Rain Alert: ਪੰਜਾਬ ‘ਚ ਮੀਂਹ ਪੈਣ ਬਾਰੇ IMD ਵੱਲੋਂ ਅਲਰਟ ਜਾਰੀ, ਕੱਲ੍ਹ ਤੋਂ ਬਦਲੇਗਾ ਮੌਸਮ

On: ਮਈ 27, 2026 10:21 ਪੂਃ ਦੁਃ

 

Rain Alert: ਪੰਜਾਬ ‘ਚ ਮੀਂਹ ਪੈਣ ਬਾਰੇ IMD ਵੱਲੋਂ ਅਲਰਟ ਜਾਰੀ, ਕੱਲ੍ਹ ਤੋਂ ਬਦਲੇਗਾ ਮੌਸਮ

ਚੰਡੀਗੜ੍ਹ 27 ਮਈ 2026

ਪੰਜਾਬ ਸਮੇਤ ਉੱਤਰ ਭਾਰਤ ਇਸ ਵੇਲੇ ਗਰਮੀ ਦੀ ਲਪੇਟ ਵਿੱਚ ਹੈ। ਕਈ ਜਗਾਵਾਂ ਤੋਂ ਲੋਕਾਂ ਦੀ ਮਰਨ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਭਿਆਨਕ ਗਰਮੀ ਨੇ ਜਿੱਥੇ ਜਿਉਣਾ ਮੁਹਾਲ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਇਸ ਗਰਮੀ ਤੋਂ ਪਰੇਸ਼ਾਨ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਸਕੂਲਾਂ ਅਤੇ ਦਫਤਰਾਂ ਦੇ ਸਮੇਂ ਵਿੱਚ ਬਦਲਾਅ ਵੀ ਕੀਤਾ ਹੈ।

ਪਰ ਇਸ ਭਿਆਨਕ ਗਰਮੀ ਦੇ ਵਿਚਾਲੇ ਇੱਕ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਪੰਜਾਬ ਦੇ ਵੱਲੋਂ ਇੱਕ ਅਲਰਟ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ 28 ਮਈ ਤੋਂ ਲੈ ਕੇ 31 ਮਈ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਆਪਣੇ ਅਲਰਟ ਵਿੱਚ ਇਹ ਵੀ ਕਿਹਾ ਹੈ ਕਿ 27 ਮਈ ਨੂੰ ਮੌਸਮ ਦਿਨ ਵੇਲੇ ਤਾਂ ਸਾਫ ਰਹੇਗਾ ਪਰ ਸ਼ਾਮ ਸਮੇਂ ਇੱਥੇ ਮੌਸਮ ਬਦਲ ਸਕਦਾ ਹੈ। ਇਸ ਦੇ ਨਾਲ ਹੀ 29 ਅਤੇ 30 ਮਈ ਨੂੰ ਪੰਜਾਬ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਬਾਰਿਸ਼ ਦੇ ਹੋਣ ਤੋਂ ਬਾਅਦ ਅਗਲੇ ਕਰੀਬ ਤਿੰਨ ਤੋਂ ਚਾਰ ਦਿਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੀ ਵੱਡਾ ਬਦਲਾਅ ਨਹੀਂ ਹੋਵੇਗਾ। ਮਤਲਬ ਸਾਫ ਹੈ ਕਿ ਤਾਪਮਾਨ ਵਿੱਚ ਵਾਧਾ ਨਹੀਂ ਹੋਵੇਗਾ। ਕੁਲ ਪੰਜ ਦਿਨ ਪੰਜਾਬ ਦੇ ਅੰਦਰ 6 ਤੋਂ 8 ਡਿਗਰੀ ਤੱਕ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕੇਗੀ। ਹਾਲਾਂਕਿ ਉਸ ਤੋਂ ਬਾਅਦ ਦੋ ਤੋਂ ਚਾਰ ਡਿਗਰੀ ਤੱਕ ਤਾਪਮਾਨ ਵਧ ਸਕਦਾ ਹੈ।

ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਦਿਨ ਵੇਲੇ ਇੰਨੀ ਜ਼ਿਆਦਾ ਗਰਮੀ ਹੈ ਕਿ ਲੋਕ ਸੜਕਾਂ ਜਾਂ ਫਿਰ ਬਾਜ਼ਾਰਾਂ ਵਿੱਚ ਜਾਣ ਤੋਂ ਵੀ ਗੁਰੇਜ ਕਰ ਰਹੇ ਹਨ।

ਪੰਜਾਬ ਅਤੇ ਚੰਡੀਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਤਾਪਮਾਨ ਚੰਡੀਗੜ੍ਹ ਦੇ ਨਾਲੋਂ ਕਾਫੀ ਵੱਧ ਹੈ। ਮੁੱਕਦੀ ਗੱਲ ਇਹ ਹੈ ਕਿ ਭੱਠੀ ਦੇ ਵਾਂਗ ਪੰਜਾਬ ਇਸ ਵੇਲੇ ਤਪ ਰਿਹਾ ਹੈ, ਜਦੋਂ ਕਿ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਸਥਿਰ ਹੈ।

 

Join WhatsApp

Join Now

Leave a Comment