Sunday, May 5, 2024
No menu items!
HomeEducationNEET Exam ਵਾਲੇ ਦਿਨ ਅਧਿਆਪਕਾਂ ਦੀ ਚੋਣ ਰਿਹਰਸਲ! ਵੱਧ ਡਿਊਟੀਆਂ ਲਾਉਣ ਦਾ...

NEET Exam ਵਾਲੇ ਦਿਨ ਅਧਿਆਪਕਾਂ ਦੀ ਚੋਣ ਰਿਹਰਸਲ! ਵੱਧ ਡਿਊਟੀਆਂ ਲਾਉਣ ਦਾ ਗੌਰਮਿੰਟ ਲੈਕਚਰਾਰ ਯੂਨੀਅਨ ਵਲੋਂ ਵਿਰੋਧ

 

NEET Exam ਵਾਲੇ ਦਿਨ ਚੋਣ ਰਿਹਰਸਲ ਅਤੇ ਚੋਣ ਡਿਊਟੀਆਂ ਸਿੱਖਿਆ ਵਿਭਾਗ ‘ਚੋਂ ਵੱਧ ਚੋਣ ਡਿਊਟੀਆਂ ਦਾ ਗੌਰਮਿੰਟ ਲੈਕਚਰਾਰ ਯੂਨੀਅਨ ਵਲੋਂ ਵਿਰੋਧ – ਅਮਨ ਸ਼ਰਮਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

NEET Exam: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਸਟੇਟ ਕਮੇਟੀ ਮੀਟਿੰਗ 5 ਮਈ ਨੂੰ ਚੋਣ ਰਿਹਸਲ ਅਤੇ ਚੋਣ ਡਿਊਟੀਆਂ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਅਮਨ ਸ਼ਰਮਾ,ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਨੇ ਕਿਹਾ ਕਿ 5 ਮਈ ਨੂੰ ਮੈਡੀਕਲ ਕਾਲਜਾਂ ਵਿੱਚ ਦਾਖਲਾ ਟੈਸਟ ਨੀਟ ਪ੍ਰੀਖਿਆ ਹੋਣ ਜਾ ਰਹੀ ਹੈ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਆਪਣੇ ਘਰਾਂ ਤੋਂ ਦੂਰ ਪ੍ਰੀਖਿਆ ਕੇਂਦਰਾਂ ਵਿੱਚ ਆਪਣੇ ਮਾਤਾ ਪਿਤਾ ਨਾਲ ਇਹ ਪ੍ਰੀਖਿਆ ਦੇਣ ਜਾਂਦੇ ਹਨ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਪਰ ਚੋਣ ਕਮਿਸ਼ਨ ਵਲੋਂ 5 ਮਈ ਨੂੰ ਚੋਣ ਰਿਹਰਸਲ ਦਾ ਪ੍ਰੋਗਰਾਮ ਜਾਰੀ ਦਿੱਤਾ ਹੈ, ਜਿਸ ਨਾਲ ਚੋਣ ਡਿਊਟੀ ਵਿੱਚ ਲੱਗੇ ਚੋਣ ਅਮਲੇ ਅਤੇ ਉਹਨਾਂ ਦੇ ਪਰਿਵਾਰਾਂ ਵਿੱਚ ਮਾਨਸਿਕ ਪ੍ਰੇਸ਼ਾਨੀ ਆ ਗਈ ਇਸ ਲਈ ਜਥੇਬੰਦੀ ਚੋਣ ਕਮਿਸ਼ਨ ਤੋਂ ਮੰਗ ਕਰਦੀ ਹੈ ਕਿ ਚੋਣ ਅਮਲੇ ਅਤੇ ਪ੍ਰੀਖਿਆਰਥੀ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ 5 ਮਈ ਦੀ ਚੋਣ ਰਿਹਰਸਲ ਪ੍ਰੋਗਰਾਮ ਮੁਲਤਵੀ ਕਰਕੇ ਕਿਸੇ ਹੋਰ ਮਿਤੀ ਨੂੰ ਜਾਰੀ ਕਰੇ|

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਹਾੜੀ, ਕੁਲਦੀਪ ਗਰੋਵਰ ਫਾਜ਼ਿਲਕਾ, ਬਲਜੀਤ ਸਿੰਘ ਕਪੂਰਥਲਾ ਨੇ ਕਿਹਾ ਕਿ ਚੋਣ ਡਿਊਟੀਆਂ ਵਿੱਚ ਸੇਵਾਮੁਕਤੀ ਦੇ ਨੇੜੇ ਕਰਮਚਾਰੀਆਂ, ਕਪਲ ਕੇਸ ਵਿੱਚ ਮਹਿਲਾ ਕਰਮਚਾਰੀ ਨੂੰ ਛੋਟ ਦੇਣੀ ਚਾਹੀਦੀ ਹੈ ਅਤੇ ਮਹਿਲਾ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਉਹਨਾਂ ਦੇ ਘਰਾਂ ਜਾਂ ਡਿਊਟੀ ਸਥਾਨ ਦੇ ਨੇੜੇ ਲਗਾਉਣੀ ਚਾਹੀਦੀ ਹੈ ਤਾਂ ਕਿ ਮਤਦਾਨ ਵਾਲੇ ਦਿਨ ਇਨ੍ਹਾਂ ਨੂੰ ਆਣ ਜਾਣ ਵਿੱਚ ਮੁਸ਼ਕਿਲਾਂ ਨਾ ਆਉਣ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਅਮਨ ਸ਼ਰਮਾ, ਮਲਕੀਤ ਸਿੰਘ ਫਿਰੋਜ਼ਪੁਰ ਅਤੇ ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਿੱਚੋ ਸਮੂਹ ਵਿਭਾਗਾਂ ਦੇ ਬਣਦੇ ਅਨੁਪਾਤ ਅਨੁਸਾਰ ਹੀ ਚੋਣ ਡਿਊਟੀਆਂ ਲਗਾਉਣੀਆਂ ਚਾਹੀਦੀਆਂ ਹਨ| ਇਸ ਸਮੇਂ ਜ਼ਿਲ੍ਹਾ ਚੋਣਕਾਰ ਅਫਸਰਾਂ ਵਲੋਂ ਬਣਾਈਆਂ ਚੋਣ ਨਿਗਰਾਨ ਟੀਮਾਂ ਅਤੇ ਦਫਤਰਾਂ ਵਿੱਚ ਨਿੱਯੁਕਤ ਅਮਲੇ/ਬੀ.ਐਲ.ਓ ਵਿੱਚ ਸਭ ਤੋਂ ਵੱਧ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ/ਨਾਨ ਟੀਚਿੰਗ ਅਮਲੇ ਨੂੰ ਲਗਾਇਆ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਰ ਕਾਰਜਾਂ ਦਾ ਨੁਕਸਾਨ ਅਤੇ ਡਿਊਟੀ ਤੇ ਲੱਗੇ ਚੋਣ ਅਮਲੇ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋTeacher Accident: ਅਧਿਆਪਕਾ ਨੂੰ ਟਿੱਪਰ ਨੇ ਕੁਚਲਿਆ, ਹਾਲਤ ਗੰਭੀਰ

ਦੂਜੇ ਵਿਭਾਗਾਂ ਵਾਲੇ ਨਜਾਇਜ਼ ਲਾਭ ਲੈ ਰਹੇ ਹਨ ਜੋ ਕਿ ਸਿੱਖਿਆ ਵਿਭਾਗ ਨਾਲ ਬਹੁਤ ਵੱਡੀ ਨਾ- ਇਨਸਾਫ਼ੀ ਹੈ। ਇਸ ਮੌਕੇ ਯੂਨੀਅਨ ਆਗੂ ਨਰਿੰਦਰ ਸਿੰਘ ਹੋਸ਼ਿਆਰਪੁਰ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਜਤਿੰਦਰ ਸਿੰਘ ਮਸਾਣੀਆ, ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ,ਜਸਪਾਲ ਸਿੰਘ ਵਾਲੀਆ, ਅਮਰਜੀਤ ਸਿੰਘ ਵਾਲੀਆ, ਬਲਦੀਸ਼ ਲਾਲ, ਸਾਹਿਬਰਣਜੀਤ ਸਿੰਘ, ਜਤਿੰਦਰਪਾਲ ਸਿੰਘ,ਮੁਖਤਿਆਰ ਸਿੰਘ, ਤਜਿੰਦਰਪਾਲ ਸਿੰਘ, ਲਖਵੀਰ ਸਿੰਘ ਮਾਨਸਾ,ਜੋਗਿੰਦਰ ਲਾਲ, ਮਨਜੀਤ ਸਿੰਘ, ਰਵਿੰਦਰ ਕੁਮਾਰ, ਸੁਸ਼ੀਲ ਜੌੜਾ ਆਦਿ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments