Sunday, May 5, 2024
No menu items!
HomeChandigarhSchool News: ਕੀ ਸਕੂਲਾਂ 'ਚ ਵਧਣਗੀਆਂ ਛੁੱਟੀਆਂ? ਕੜਾਕੇ ਦੀ ਠੰਢ ਬਰਕਰਾਰ- IMD...

School News: ਕੀ ਸਕੂਲਾਂ ‘ਚ ਵਧਣਗੀਆਂ ਛੁੱਟੀਆਂ? ਕੜਾਕੇ ਦੀ ਠੰਢ ਬਰਕਰਾਰ- IMD ਵਲੋਂ ਅਲਰਟ ਜਾਰੀ

 

ਸਕੂਲਾਂ (School) ‘ਚ 26-27 ਜਨਵਰੀ ਤੱਕ ਛੋਟੀਆਂ ਕਲਾਸਾਂ ਨੂੰ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਅੰਦਰ ਜਿਵੇਂ ਜਿਵੇਂ ਜਨਵਰੀ ਦਾ ਮਹੀਨਾ ਖ਼ਤਮ ਹੋਣ ਦੇ ਵੱਲ ਵੱਧ ਰਿਹਾ ਹੈ, ਉਵੇਂ ਉਵੇਂ ਸੁੱਕੀ ਠੰਡ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਮੀਂਹ ਨਾ ਪੈਣ ਦੇ ਕਾਰਨ ਸੁੱਕੀ ਠੰਡ ਨੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ, ਸਕੂਲਾਂ ਵਿਚ ਛੁੱਟੀਆਂ ਖ਼ਤਮ ਹੋ ਗਈਆਂ ਹਨ ਅਤੇ ਸਕੂਲ (School) ਖੁੱਲ੍ਹਣ ਜਾ ਰਹੇ ਹਨ।

ਪਰ, ਕੜਾਕੇ ਦੀ ਠੰਡ ਨੂੰ ਵੇਖਦੇ ਹੋਏ ਸਰਕਾਰ ਨੇ ਛੁੱਟੀਆਂ ਵਧਾਉਣ ਬਾਰੇ ਫ਼ੈਸਲਾ ਨਹੀਂ ਲਿਆ ਹੈ। ਸੋਸ਼ਲ ਮੀਡੀਆ ‘ਤੇ ਚਰਚਾ ਜਾਰੀ ਹੈ ਕਿ, ਸਕੂਲਾਂ (School) ਵਿਚ 26-27 ਜਨਵਰੀ ਤੱਕ ਛੋਟੀਆਂ ਕਲਾਸਾਂ ਨੂੰ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ-Weather Update Today’s Mousam: ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਮੀਂਹ ਦੀ ਸੰਭਾਵਨਾ ਘਟੀ, ਪਰ ਸੀਤ ਲਹਿਰ ਵਧੀ

ਹਾਲਾਂਕਿ ਇਹ ਤਾਂ, ਹੁਣ ਸਰਕਾਰ ਨੇ ਵੇਖਣਾ ਹੈ ਕਿ, ਛੁੱਟੀਆਂ ਵਧਾਉਣੀਆਂ ਹਨ ਜਾਂ ਨਹੀਂ। ਦੂਜੇ ਪਾਸੇ, ਚਰਚਾ 22 ਜਨਵਰੀ ਦੀ ਛੁੱਟੀ ਨੂੰ ਲੈ ਕੇ ਵੀ ਚੱਲ ਰਹੀ ਹੈ, ਜਦੋਂਕਿ ਪੰਜਾਬ ਸਰਕਾਰ ਦੇ ਵਲੋਂ ਸਰਕਾਰੀ ਛੁੱਟੀ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਜੇਕਰ ਮੌਸਮ ਵਿਭਾਗ (IMD) ਦੀ ਮੰਨੀਏ ਤਾਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਠੰਡ ਦੇ ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ 24 ਜਨਵਰੀ ਤੱਕ ਸਖ਼ਤ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ ਅਤੇ ਠੰਢੀ ਲਹਿਰ ਦੀ ਸੰਭਾਵਨਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments