Show Cause Notice to Teachers! ਅਧਿਆਪਕਾਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ!

On: ਜੂਨ 16, 2026 7:38 ਬਾਃ ਦੁਃ
Show Cause Notice to Teachers

 

Show Cause Notice to Teachers! ਅਧਿਆਪਕਾਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ! ਡਰੱਗ ਸਰਵੇ ‘ਚ ਜਬਰੀ ਡਿਊਟੀਆਂ ਲਗਾਉਣ ਅਤੇ ’ਕਾਰਨ ਦੱਸੋ ਨੋਟਿਸ’ ਜਾਰੀ ਕਰਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਆਗੂਆਂ ਦਾ ਵੱਡਾ ਦੋਸ਼- “ਜਨਗਣਨਾ ਤੋਂ ਬਾਅਦ ਹੁਣ ਡਰੱਗ ਸਰਵੇ ਵਿੱਚ ਲਾਈਆਂ ਜਾ ਰਹੀਆਂ ਹਨ ਦੋਹਰੀਆਂ ਡਿਊਟੀਆਂ, ਤਨਖਾਹਾਂ ਰੋਕਣ ਦੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ”

ਅਧਿਆਪਕਾਂ ਦੀ ਪ੍ਰਸ਼ਾਸਨ ਨੂੰ ਚਿਤਾਵਨੀ- ਜੇਕਰ ਨੋਟਿਸ ਵਾਪਸ ਨਾ ਲਏ ਗਏ ਤਾਂ ਵਿੱਢਿਆ ਜਾਵੇਗਾ ਵੱਡਾ ਅੰਦੋਲਨ।

ਜਲੰਧਰ, 16 ਜੂਨ 2026

Show Cause Notice to Teachers! ਸਾਂਝਾ ਅਧਿਆਪਕ ਮੋਰਚਾ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਜਲੰਧਰ ਵੱਲੋਂ ਡਰੱਗ ਸਰਵੇ (ਨਸ਼ਾ ਜਨਗਣਨਾ) ਵਿੱਚ ਅਧਿਆਪਕਾਂ ਦੀਆਂ ਕਥਿਤ ਜਬਰੀ ਅਤੇ ਦੋਹਰੀਆਂ ਡਿਊਟੀਆਂ ਲਗਾਉਣ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਡਿਊਟੀ ’ਤੇ ਹਾਜ਼ਰ ਨਾ ਹੋਣ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ’ਕਾਰਨ ਦੱਸੋ ਨੋਟਿਸਾਂ’ (Show Cause Notice to Teachers) ਖ਼ਿਲਾਫ਼ ਕੰਪਲੈਕਸ ਵਿੱਚ ਭਾਰੀ ਨਾਅਰੇਬਾਜ਼ੀ ਕੀਤੀ ਗਈ।

ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪ੍ਰਮੁੱਖ ਅਧਿਆਪਕ ਆਗੂਆਂ ਨਵਪ੍ਰੀਤ ਸਿੰਘ ਬੱਲੀ, ਕਰਨੈਲ ਫਿਲੌਰ, ਮੰਗਤ ਸਿੰਘ ਅਤੇ ਰਿਸ਼ੀ ਕੁਮਾਰ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਰੋਸ ਮੁਜ਼ਾਹਰੇ ਤੋਂ ਬਾਅਦ ਅਧਿਆਪਕਾਂ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਦੀ ਗੈਰ-ਹਾਜ਼ਰੀ ਵਿੱਚ ਜੀ.ਏ. ਟੂ ਡੀ.ਸੀ. (GA to DC) ਜਲੰਧਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਹਾਜ਼ਰ ਆਗੂਆਂ ਨੇ ਦੋਸ਼ ਲਾਇਆ ਕਿ ਅਧਿਆਪਕਾਂ ਨੇ ਪਹਿਲਾਂ ਹੀ ਜਨਗਣਨਾ (Census) ਵਿੱਚ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ ਹਨ, ਪਰ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ‘ਤੇ ਡਰੱਗ ਜਨਗਣਨਾ ਦਾ ਵਾਧੂ ਬੋਝ ਪਾ ਕੇ ਦੋਹਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਡਿਊਟੀ ਜੁਆਇਨ ਨਹੀਂ ਕਰ ਪਾ ਰਹੇ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕਰਕੇ ਤਨਖ਼ਾਹਾਂ ਰੋਕਣ ਅਤੇ ਵਿਭਾਗੀ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਅਧਿਆਪਕ ਜਥੇਬੰਦੀਆਂ ਦੀਆਂ ਮੁੱਖ ਮੰਗਾਂ

ਇਸ ਮੌਕੇ ਤੀਰਥ ਸਿੰਘ ਬਾਸੀ, ਸੰਦੀਪ ਕੰਬੋਜ, ਸੁਖਵਿੰਦਰ ਸਿੰਘ ਮੱਕੜ, ਵਿਨੋਦ ਭੱਟੀ, ਦੀਪਕ ਕੁਮਾਰ, ਅਮਰੀਕ ਸਿੰਘ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ, ਵਿਜੈ ਚੋਲਾਂਗ ਅਤੇ ਵੇਦ ਰਾਜ ਸੁਖਚਰਨ ਨੇ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆਂ ਕਿ, ਡਰੱਗ ਜਨਗਣਨਾ (ਸਰਵੇ) ਵਿੱਚ ਡਿਊਟੀਆਂ ਮੁਲਾਜ਼ਮਾਂ ਦੀ ਆਪਸੀ ਸਹਿਮਤੀ ਨਾਲ ਹੀ ਲਗਾਈਆਂ ਜਾਣ। ਡਿਊਟੀ ‘ਤੇ ਹਾਜ਼ਰ ਨਾ ਹੋਣ ਵਾਲੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ਸਾਰੇ ’ਕਾਰਨ ਦੱਸੋ ਨੋਟਿਸ’ ਤੁਰੰਤ ਵਾਪਸ ਲਏ ਜਾਣ।

ਜਨਗਣਨਾ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਅਧਿਆਪਕਾਂ ਅਤੇ ਬੀ.ਐੱਲ.ਓ. (BLO) ਵਜੋਂ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਦੀ ਦੁਬਾਰਾ ਡਿਊਟੀ ਨਾ ਲਗਾਈ ਜਾਵੇ। ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਨੁਪਾਤ (Ratio) ਅਨੁਸਾਰ ਲਗਾਈਆਂ ਜਾਣ। ਅੰਮ੍ਰਿਤਸਰ ਜ਼ਿਲ੍ਹੇ ਦੀ ਤਰਜ਼ ‘ਤੇ ਇਸ ਸਰਵੇ ਲਈ ਬੇਰੁਜ਼ਗਾਰ ਨੌਜਵਾਨਾਂ ਤੋਂ ਉਚਿਤ ਮਿਹਨਤਾਨਾ ਦੇ ਕੇ ਕੰਮ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਸਕੇ।

ਅਧਿਆਪਕ ਆਗੂਆਂ ਨੇ ਪ੍ਰਸ਼ਾਸਨ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਤੁਰੰਤ ਪ੍ਰਭਾਵ ਨਾਲ ਵਾਪਸ ਨਾ ਲਏ ਗਏ, ਤਾਂ ਸਮੂਹ ਜਥੇਬੰਦੀਆਂ ਵੱਲੋਂ ਤਿੱਖਾ ਰੁਖ਼ ਅਖਤਿਆਰ ਕਰਦਿਆਂ ਸੂਬਾ ਪੱਧਰ ‘ਤੇ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਰੁਪੇਸ਼, ਸੰਦੀਪ ਕੁਮਾਰ, ਆਸ਼ੀਸ਼ ਅਗਰਵਾਲ, ਕਸ਼ਮੀਰ ਸਿੰਘ, ਪ੍ਰਮਿੰਦਰ ਸਿੰਘ, ਸੰਦੀਪ ਸਿੰਘ, ਹਰਕਿੰਦਰ ਸਿੰਘ, ਅਮਰਦੀਪ ਜਖ਼ੂ, ਅਨਿਲ ਕੁਮਾਰ ਭਗਤ, ਅਜੈ ਕੁਮਾਰ, ਨਵਨੀਤ ਕੌਰ, ਜਸਕੀਰਤ ਕੌਰ, ਮੀਨਾ ਕਪੂਰ, ਸ਼ਰਮੀਲਾ ਸ਼ਰਮਾ, ਰਜਨੀ, ਵੰਦਨਾ ਭਾਟੀਆ, ਰਾਜਪ੍ਰੀਤ ਕੌਰ, ਅਨਾਮਿਕਾ, ਵੀਰਪਾਲ ਕੌਰ, ਹਰਪ੍ਰੀਤ ਕੌਰ ਅਤੇ ਵਿਜੈ ਰੋਨੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਹਾਜ਼ਰ ਸਨ।

 

Join WhatsApp

Join Now

Leave a Comment