Join WhatsApp

Join Now

ਰਿਟਾਇਰਡ ਸਿੱਖਿਆ ਅਧਿਕਾਰੀ ਅਤੇ ਕਰਮਚਾਰੀ ਚੰਡੀਗੜ੍ਹ ‘ਚ 7 ਅਗਸਤ ਦੀ ਵਿਸ਼ਾਲ ਮਹਾਂ ਰੈਲੀ ‘ਚ ਹੋਣਗੇ ਸ਼ਾਮਲ

On: August 4, 2026 8:31 AM

 

ਰਿਟਾਇਰਡ ਸਿੱਖਿਆ ਅਧਿਕਾਰੀ ਅਤੇ ਕਰਮਚਾਰੀ ਚੰਡੀਗੜ੍ਹ ‘ਚ 7 ਅਗਸਤ ਦੀ ਵਿਸ਼ਾਲ ਮਹਾਂ ਰੈਲੀ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ, 4 ਅਗਸਤ 2026- 7 ਅਗਸਤ ਦੀ ਵਿਸ਼ਾਲ ਮਹਾਂ ਰੈਲੀ ਵਿੱਚ ਸੇਵਾਮੁਕਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਸੇਵਾਮੁਕਤ ਸਿੱਖਿਆ ਵਿਭਾਗ ਦੇ ਪੈਨਸ਼ਨਰਜ ਨੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਤੁਰੰਤ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡ ਅਤੇ ਭੱਤਿਆਂ ਸਾਹਿਤ ਪੱਕਾ ਕਰਨ, ਬੰਦ ਕੀਤੇ 37 ਭੱਤਿਆਂ ਨੂੰ ਮੁੜ ਚਾਲੂ ਕਰਨ, ਏ.ਸੀ.ਪੀ ਦਾ ਲਾਭ ਦੇਣ, ਵਿਕਾਸ ਦੇ ਨਾਂ ਹੇਠ ਕੱਟਿਆ 200/-ਰੁਪਏ ਪ੍ਰਤੀ ਮਹੀਨਾ ਬੰਦ ਕਰਨ, ਮੁਲਾਜਮਾਂ ਅਤੇ ਪੈਨਸ਼ਨਰਜ ਦਾ ਬੱਝਵਾਂ ਮੈਡੀਕਲ ਭੱਤਾ 2000/-ਰੁਪਏ ਕਰਨ,ਮੋਬਾਈਲ ਭੱਤਾ ਦੇਣ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ ਅਨੁਸਾਰ 2.59 ਦੇ ਗੁਣਾਂ ਨਾਲ ਕਰਨ ਆਦਿ ਮੰਗਾਂ ਦਾ ਪੂਰਨ ਤੌਰ ਲਾਗੂ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਰੈਲੀ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਨ ਵਾਲਿਆ ਵਿੱਚ ਸੁਖਦੇਵ ਸਿੰਘ ਰਾਣਾ,ਕੁਲਵਿੰਦਰ ਸਿੰਘ, ਸਿਵ ਪਾਲ ਸੇਵਾਮੁਕਤ ਸਿੱਖਿਆ ਅਧਿਕਾਰੀ, ਨਰਿੰਦਰ ਸਿੰਘ ਗਿੱਲ, ਦੀਪਇੰਦਰ ਸਿੰਘ ਖੈਰਾ, ਬਲਜੀਤ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ ਸੇਵਾਮੁਕਤ ਪ੍ਰਿੰਸੀਪਲ, ਜਸਵੀਰ ਸਿੰਘ ਗੋਸਲ, ਬਲਦੇਵ ਸਿੰਘ ,ਦਵਿੰਦਰ ਸਿੰਘ ਬੋਹਾ, ਹਾਕਮ ਸਿੰਘ, ਸੰਜੀਵ ਕੁਮਾਰ, ਜਸਵੀਰ ਸਿੰਘ, ਹਰਜੀਤ ਸਿੰਘ, ਕੁਲਜਿੰਦਰ ਸਿੰਘ, ਮਹਿੰਦਰ ਸਿੰਘ, ਭਾਗ ਸਿੰਘ, ਲਲਿਤ ਕੁਮਾਰ, ਸੁਖਬੀਰ ਸਿੰਘ, ਹਰਪਾਲ ਸਿੰਘ ਸੇਵਾਮੁਕਤ ਲੈਕਚਰਾਰਜ਼, ਜਸਵੀਰ ਸਿੰਘ ਗੜਾਂਗ, ਜਸਵਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ, ਕਿਸ਼ਨ ਸਿੰਘ, ਕੁਲਦੀਪ ਸਿੰਘ ਸੇਵਾਮੁਕਤ ਮੁੱਖ ਆਧਿਆਪਕ ਸ਼ਾਮਲ ਸਨ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment