Join WhatsApp

Join Now

ਰੋਟਰੀ ਆਸਥਾ ਨੇ ਜ਼ਰੂਰਤਮੰਦ ਮਹਿਲਾ ਦੀਆਂ ਅੱਖਾਂ ਦੀ ਕਰਵਾਈ ਸਰਜਰੀ

On: ਜੁਲਾਈ 23, 2026 7:19 ਬਾਃ ਦੁਃ

 

ਰੋਟਰੀ ਆਸਥਾ ਨੇ ਜ਼ਰੂਰਤਮੰਦ ਮਹਿਲਾ ਦੀਆਂ ਅੱਖਾਂ ਦੀ ਕਰਵਾਈ ਸਰਜਰੀ

ਅੰਮ੍ਰਿਤਸਰ,23 ਜੁਲਾਈ 2026- ਗੁਰੂ ਦੀ ਨਗਰੀ ਵਿਖੇ ਦੇਸ਼ ਅਤੇ ਸਮਾਜ ਭਲਾਈ ਕੰਮਾਂ ਪ੍ਰਤੀ ਸ਼ਲਾਘਾਯੋਗ ਕੰਮ ਕਰ ਰਹੀ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਆਪਣੀਆਂ ਸਮਾਜਿਕ ਸਰਗਰਮੀਆਂ ‘ਚ ਤੇਜ਼ੀ ਲਿਆਉਂਦੇ ਹੋਏ ਕਲੱਬ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਇਕ ਜ਼ਰੂਰਤਮੰਦ ਔਰਤ ਦੀਆਂ ਅੱਖਾਂ ਦੀ ਸਰਜਰੀ ਕਰਵਾ ਕੇ ਉਸ ਨੂੰ ਨਵਾਂ ਜੀਵਨ ਦਿੱਤਾ।

ਇਸ ਪ੍ਰਾਜੈਕਟ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੇ ਨਿਰਮਲਜੋਤ ਆਈ ਹਸਪਤਾਲ ਦੇ ਰੋਟੇਰੀਅਨ ਡਾਕਟਰ ਭੁਪਿੰਦਰ ਸਿੰਘ ਨੇ ਸਫਲਤਾਪੂਰਵਕ ਸਰਜਰੀ ਕੀਤੀ। ਪ੍ਰਾਜੈਕਟ ਚੇਅਰਮੈਨ ਪਰਮਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਹ ਰੋਟਰੀ ਕਲੱਬ ਆਸਥਾ ਦਾ ਸਥਾਈ ਪ੍ਰਾਜੈਕਟ ਹੈ, ਜਿਸ ਵਿੱਚ ਸੈਂਕੜੇ ਜ਼ਰੂਰਤਮੰਦ ਰੋਗੀਆਂ ਦੀਆਂ ਅੱਖਾਂ ਦੀ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਸਰਜਰੀ ਕਰਵਾਈ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ ਭਵਿੱਖ ਵਿਚ ਇੱਦਾਂ ਹੀ ਜਾਰੀ ਰਹੇਗਾ।

ਉਨ੍ਹਾਂ ਦੱਸਿਆ ਕਿ ਇਸ ਔਰਤ ਨੂੰ ਫੋਕੋ ਕੈਟਾਰੇਕਟ ਸਰਜਰੀ ਦੀ ਜ਼ਰੂਰਤ ਸੀ, ਜੋ ਰੋਟਰੀ ਆਸਥਾ ਵੱਲੋਂ ਕਰਵਾਈ ਗਈ। ਇਸ ਮੌਕੇ ਰੋਟਰੀ ਦੇ ਸਹਾਇਕ ਗਵਰਨਰ ਵਰੁਣ ਕੱਕੜ, ਕੇ. ਐੱਸ. ਚੱਠਾ, ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਅੰਦੇਸ਼ ਭੱਲਾ, ਹਰਦੇਸ਼ ਦਵੇਸਰ, ਅਮਨ ਸ਼ਰਮਾ, ਅਸ਼ਵਨੀ ਅਵਸਥੀ ਸਮੇਤ ਰੋਟਰੀ ਕਲੱਬ ਆਸਥਾ ਦੇ ਹੋਰ ਮੈਂਬਰ ਮੌਜੂਦ ਸਨ। ਸਰਜਰੀ ਤੋਂ ਬਾਅਦ ਉਕਤ ਮਹਿਲਾ ਨੂੰ ਜ਼ਰੂਰੀ ਦਵਾਈਆਂ ਅਤੇ ਅੱਖਾਂ ਵਿਚ ਪਾਉਣ ਵਾਲੇ ਆਈ ਡ੍ਰੌਪ ਦੇ ਕੇ ਵਿਦਾ ਕੀਤਾ ਗਿਆ।

 

More

ਰੋਟਰੀ ਕਲੱਬ ਆਸਥਾ ਦੀ ਸਾਖਰਤਾ ਟੀਮ ਨੇ ਸਕੂਲਾਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਪੰਜਾਬ ਭਰ ‘ਚੋਂ ਐਲੀਮੈਂਟਰੀ ਅਧਿਆਪਕ ਪੁਰਾਣੀ ਪੈਨਸ਼ਨ ਬਹਾਲੀ ਲਈ 23 ਅਗਸਤ ਨੂੰ ਸਤੌਜ ਜਾਣਗੇ- ਪੰਨੂ/ਲਹੌਰੀਆ

ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਆਸਥਾ ਵਲੋਂ ਭਗਤਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ

Mohali News: ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕਰਕੇ ਕੀਤਾ ਪ੍ਰਦਰਸ਼ਨ

PSPCL ਦੇ ਆਫ਼ਿਸਰ ਕਲੱਬ ਵਿਖੇ ਰਵਾਇਤੀ ਰੰਗਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਸਿੱਖਿਆ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ

Leave a Comment