ਇਨਸਾਨੀਅਤ ਸ਼ਰਮਸਾਰ; ਪਿਤਾ ਨੇ ਆਪਣੀ ਹੀ ਦਿਵਿਆਂਗ ਧੀ ਨਾਲ ਕੀਤਾ ਬਲਾਤਕਾਰ; ਪੀੜਤ ਨੇ ਬੱਚੀ ਨੂੰ ਦਿੱਤਾ ਜਨਮ

On: ਅਪ੍ਰੈਲ 6, 2026 3:22 ਬਾਃ ਦੁਃ

 

ਇਨਸਾਨੀਅਤ ਸ਼ਰਮਸਾਰ; ਪਿਤਾ ਨੇ ਆਪਣੀ ਹੀ ਦਿਵਿਆਂਗ ਧੀ ਨਾਲ ਕੀਤਾ ਬਲਾਤਕਾਰ; ਪੀੜਤ ਨੇ ਬੱਚੀ ਨੂੰ ਦਿੱਤਾ ਜਨਮ

ਢੇਂਕਨਾਲ (ਓਡੀਸ਼ਾ), 6 ਅਪ੍ਰੈਲ 2026:

ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਕ ਪਿਤਾ, ਜਿਸ ਨੂੰ ਆਪਣੀ ਧੀ ਦਾ ਸਭ ਤੋਂ ਵੱਡਾ ਸਹਾਰਾ ਹੋਣਾ ਚਾਹੀਦਾ ਸੀ, ਨੇ ਹੀ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ।

ਜ਼ਿਲ੍ਹੇ ਦੇ ਰਸੋਲ ਪੁਲਿਸ ਸਟੇਸ਼ਨ ਖੇਤਰ ਵਿੱਚ ਇੱਕ 59 ਸਾਲਾ ਵਿਅਕਤੀ ਵੱਲੋਂ ਆਪਣੀ ਹੀ ਦਿਵਿਆਂਗ (ਅਪਾਹਜ) ਧੀ ਨਾਲ ਲੰਬੇ ਸਮੇਂ ਤੱਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਘਿਨਾਉਣੀ ਕਰਤੂਤ ਉਦੋਂ ਜੱਗ-ਜ਼ਾਹਰ ਹੋਈ ਜਦੋਂ ਪੀੜਤ ਲੜਕੀ ਦੇ ਸਰੀਰ ਵਿੱਚ ਅਸਾਧਾਰਨ ਬਦਲਾਅ ਦੇਖ ਕੇ ਪਰਿਵਾਰ ਨੂੰ ਸ਼ੱਕ ਹੋਇਆ। ਮੈਡੀਕਲ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।

ਪੀੜਤਾ ਨੂੰ ਤੁਰੰਤ ਢੇਂਕਨਾਲ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਹਾਲ ਹੀ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ।

ਧੀ ਦੀ ਹਾਲਤ ਦੇਖ ਕੇ ਮਾਂ ਪੂਰੀ ਤਰ੍ਹਾਂ ਟੁੱਟ ਗਈ, ਪਰ ਉਸ ਨੇ ਹਿੰਮਤ ਜੁਟਾ ਕੇ ਆਪਣੇ ਹੀ ਪਤੀ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੁਲਜ਼ਮ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ।

ਢੇਂਕਨਾਲ ਦੇ ਪੁਲਿਸ ਸੁਪਰਡੈਂਟ (SP) ਅਭਿਨਵ ਸੋਨਕਰ ਨੇ ਦੱਸਿਆ ਕਿ, ਰਸੋਲ ਥਾਣੇ ਵਿੱਚ ਕੇਸ ਨੰਬਰ 85/26 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

59 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪੀੜਤਾ ਨੂੰ ਇਨਸਾਫ਼ ਮਿਲ ਸਕੇ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਅਪਰਾਧ ਸਮਾਜ ਦੇ ਮੱਥੇ ‘ਤੇ ਕਲੰਕ ਹੈ। ਲੋਕਾਂ ਵੱਲੋਂ ਦੋਸ਼ੀ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

 

Join WhatsApp

Join Now

More

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ: ਸੁਖਜਿੰਦਰ ਰੰਧਾਵਾ

ਕਥਿਤ ਫੋਰੈਂਸਿਕ ਰਿਪੋਰਟ ਰਾਹੀਂ CM ਮਾਨ ਨੂੰ ਬਦਨਾਮ ਕਰਨ ਦੀ ਚਾਲ ਨਾਕਾਮ; ਜਥੇਦਾਰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਾ ਕਰਨ- ਬਲਤੇਜ ਪੰਨੂ ਦਾ ਬਾਦਲਾਂ ‘ਤੇ ਵੱਡਾ ਹਮਲਾ

CM ਭਗਵੰਤ ਮਾਨ ‘ਪੰਥ ਵਿਰੋਧੀ’ ਕਰਾਰ! ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸਿਕ ਫ਼ੈਸਲਾ; ਕਿਹਾ- ਸਿੱਖ ਸੰਗਤ ਮੁੱਖ ਮੰਤਰੀ ਨੂੰ ਲਾਵੇ

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਪੰਜਾਬ ਦੇ ਏਅਰਪੋਰਟ ਦਾ ਨਾਮ

ਡਿਫ਼ੈਂਸ ਬੰਨ੍ਹ ਦਾ ਮਸਲਾ ਗਰਮਾਇਆ: ਕਿਸਾਨਾਂ ਦੇ ਮੋਰਚੇ ‘ਚ ਪਹੁੰਚੇ ਸਾਬਕਾ ਮੰਤਰੀ ਜਿਆਣੀ; ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਦਾ ਦਿੱਤਾ ਭਰੋਸਾ

ਗੈਰ ਵਿੱਦਿਅਕ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਵੱਲੋਂ DC ਦਫ਼ਤਰ ਦਾ ਘਿਰਾਓ

Leave a Comment