ਇਹ ਵੀ ਪੜ੍ਹੋ–PhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments