Join WhatsApp

Join Now

Sukhbir Badal ਦਾ ਵੱਡਾ ਬਿਆਨ, ਕਿਹਾ -ਅਕਾਲੀ ਦਲ ਨੂੰ ਖਤਮ ਕਰਨ ਦੀ ਰਚੀ ਗਈ ਸਾਜਿਸ਼

On: ਅਪ੍ਰੈਲ 13, 2025 10:14 ਪੂਃ ਦੁਃ

 

ਚੰਡੀਗੜ੍ਹ

ਅਕਾਲੀ ਦਲ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਸੀ।

ਉਹਨਾਂ ਨੇ ਕਿਹਾ ਕਿ ਜਦੋਂ ਐਨਡੀਏ ਦਾ ਸਾਥ ਛੱਡਿਆ ਤਾਂ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ। ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਗੁਰਦੁਆਰਾ ਕਮੇਟੀਆਂ ਤੇ ਕਬਜ਼ਾ ਕੀਤਾ।

ਸੁਖਬੀਰ ਬਾਦਲ ਨੇ ਇਹ ਵੀ ਵੱਡਾ ਦੋਸ਼ ਲਗਾਇਆ ਕਿ ਸਿਰਸਾ ਵਰਗੇ ਜਿਨਾਂ ਨੂੰ ਅਕਾਲੀ ਦਲ ਨੇ ਪੈਦਾ ਕੀਤਾ, ਉਹਨਾਂ ਨੇ ਹੀ ਅਕਾਲੀ ਦਲ ਦੇ ਨਾਲ ਗਦਾਰੀ ਕੀਤੀ।

ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਤੇ ਬੋਲਦਿਆਂ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰਾਂ ਜਥੇਦਾਰਾਂ ਨੂੰ ਕੰਟਰੋਲ ‘ਚ ਕੇਂਦਰ ਵੱਲੋਂ ਲਿਆ ਗਿਆ।

ਗਨਮੈਨ, ਜਿਪਸੀਆਂ ਦੇ ਕੇ ਜਥੇਦਾਰਾਂ ਨੂੰ ਕੌਮ ਦੇ ਖਿਲਾਫ ਭੜਕਾਇਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਕੌਮ ਨੂੰ ਮਜਬੂਤ ਕਰਨ ਦੀ ਥਾਂ ਜਥੇਬੰਦੀ ਨੂੰ ਖਤਮ ਕਰਨ ‘ਚ ਲੱਗੇ ਰਹੇ।

ਸੁਖਬੀਰ ਬਾਦਲ ਨੇ ਇਹ ਇਲਜ਼ਾਮ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਲਗਾਏ।

 

More

ਪੰਜਾਬ ਸਰਕਾਰ ਦੀ ਲਾਪਰਵਾਹੀ! ਮੰਡੀਆਂ ‘ਚ ਝੋਨਾ ਪਹੁੰਚਿਆ ਅਤੇ ਕਣਕ ਦੇ ਲੱਗੇ ਢੇਰ

ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣ ‘ਚ ਫੇਲ੍ਹ ਹੋਈ AAP ਸਰਕਾਰ; ਮੁਫ਼ਤ ਬਿਜਲੀ ਦੇ ਬਾਵਜੂਦ ਆ ਰਹੇ ਲੱਖਾਂ ਰੁਪਏ ਦੇ ਬਿੱਲ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ‘ਚ ਪੰਜਾਬੀ (ਗੁਰਮੁਖੀ) ਬੋਰਡ ਲਗਾਉਣ ਦੇ ਹੁਕਮ

ਵੱਡੀ ਖ਼ਬਰ: ਪੰਜਾਬ ‘ਚ ਧਰਮ ਪਰਿਵਰਤਨ ਅਤੇ ਡਰੱਗ ਸਮੱਗਲਿੰਗ ਦਾ ਵਿਵਾਦ ਵਧਿਆ! ਗਿਆਨੀ ਹਰਪ੍ਰੀਤ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ- NIA-ED ਜਾਂਚ ਦੀ ਕੀਤੀ ਮੰਗ

ਵਿਦਿਆਰਥੀਆਂ ਲਈ ਅਹਿਮ ਖ਼ਬਰ; ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕਦੈ ਅਪਲਾਈ

ਸਿੱਖਿਆ ਕ੍ਰਾਂਤੀ ਦੀ ਖੁੱਲ੍ਹੀ ਪੋਲ! ਸਕੂਲਾਂ ‘ਚ ਅਧਿਆਪਕਾਂ ਦਾ ਪ੍ਰਬੰਧ ਕਰਨਾ ਭੁੱਲੀ ਸਰਕਾਰ?

Leave a Comment