Join WhatsApp

Join Now

ਹੈਰਾਨੀਜਨਕ ਮਾਮਲਾ; 23 ਮਾਰਚ ਨੂੰ ਕ੍ਰਾਂਤੀਕਾਰੀਆਂ ਦੇ ਬੁੱਤ ਹੀ ਤੋੜ ਦਿੱਤੇ!

On: ਮਾਰਚ 24, 2026 5:05 ਬਾਃ ਦੁਃ

 

ਹੈਰਾਨੀਜਨਕ ਮਾਮਲਾ; 23 ਮਾਰਚ ਨੂੰ ਕ੍ਰਾਂਤੀਕਾਰੀਆਂ ਦੇ ਬੁੱਤ ਹੀ ਤੋੜ ਦਿੱਤੇ!

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਬੇਹੁਰਮਤੀ ਦੀ ਕੀਤੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਸੰਗਰੂਰ, 24 ਮਾਰਚ 2026-

ਸ਼ਾਹਜਹਾਂਪੁਰ (ਉਤੱਰ ਪ੍ਰਦੇਸ਼) ਵਿੱਚ ਕਾਕੋਰੀ ਕੇਸ ਦੇ ਕ੍ਰਾਂਤੀਕਾਰੀਆਂ ਰਾਮ ਪ੍ਰਸਾਦ ਬਿਸਮਿਲ ,ਅਸ਼ਫਾਕ ਉੱਲਾ ਖਾਂ ,ਠਾਕੁਰ ਰੋਸਨ ਸਿੰਘ ਤੇ ਇੱਕ ਹੋਰ ਅਜ਼ਾਦੀ ਘੁਲਾਟੀਏ ਪ੍ਰੇਮ ਕ੍ਰਿਸ਼ਨ ਖੰਨਾ ਦੇ ਨਗਰ ਨਿਗਮ ਦਫ਼ਤਰ ਅੱਗੇ 50 ਸਾਲ ਤੋਂ ਲੱਗੇ ਬੁੱਤਾਂ ਨੂੰ ਸੁੰਦਰੀਕਰਨ ਦੇ ਨਾਂ ਹੇਠ ਬੁਲਡੋਜ਼ਰ ਨਾਲ ਕੱਲ੍ਹ ਢਾਹ ਦਿੱਤਾ ਗਿਆ।

ਬੁੱਤਾਂ ਦਾ ਮਲਬਾ ਵੀ ਇਧਰ ਉਧਰ ਕੂੜੇ ਵਿੱਚ ਸੁੱਟ ਦਿੱਤਾ ਗਿਆ। ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਯੂ.ਪੀ. ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਨੇ ਕਿਹਾ ਕਿ ਇਹਨਾਂ ਸ਼ਹੀਦਾਂ, ਜਿਹਨਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਦੇ ਬੁੱਤਾਂ ਦੀ ਇਸ ਤਰ੍ਹਾਂ ਦੀ ਬੇਹੁਰਮਤੀ ਅਤਿਅੰਤ ਨਿੰਦਣਯੋਗ ਹੈ। ਇਹ ਉੱਤਰ ਪ੍ਰਦੇਸ਼ ਸਰਕਾਰ ਦੀ ਇਹਨਾਂ ਕ੍ਰਾਂਤੀਕਾਰੀਆਂ ਪ੍ਰਤੀ ਸੰਵੇਦਨਹੀਣਤਾ ਨੂੰ ਦਰਸਾਉਂਦਾ ਹੈ।

ਇਲਾਕੇ ਦੇ ਲੋਕਾਂ ਵਿੱਚ ਇਹਨਾਂ ਕ੍ਰਾਂਤੀਕਾਰੀਆਂ ਪ੍ਰਤੀ ਬਹੁਤ ਸਤਿਕਾਰ ਹੈ ਅਤੇ ਉਹ ਹਰੇਕ ਕੌਮੀ ਦਿਵਸ ਦੀ ਸ਼ੁਰੂਆਤ ਇਹਨਾਂ ਮੂਰਤੀਆਂ ਉੱਤੇ ਮਾਲਾ ਚੜ੍ਹਾ ਕੇ ਕਰਦੇ ਸਨ ਅਤੇ ਇਹ ਉਹਨਾਂ ਲਈ ਗੌਰਵ ਦਾ ਪ੍ਰਤੀਕ ਸਨ।

ਮੀਤ ਪ੍ਰਧਾਨ ਜੁਝਾਰ ਲੌਂਗੋਵਾਲ,ਵਿੱਤ ਸਕੱਤਰ ਲਾਭ ਛਾਜਲਾ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਇਸ ਘਟਨਾ ਲਈ ਦੇਸ ਦੇ ਲੋਕਾਂ ਤੋਂ ਮੁਆਫੀ ਮੰਗੇ, ਇਸ ਕਾਰਵਾਈ ਦੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸ਼ਹੀਦਾਂ ਦੀਆਂ ਮੂਰਤੀਆਂ ਸਨਮਾਨ ਸਮੇਤ ਦੁਬਾਰਾ ਉੱਥੇ ਸਥਾਪਤ ਕੀਤੀਆਂ ਜਾਣ।

Leave a Comment