Join WhatsApp

Join Now

ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਕਰਮ ਸਿੰਘ ਝਿੰਗੜ ਦੀ ਯਾਦ ‘ਚ ਸਮਾਗਮ ਮੌਕੇ ਹੋਈਆਂ ਗੰਭੀਰ ਵਿਚਾਰਾਂ

On: July 17, 2026 8:01 PM

 

ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਕਰਮ ਸਿੰਘ ਝਿੰਗੜ ਦੀ ਯਾਦ ‘ਚ ਸਮਾਗਮ ਮੌਕੇ ਹੋਈਆਂ ਗੰਭੀਰ ਵਿਚਾਰਾਂ

ਬੰਗਾ,17 ਜੁਲਾਈ 2026- ਆਜ਼ਾਦੀ ਸੰਗਰਾਮ ਦੇ ਸ਼ਾਨਾਂਮੱਤੇ ਵਰਕੇ, ਬਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਕਰਮ ਸਿੰਘ ਝਿੰਗੜ ਦੀ ਯਾਦ ਨੂੰ ਸਿਜਦਾ ਕਰਦੇ ਹੋਏ ਅੱਜ ਕਸ਼ਮੀਰ ਸਿੰਘ ਝਿੰਗੜ ਦੀ ਅਗਵਾਈ ਹੇਠ ਨਗਰ ਦੇ ਲੋਕਾਂ ਨੇ ਆਪਣੇ ਹੀ ਨਿਵੇਕਲੇ ਅੰਦਾਜ਼ ਵਿੱਚ ਆਪਣੇ ਸਤਿਕਾਰਤ ਸ਼ਹੀਦ ਨੂੰ ਸਿਜਦਾ ਕਰਨ ਦਾ ਉੱਦਮ ਕੀਤਾ। ਚੇਤੇ ਰਹੇ ਕਿ ਬਬਰ ਕਰਮ ਸਿੰਘ ਕੈਨੇਡਾ ਤੋਂ ਆਏ ਸਨ ਅਤੇ ਬਹੁਤ ਸਾਰੇ ਗਦਰੀ ਦੇਸ਼ ਭਗਤਾਂ ਵਾਂਗ ਉਹਨਾਂ ਨੇ ਵੀ ਗ਼ਦਰ ਲਹਿਰ ਅਤੇ ਫਿਰ ਬੱਬਰ ਅਕਾਲੀ ਲਹਿਰ ਦੇ ਸੁਨਹਿਰੀ ਇਤਿਹਾਸ ਨੂੰ ਹੋਰ ਵੀ ਰੋਸ਼ਨ ਕਰਨ ਲਈ ਆਪਣਾ ਤਨ ਮਨ ਧਨ ਸਭ ਕੁਝ ਪਿਆਰੇ ਵਤਨ ਤੋਂ ਕੁਰਬਾਨ ਕਰ ਦਿੱਤਾ।

ਕਸ਼ਮੀਰ ਸਿੰਘ ਝਿੰਗੜ ਨੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਝਿੰਗੜਾਂ ਪੁੱਜੇ ਵਫ਼ਦ ਨੂੰ ਉਹ ਜੱਦੀ ਘਰ ਵਿਖਾਇਆ ਜਿੱਥੋਂ ਕਰਮ ਸਿੰਘ ਝਿੰਗੜ ਅਤੇ ਦਲੀਪ ਸਿੰਘ ਗੋਸਲ ਦੋਨਾਂ ਬਬਰ ਦੇਸ਼ ਭਗਤਾਂ ਨੂੰ ਹਕੂਮਤ ਨੇ ਆਪਣੇ ਸੂਹੀਆ ਤੰਤਰ ਰਾਹੀਂ ਗ੍ਰਿਫ਼ਤਾਰ ਕੀਤਾ ਸੀ। ਜੱਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਪਿੰਡ ਵਿੱਚ ਬਬਰ ਦੇਸ ਭਗਤ ਦੀ ਯਾਦ ਵਿੱਚ ਬਣਿਆਂ ਪਾਰਕ, ਯਾਦਗਾਰੀ ਬੁੱਤ ਤੋਂ ਇਲਾਵਾ ਕਮਿਊਨਿਟੀ ਸੈਂਟਰ ਵੀ ਦੇਖਿਆ। ਕਸ਼ਮੀਰ ਸਿੰਘ ਦਾ ਪਰਿਵਾਰ ਅੱਗੇ ਹੋ ਕੇ ਕਰਮ ਸਿੰਘ ਦੇ ਮਹਾਨ ਇਤਿਹਾਸ ਨੂੰ ਸਿਜਦਾ ਕਰਦੇ ਹੋਏ ਪਿਛਲੇ ਵਰ੍ਹਿਆਂ ਤੋਂ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਹਰ ਸੰਭਵ ਯਤਨ ਕਰਦੇ ਆ ਰਹੇ ਹਨ।

ਉਹਨਾਂ ਦੇ ਆਪਣੇ ਜੱਦੀ ਘਰ ਦੀ ਛੱਤ ਦੇ ਉੱਤੇ ਬੱਬਰ ਕਰਮ ਸਿੰਘ ਸਿੰਘ ਦਾ ਬੁੱਤ ਵੀ ਲਗਾ ਰੱਖਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ, ਕਮਿਊਨਿਟੀ ਸੈਂਟਰ, ਯਾਦਗਾਰੀ ਪਾਰਕ ਵਰਗੀਆਂ ਥਾਵਾਂ ਤੇ ਲੱਗੇ ਨੋਟਿਸ ਬੋਰਡ ਅਤੇ ਉਹਨਾਂ ਉਪਰ ਲਿਖੇ ਗਏ ਇਤਿਹਾਸਿਕ ਵੇਰਵੇ ਤੋਂ ਇਲਾਵਾ ਸਬੰਧਿਤ ਸ਼ਖ਼ਸੀਅਤਾਂ ਨਾਲ ਗੱਲਬਾਤ ਕਰਨ ਅਤੇ ਵਿਚਾਰ ਚਰਚਾਵਾਂ ਕਰਨ ਉਪਰੰਤ ਇਹ ਗੱਲ ਇਤਿਹਾਸਕ ਤੌਰ ਤੇ ਪ੍ਰਮਾਣਿਕ ਹੋ ਜਾਂਦੀ ਹੈ ਕਿ ਬਰਤਾਨਵੀ ਹਕੂਮਤ ਨੇ ਆਪਣੇ ਸੂਹੀਆ ਤੰਤਰ ਰਾਹੀਂ ਜਾਲ ਵਿਛਾ ਕੇ ਬੱਬਰ ਕਰਮ ਸਿੰਘ ਝਿੰਗੜ ਅਤੇ ਦਲੀਪ ਸਿੰਘ ਗੋਸਲ ਨੂੰ ਵੱਡੇ ਤੜਕੇ ਉਨਾਂ ਦੇ ਘਰੋਂ ਹੀ ਗ੍ਰਿਫ਼ਤਾਰ ਕੀਤਾ ਸੀ।

14 ਮਾਰਚ 1923 ਨੂੰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿਕਰ ਯੋਗ ਹੈ ਕਿ ਇੱਕ ਸਤੰਬਰ 1929 ਨੂੰ ਕਰਮ ਸਿੰਘ ਝਿੰਗੜ ਨੇ ਭਗਤ ਸਿੰਘ ਹੋਰਾਂ ਦੇ ਨਾਲ ਭੁੱਖ ਹੜਤਾਲ ਵੀ ਰੱਖੀ ਸੀ। ਵਰਨਣਯੋਗ ਹੈ ਕਿ ਜਿਉਂ ਹੀ ਕਰਮ ਸਿੰਘ ਝਿੰਗੜ ਦੀ ਸਜ਼ਾ ਪੂਰੀ ਹੋਣ ਵਿੱਚ ਸਿਰਫ਼ ਦੋ ਦਿਨ ਬਾਕੀ ਸੀ ਤਾਂ ਇਹ ਖਿਆਲ ਕੀਤਾ ਜਾਂਦਾ ਹੈ ਕਿ ਬਿਮਾਰੀ ਦੀ ਅਵਸਥਾ ਵਿੱਚ ਉਹਨਾਂ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੁਲਤਾਨ ਜੇਲ ਦੇ ਅੰਦਰ ਹੀ ਸ਼ਹੀਦ ਕਰ ਦਿੱਤਾ ਗਿਆ ਅਤੇ ਵਾਰਸਾਂ ਨੂੰ ਉਹਨਾਂ ਦੀ ਮ੍ਰਿਤਕ ਦੇਹ ਵੀ ਨਹੀਂ ਸੀ ਦਿੱਤੀ।

ਕਸ਼ਮੀਰ ਸਿੰਘ ਝਿੰਗੜ ਨੇ ਅੱਜ ਦੇਸ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਦੇ ਕਨਵੀਨਰ ਤੀਰਥ ਰਸੂਲਪੁਰੀ, ਕਮੇਟੀ ਮੈਂਬਰ ਖੁਸ਼ੀ ਰਾਮ ਅਤੇ ਦੇਵ ਰਾਜ ਗੁਣਾਂਚੌਰ, ਜਮਹੂਰੀ ਹੱਕਾਂ ਦੇ ਝੰਡਾਬਰਦਾਰ,ਲੇਖਕ ਅਤੇ ਅਨੁਵਾਦਿਕ ਬੂਟਾ ਸਿੰਘ ਮਹਿਮੂਦਪੁਰ, ਮਲਕੀਤ ਸਿੰਘ ਝਿੰਗੜ ਅਤੇ ਲੋਕ ਗਾਇਕ ਕਲਾਕਾਰ ਧਰਮਿੰਦਰ ਮਸਾਣੀ ਨੂੰ ਕਿਹਾ ਕਿ ਉਹ ਪਰਿਵਾਰ ਦੀ ਤਰਫੋਂ ਗ਼ਦਰੀ ਬਾਬਿਆਂ ਦੇ ਮੇਲੇ ਲਈ ਆਰਥਿਕ ਯੋਗਦਾਨ ਪਾਉਣ ਦੀ ਖੁਸ਼ੀ ਲੈਣਗੇ ਅਤੇ ਪਿੰਡ ਤੋਂ ਜੱਥਾ ਲੈ ਕੇ ਮੇਲੇ ਵਿੱਚ ਵੀ ਸ਼ਾਮਲ ਹੋਣਗੇ।

ਇਸ ਵਫ਼ਦ ਅਤੇ ਨਗਰ ਨਿਵਾਸੀ ਲੋਕਾਂ ਨੇ ਬਬਰ ਲਹਿਰ ਦੇ ਸ਼ਹੀਦ ਕਰਮ ਸਿੰਘ ਝਿੰਗੜ, ਦਲੀਪ ਸਿੰਘ ਗੋਸਲ ਅਤੇ ਸਮੁੱਚੀ ਬਬਰ ਅਤੇ ਗ਼ਦਰ ਲਹਿਰ ਦੇ ਅਮਰ ਸ਼ਹੀਦਾਂ ਨੂੰ ਤਹਿ ਦਿਲੋਂ ਸਲਾਮ ਕਰਦਿਆਂ ਅੱਜ ਅਹਿਦ ਲਿਆ ਕਿ ਜਿਨ੍ਹਾਂ ਸਾਮਰਾਜੀ ਧਾੜਵੀਆਂ ਨੂੰ ਮੁਲਕ ‘ਚੋਂ ਦਫ਼ਾ ਕਰਨ ਲਈ ਬਬਰ ਅਕਾਲੀ ਯੋਧਿਆਂ ਨੇ ਆਪਣੇ ਲਹੂ ਸੰਗ ਨਵਾਂ ਇਤਿਹਾਸ ਸਿਰਜਿਆ ਉਸ ਉਪਰ ਸਾਬਤ ਕਦਮੀਂ ਤੁਰਨ ਲਈ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਕਿਉਂਕਿ ਅੱਜ ਸਾਮਰਾਜੀ ਅਤੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੀਆਂ ਤਾਕਤਾਂ ਹਰ ਹਰਫ਼ਾਂ ਵਰਤ ਕੇ ਲੋਕਾਂ ਨੂੰ ਲੁੱਟ ਖਸੁੱਟ ਅਤੇ ਜਬਰ ਸਿਤਮ ਦੇ ਕਾਲ਼ੇ ਦੌਰ ਵੱਲ ਤੇਜ਼ੀ ਨਾਲ ਧੂਹ ਰਹੀਆਂ ਹਨ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment