ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹਿਰੀ ਪਾਣੀ ਅਤੇ ਕੈਂਸਰ ਦੇ ਵਧਦੇ ਕਹਿਰ ‘ਤੇ ਡੂੰਘੀ ਚਿੰਤਾ; DC ਦਫ਼ਤਰ ਅੱਗੇ ਵੱਡੇ ਧਰਨੇ ਦਾ ਐਲਾਨ

 

ਸੰਯੁਕਤ ਕਿਸਾਨ ਮੋਰਚੇ ਵੱਲੋਂ DC ਦਫ਼ਤਰ ਅੱਗੇ ਵੱਡੇ ਧਰਨੇ ਦਾ ਐਲਾਨ; ਕਰਜ਼ਾ ਮੁਆਫ਼ੀ ਤੇ ਕੁਰਕੀਆਂ ਨੂੰ ਬਣਾਇਆ ਮੁੱਦਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹਿਰੀ ਪਾਣੀ ਅਤੇ ਕੈਂਸਰ ਦੇ ਵਧਦੇ ਕਹਿਰ ‘ਤੇ ਡੂੰਘੀ ਚਿੰਤਾ; DC ਦਫ਼ਤਰ ਅੱਗੇ ਵੱਡੇ ਧਰਨੇ ਦਾ ਐਲਾਨ

ਪੰਜਾਬ ਦੀ ਜਵਾਨੀ ਬਚਾਉਣ ਲਈ ‘ਖ਼ਸਖ਼ਸ ਦੀ ਖੇਤੀ’ ਦੀ ਮੰਗ; ਕਿਸਾਨ ਆਗੂਆਂ ਨੇ ਚਿੱਟੇ ਦੇ ਨਸ਼ੇ ਖ਼ਿਲਾਫ਼ ਖੋਲ੍ਹਿਆ ਮੋਰਚਾ

ਫ਼ਿਰੋਜ਼ਪੁਰ, 30 ਮਾਰਚ 2026-

ਸੰਯੁਕਤ ਕਿਸਾਨ ਮੋਰਚਾ ਫਿਰੋਜ਼ਪੁਰ ਦੀ ਮੀਟਿੰਗ ਗੁਰਮੀਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿੱਚ ਹੋਈ।

ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨੀ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਧਨੇਰ, ਭਾਰਤੀ ਕਿਸਾਨ ਯੂਨੀਅਨ ਬੁਰਜ ਗਿੱਲ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀਆਂ ਸ਼ਾਮਿਲ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ‘ਤੇ ਲੀਕ ਫੇਰੀ ਜਾਵੇਗੀ।

ਪਰ ਪੰਜਾਬ ਸਰਕਾਰ ਨੇ ਕਰਜ਼ੇ ‘ਤੇ ਲੀਕ ਨਹੀਂ ਫੇਰੀ ਅਤੇ ਦੋ ਸਰਕਾਰੀ ਬੈਂਕਾਂ ਪੰਜਾਬ ਲੈਂਡ ਮਾਰਗ ਬੈਂਕ ਅਤੇ ਕਾਪਰਸ ਸੋਸਾਇਟੀਆਂ ਵੱਲੋਂ ਕਿਸਾਨਾਂ ਦੀਆਂ ਕੁਰਕੀਆਂ ਕੀਤੀਆਂ ਜਾ ਰਹੀਆਂ ਹਨ। ਅੱਜ 30 ਤਰੀਕ ਦਾ ਐਲਾਨ ਕੀਤਾ ਗਿਆ ਸੀ ਕਿ ਵੀਹ ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀ ਕੁਰਕੀ ਕੀਤੀ ਜਾਵੇਗੀ, ਜਦੋਂ ਕਿ ਸਰਕਾਰ ਨੇ ਵਾਅਦਾ ਇਹ ਕੀਤਾ ਸੀ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਸਰਕਾਰ ਨੇ ਨਾਲ ਹੀ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇਗਾ ਅਤੇ ਮੋਟਰਾਂ ਤੋਂ ਨਿਰਭਰਤਾ ਘਟਾਈ ਜਾਵੇਗੀ।

ਪਰ ਸਰਕਾਰ ਵੱਲੋਂ ਹਾਲੇ ਤੱਕ ਡੀਂਗਾਂ ਹੀ ਮਾਰੀਆਂ ਜਾ ਰਹੀਆਂ ਹਨ, ਕਿਸਾਨਾਂ ਨੂੰ ਪਾਣੀ ਪਹੁੰਚਦਾ ਨਹੀਂ ਕੀਤਾ ਗਿਆ। ਦਰਿਆਵਾਂ ਵਿੱਚ ਪਾਣੀ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਲਗਾਤਾਰ ਹੜ੍ਹ ਆ ਰਹੇ ਹਨ ਤੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਲਗਾਤਾਰ ਬਰਬਾਦ ਹੋਈ ਜਾ ਰਹੀਆਂ ਹਨ ਤੇ ਧਰਤੀ ਹੇਠਲਾ ਪਾਣੀ ਵੀ ਲਗਾਤਾਰ ਥੱਲੇ ਜਾਈ ਜਾ ਰਿਹਾ ਹੈ ਤੇ ਪੰਜਾਬ ਦੇ ਪਾਣੀਆਂ ਦਾ ਫੈਸਲਾ ਦੀ ਮੰਗ ਜੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਕਿ ਰਿਪੇਰੀਅਨ ਕਾਨੂੰਨ ਅਨੁਸਾਰ ਜਾਂ ਬੇਸਨ ਕਾਨੂੰਨ ਅਨੁਸਾਰ ਫੈਸਲਾ ਕੀਤਾ ਜਾਵੇ, ਉਸ ‘ਤੇ ਵੀ ਪੰਜਾਬ ਸਰਕਾਰ ਕੋਈ ਮੰਗ ਨਹੀਂ ਉਠਾ ਰਹੀ।

ਵਿਧਾਨ ਸਭਾ ਦੇ ਵਿੱਚ ਕੋਈ ਇਜਲਾਸ ਕਰਕੇ ਇਸ ਮੰਗ ‘ਤੇ ਫੈਸਲਾ ਨਹੀਂ ਕਰ ਰਹੀ ਹੈ ਤੇ ਪੰਜਾਬ ਦਾ ਪਾਣੀ ਦੇ ਵਿੱਚ ਜਿਹੜੇ ਯੂਰੇਨੀਅਮ ਹੋਣ ਕਰਕੇ ਪ੍ਰਦੂਸ਼ਣ ਹੋ ਗਿਆ ਹੈ, ਪੰਜਾਬ 10-15 ਸਾਲ ਤੱਕ ਖਤਮ ਹੋ ਜਾਵੇਗਾ। ਪੰਜਾਬ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ। ਪਾਣੀ ਯੂਰੇਨੀਅਮ ਹੋਣ ਕਾਰਨ ਹਰ ਘਰ ਦੇ ਵਿੱਚ ਕੈਂਸਰ ਦੇ ਮਰੀਜ਼ ਹਨ। ਸੋ, ਪੰਜਾਬ ਸਰਕਾਰ ਪਾਣੀ ਦੇ ਮਸਲੇ ਨੂੰ ਹੱਲ ਕਰਨ ਵਿੱਚ ਤੇ ਕਰਜ਼ੇ ਦੇ ਮਸਲੇ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਤੇ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਚਿੱਟਾ ਵਰਤਾ ਕੇ ਜਵਾਨੀ ਨੂੰ ਬਰਬਾਦ ਕਰ ਦਿੱਤਾ ਗਿਆ ਹੈ, ਉਸ ਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਬਚਾਉਣ ਲਈ ਪੰਜਾਬ ਦੇ ਵਿੱਚ ਖਸ-ਖਸ ਦੀ ਖੇਤੀ ਨੂੰ ਖੁੱਲ੍ਹ ਦਿੱਤੀ ਜਾਵੇ ਤਾਂ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਈ ਜਾ ਸਕੇ।

ਛੇ ਅਪ੍ਰੈਲ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ‘ਤੇ ਧਰਨੇ ਦੇ ਕੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਇਹਨਾਂ ਨੂੰ ਪੂਰਾ ਕੀਤਾ ਜਾਵੇ। ਮੀਟਿੰਗ ਵਿੱਚ ਦਿਲਬਾਗ ਸਿੰਘ, ਸੋਹਰ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਮੁੱਖਮਾਲਾ, ਰਿਸ਼ਪਾਲ ਸਿੰਘ, ਕਸ਼ਮੀਰ ਸਿੰਘ, ਗੁਰਦਿੱਤ ਸਿੰਘ, ਗੁਰਵਿੰਦਰ ਸਿੰਘ ਖਾਰਾ, ਜੋਗਾ ਸਿੰਘ ਬਸਤੀ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ ਵਧਾਉਣ, ਸੁਖਦੇਵ ਸਿੰਘ ਰਈਆ ਵਾਲਾ, ਮਹਿੰਦਰ ਸਿੰਘ ਫਿਰੋਜ ਸ਼ਾਹ, ਅਵਤਾਰ ਸਿੰਘ ਸ਼ੇਰ ਖਾਂ, ਸੂਰਜ ਪ੍ਰਕਾਸ਼ ਵਾਜੇ ਕੇ, ਜੱਗਾ ਸਿੰਘ ਨੰਗਲ, ਪ੍ਰਦੀਪ ਗਰੋਵਲ, ਕੁਲਦੀਪ ਸਿੰਘ ਸਰਪੰਚ, ਗੁਰਦਿਆਲ ਸਿੰਘ ਨਿਰਮਲ ਸਿੰਘ ਹਰਪ੍ਰੀਤ ਸਿੰਘ, ਜੀਤ ਸਿੰਘ ਸ਼ਿੰਦਰ ਸਿੰਘ ਹਰਦਾਸਾ ਆਗੂ ਮੀਟਿੰਗ ਵਿੱਚ ਸ਼ਾਮਿਲ ਹੋਏ।