Thursday, May 2, 2024
No menu items!
HomePunjabਨੋਜਵਾਨੋ! Lok Sabha Elections 'ਚ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਪਾਸ ਕਰਵਾਉਣ...

ਨੋਜਵਾਨੋ! Lok Sabha Elections ‘ਚ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਪਾਸ ਕਰਵਾਉਣ ਸਬੰਧੀ ਰਾਜਸੀ ਆਗੂਆਂ ਤੋਂ ਜਵਾਬਦੇਹੀ ਮੰਗੀਏ:-ਢਾਬਾਂ, ਧਰਮੂਵਾਲਾ

 

Lok Sabha Elections: ਦੇਸ਼ ਦੀ ਸੰਸਦ ‘ਚ ਬਨੇਗਾ ਕਾਨੂੰਨ ਪਾਸ ਹੋਣ ਨਾਲ ਦੇਸ਼ ਦੀ ਜਵਾਨੀ ਦੇਸ਼ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਬਣਾ ਦੇਵੇਗੀ:-ਅੰਮ੍ਰਿਤ ਕੌਰ ਕਾਠਗੜ੍ਹ, ਆਵਨ ਤੋਤਿਆਂਵਾਲੀ

ਰਣਬੀਰ ਕੌਰ ਢਾਬਾਂ, ਜਲਾਲਾਬਾਦ-

Lok Sabha Elections: ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਵੱਲੋਂ ਸਥਾਨਕ ਸੁਤੰਤਰ ਭਵਨ ਵਿਖੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਲਈ ਇੱਕ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਟਰੇਨਿੰਗ ਕੈਂਪ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਕਰਨੈਲ ਬੱਗੇ ਕੇ,ਬਲਵਿੰਦਰ ਮਹਾਲਮ ਅਤੇ ਅੰਮ੍ਰਿਤ ਕੌਰ ਕਾਠਗੜ੍ਹ ਨੇ ਕੀਤੀ।

ਇਸ ਕੈਂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਦੀ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮ ਵਾਲਾ ਨੇ ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਲਈ ਵਿਸ਼ੇਸ਼ ਨੁਕਤੇ ਦੱਸੇ।

ਇਸ ਮੌਕੇ ਟ੍ਰੇਨਿੰਗ ਕੈਂਪ ਵਿੱਚ ਹਾਜ਼ਰ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਪਰਮਜੀਤ ਢਾਬਾਂ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਇੱਕ ਚੇਤਨ ਨੌਜਵਾਨ ਜਦੋਂ ਆਪਣੀ ਗੱਲ ਕਹਿਣ ਲਈ ਬੁਲਾਰਾ ਬਣ ਜਾਂਦਾ ਹੈ ਤਾਂ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੋਹਰੀ ਰੋਲ ਅਦਾ ਕਰਦਾ ਹੈ।

ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਚੇਤਨ ਜਵਾਨੀ ਨੂੰ ਆਪਣੇ ਰੁਜ਼ਗਾਰ ਦੀ ਗਾਰੰਟੀ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣੇ ਚੋਣ ਲੜ ਰਹੇ ਹਰ ਰਾਜਸੀ ਆਗੂ ਨੂੰ ਸਵਾਲ ਖੜਾ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਾਂਗੇ ਤਾਂ ਹੱਕ ਪ੍ਰਾਪਤ ਕਰਨਾ ਸਾਡੀ ਗਰੰਟੀ ਬਣੇਗਾ।

ਇਸ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਜ਼ਿਲ੍ਹਾ ਮੀਤ ਸਕੱਤਰ ਅੰਮ੍ਰਿਤ ਕੌਰ ਕਾਠਗੜ੍ਹ ਅਤੇ ਮੀਤ ਪ੍ਰਧਾਨ ਅਮਨਦੀਪ ਕੌਰ ਤੋਤਿਆਂਵਾਲੀ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਵੱਧ ਬੁਲਾਰੇ ਬਣਨ ਦੀ ਜਰੂਰਤ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ”(ਬਨੇਗਾ) ਪਾਸ ਕਰਵਾਉਣ ਲਈ ਉਹ ਲਗਾਤਾਰ ਦੇਸ਼ ਦੀ ਜਵਾਨੀ ਨੂੰ ਲਾਮਬੰਦ ਕਰ ਰਹੇ ਹਨ।

ਇਸ ਕਾਨੂੰਨ ਦੇ ਪਾਸ ਹੋਣ ਨਾਲ ਦੇਸ਼ ਦੀ ਜਵਾਨੀ ਆਪਣੇ ਦੇਸ਼ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਬਣਾ ਦੇਵੇਗੀ। ਉਹਨਾਂ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਰੁਜ਼ਗਾਰ ਦੀ ਗਰੰਟੀ ਲਈ ਅਣਸਿਖਿਅਤ ਅਤੇ ਅਨਪੜ ਲਈ ਘੱਟੋ ਘੱਟ 30 ਹਜ਼ਾਰ ਰੁਪਏ ਪ੍ਰਤੀ ਮਹੀਨਾ,ਅਰਧ ਸਿੱਖਿਅਤ ਲਈ 35000, ਸਿੱਖਿਅਤ ਲਈ 45 ਹਜ਼ਾਰ ਅਤੇ ਉੱਚ ਸਿੱਖਿਆ ਲਈ 60,000 ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਲਈ ਸਰਗਰਮੀ ਹੋਰ ਤੇਜ ਕਰਨਗੇ।

ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਪਾਸ ਕਰਵਾਉਣ ਲਈ ਉਹ ਪਿੰਡ- ਪਿੰਡ ਘਰ-ਘਰ ਅਤੇ ਹਰ ਵਿਦਿਅਕ ਅਦਾਰੇ ਵਿੱਚ ਪਹੁੰਚ ਕਰਕੇ ਬਨੇਗਾ( ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ) ਕਾਨੂੰਨ ਪਾਸ ਕਰਵਾ ਕੇ ਹੀ ਦਮ ਲੈਣਗੇ।

ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਦਿਆਲ ਸਿੰਘ,ਕਰਨੈਲ ਬੱਗੇ ਕੇ,ਬਲਵਿੰਦਰ ਮਹਾਲਮ,ਬਲਵੀਰ ਕਾਠਗੜ੍ਹ, ਕੁਲਦੀਪ ਸੰਤੋਖਾ, ਰਾਜਵਿੰਦਰ ਸਿੰਘ, ਗੁਰਪ੍ਰੀਤ ਹਜ਼ਾਰਾ, ਗੁਰਦੀਪ ਫਲੀਆਂਵਾਲਾ,ਸਨਮ ਬੱਗੇ ਕੇ,ਜਸਵਿੰਦਰ ਸਿੰਘ ਪਾਲੀ ਵਾਲਾ, ਕਮਲੇਸ਼ ਕਾਠਗੜ੍ਹ, ਦਿਨੇਸ਼ ਮੋਹਕਮ ਅਰਾਂਈ, ਮਨਜਿੰਦਰ ਕੌਰ ਬੱਗੇ ਕੇ, ਜਸਪ੍ਰੀਤ ਕਾਠਗੜ੍ਹ, ਹੁਸ਼ਿਆਰ ਸਿੰਘ, ਗੋਵਿੰਦ ਸਿੰਘ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ-Big Update PSEB 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 10ਵੀਂ ਜਮਾਤ ਦੇ ਨਤੀਜੇ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਡਾਊਨਲੋਡ

ਇਹ ਵੀ ਪੜ੍ਹੋHoliday Alert: ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ‘ਚ 19 ਅਪ੍ਰੈਲ ਦੀ ਛੁੱਟੀ ਦਾ ਐਲਾਨ

ਇਹ ਵੀ ਪੜ੍ਹੋ-Weather Alert: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ, ਪੜ੍ਹੋ ਪੂਰੀ ਖ਼ਬਰ

ਇਹ ਵੀ ਪੜ੍ਹੋ-Teacher News: ਅਧਿਆਪਕਾ ਦੀ ਸੜਕ ਹਾਦਸੇ ‘ਚ ਮੌਤ! ਸਕੂਲੋਂ ਆ ਰਹੀ ਸੀ ਵਾਪਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments