Thursday, May 9, 2024
No menu items!
HomeChandigarhOPS News: ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇਗੀ! ਨਿਭਾਵੇ ਆਪਣਾ ਚੋਣ...

OPS News: ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇਗੀ! ਨਿਭਾਵੇ ਆਪਣਾ ਚੋਣ ਵਾਅਦਾ

 

OPS : ਮੁਲਾਜ਼ਮ ਵਰਗ ਆਪ ਸਰਕਾਰ ਤੋਂ ਖ਼ਫ਼ਾ- ਤਰਸੇਮ ਲਾਲ 

ਪੰਜਾਬ ਨੈੱਟਵਰਕ, ਚੰਡੀਗੜ੍ਹ-

OPS – ਈ ਟੀ ਯੂ ਪੰਜਾਬ (ਰਜਿ:) ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ਼ ਅਤੇ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਚੋਣਾਂ ਮੌਕੇ ਸਰਕਾਰ ਵਲੋਂ ਸੂਬੇ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਤੁਰੰਤ ਪੂਰਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ।

ਉਨ੍ਹਾਂ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਆਪ ਸਰਕਾਰ ਤੋਂ ਬਹੁਤ ਆਸਾਂ ਅਤੇ ਉਮੀਦਾਂ ਸਨ ਪ੍ਰੰਤੂ ਇਹ ਸਰਕਾਰ ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲੀ ਲਈ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਕਾਗਜ਼ੀ ਕਾਰਵਾਈਆਂ ਵਿੱਚ ਉਲਝਾਈ ਰੱਖਣਾ ਚਾਹੁੰਦੀ ਹੈ।ਇਸ ਸਬੰਧੀ ਅੱਧੇ ਅਧੂਰੇ ਐਲਾਨਾਂ ਤੋਂ ਮੁਲਾਜ਼ਮ ਵਰਗ ਸਰਕਾਰ ਤੋਂ ਚੋਖਾ ਖ਼ਫ਼ਾ ਹੈ।

ਕਾਂਗਰਸ ਵਲੋਂ ਕੱਟੇ ਗਏ ਭੱਤਿਆਂ ਨੂੰ ਆਪ ਸਰਕਾਰ ਵਲੋਂ ਅਜੇ ਤੱਕ ਵੀ ਬਹਾਲ ਨਹੀਂ ਕੀਤਾ ਗਿਆ। ਅਧਿਆਪਕਾਂ ਨੂੰ ਮਿਲਦੀ ਪ੍ਰਵੀਨਤਾ ਤਰੱਕੀ 4-9-14 ਬਹਾਲ ਨਾ ਕਰਨ, ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਬਣਦੀਆਂ ਤਰੱਕੀਆਂ ਨਾ ਕਰਨ, ਮਹਿੰਗਾਈ ਭੱਤੇ ਦੀ ਬਣਦੀ ਕਿਸ਼ਤ ਜਾਰੀ ਕਰਨ ਆਦਿ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਪ੍ਰਤੀ ਵੀ ਪੰਜਾਬ ਸਰਕਾਰ ਗੰਭੀਰ ਨਹੀਂ ਜਾਪਦੀ।

ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰਨ ਅਤੇ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਪੁਰਜ਼ੋਰ ਮੰਗ ਕੀਤੀ।

ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਜਨਰਲ ਸਕੱਤਰ ਰਿਸ਼ੀ ਕੁਮਾਰ, ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਅਮਨਦੀਪ ਭੰਗੂ,ਜਸਵੰਤ ਸਿੰਘ, ਸੁਖਦੇਵ ਸਿੰਘ, ਕਪਿਲ ਕਵਾਤਰਾ, ਭਗਵੰਤ ਪ੍ਰਿਤਪਾਲ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਦਵਿੰਦਰ ਚਿੱਟੀ, ਰਾਮਪਾਲ, ਰਵਿੰਦਰ ਕੁਮਾਰ,ਮਨਦੀਪ ਸਿੰਘ,ਇੰਦਰਜੀਤ ਸਿੰਘ ਕਿਸ਼ਨਪੁਰ,ਡਾ. ਬਲਵੀਰ ਚੰਦ, ਜਸਵੀਰ ਸਿੰਘ, ਸ਼ੇਖਰ ਚੰਦ, ਲਖਵਿੰਦਰ ਸਿੰਘ,ਸੁਖਦੇਵ ਸਿੰਘ, ਬਲਵਿੰਦਰ ਸਿੰਘ ਗੋਲਡੀ, ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ,ਜੀਵਨ ਜੋਤੀ,ਸੰਜੀਵ ਭਾਰਦਵਾਜ, ਨਛੱਤਰ ਲਾਲ,ਰਾਜ ਕੁਮਾਰ ਭਤੀਜਾ,ਮੁਨੀਸ਼ ਮੋਹਨ, ਅਨੁਰਾਗ ਸੰਧੀਰ, ਹਰਦੇਵ ਸਿੰਘ,ਪਾਲ ਜੀ ਮੁਕੇਸ਼, ਵਿਕਾਸ ਮੋਹਨ,ਅਮਿਤ ਚੋਪੜਾ,ਡੀ ਕੇ ਸ਼ਰਮਾ, ਦੀਪਕ ਸੂਰੀ,ਜਗਦੀਸ਼ ਲਾਲ, ਮੈਡਮ ਸਤੀਸ਼ ਕੁਮਾਰੀ, ਮਨਿੰਦਰ ਕੌਰ, ਵੰਦਨਾ ,ਡਿੰਪਲ ਸ਼ਰਮਾ, ਨਵਜੀਤ ਕੌਰ, ਮਨਸਿਮਰਤ ਕੌਰ, ਰਣਜੀਤ ਕੌਰ,ਅੰਜਲਾ ਸ਼ਰਮਾ, ਕੁਲਵਿੰਦਰ ਕੌਰ, ਰਜਵੰਤ ਕੌਰ,ਮਮਤਾ ਸਪਰੂ,ਮੋਨਿਕਾ ਉੱਪਲ,ਦੀਪ ਮਾਲਾ ,ਰਾਣੀ,ਹਰਮੀਤ ਕੌਰ, ਸ਼ੈਲੀ, ਜੋਤੀ ਮਲਹੋਤਰਾ,ਸਾਕਸ਼ੀ ,ਮਮਤਾ ਅਨੰਦ, ਰੀਟਾ, ਸੰਗੀਤਾ, ਮਮਤਾ ਦੇਵੀ, ਜਗਪ੍ਰੀਤ ਕੌਰ, ਸੁਨੀਤਾ ਕੁਮਾਰੀ,ਅੰਜੂ,ਕਿਰਨ ਅਰੋੜਾ ,ਪ੍ਰਦੀਪ ਕੌਰ ਭੋਗਪੁਰ ,ਰੇਖਾ ਰਾਜਪੂਤ, ਸਤਵਿੰਦਰ ਕੌਰ,ਜਮੀਲਾ ਅਤੇ ਹੋਰ ਅਧਿਆਪਕ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments