Join WhatsApp

Join Now

ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਹੋਵੇ ਪੂਰੇ ਦਿਨ ਦੀ ਛੋਟ!

On: October 14, 2026 9:21 PM

 

ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਜਨਗਣਨਾ ਕਰਨ ਲਈ ਹੋਵੇ ਪੂਰੇ ਦਿਨ ਦੀ ਛੋਟ- ਸਮੂਹ ਅਧਿਆਪਕ ਜਥੇਬੰਦੀਆਂ ਪਟਿਆਲਾ

ਅਧਿਆਪਕਾਂ ਨੂੰ ਆ ਰਹੀਆ ਸਮੱਸਿਆਂ ਸਬੰਧੀ DC ਪਟਿਆਲਾ ਨੂੰ ਭੇਜਿਆ ਮੰਗ ਪੱਤਰ

ਪਟਿਆਲਾ 14 ਅਕਤੂਬਰ 2026:- ਮੋਦੀ ਕਾਲਜ ਪਟਿਆਲਾ ਵਿਖੇ ਜਨਗਣਨਾ 2027 ਕਰਨ ਸਬੰਧੀ ਗਿਣਤੀਕਾਰ ਅਤੇ ਸੁਪਰਵਾਈਜ਼ਰਾ ਦੇ ਲਈ ਅਧਿਆਪਕਾਂ ਦੀ ਤਿੰਨ ਦਿਨਾਂ ਦੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਅਧਿਆਪਕਾਂ ਨੂੰ ਇੱਕ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਕਿ ਸਕੂਲਾਂ ਤੋਂ ਅੱਧਾ ਦਿਨ ਕੰਮ ਕਰਨ ਉਪਰੰਤ ਜਨਗਣਨਾ ਦਾ ਕੰਮ ਕੀਤਾ ਜਾਣਾ ਹੈ ।

ਸਮੂਹ ਅਧਿਆਪਕ ਜਥੇਬੰਦੀਆਂ ਨੇ ਇਸ ਪੱਤਰ ਦੇ ਵਿਰੋਧ ਵਿੱਚ ਅੱਜ ਮੋਦੀ ਕਾਲਜ ਵਿੱਚ ਪਹੁੰਚ ਕੇ ਟ੍ਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਜਨਗਣਨਾ ਦੇ ਕੰਮ ਸਬੰਧੀ ਪੂਰੇ ਦਿਨ ਲਈ ਸਕੂਲਾਂ ਤੋਂ ਫਾਰਗ ਹੋਣ ਸਬੰਧੀ ਡੀਸੀ ਪਟਿਆਲਾ ਨੂੰ ਮੰਗ ਪੱਤਰ ਭੇਜਿਆ ਗਿਆ । ਆਗੂ ਦੀਦਾਰ ਸਿੰਘ ਪਟਿਆਲਾ ਹਰਦੀਪ ਸਿੰਘ ਭੋਗੀਵਾਲ ਨੇ ਦੱਸਿਆ ਕਿ ਸਰਦੀਆਂ ਦੇ ਦਿਨ ਛੋਟੇ ਹੋਣ ਕਰਕੇ ਥੋੜੇ ਸਮੇਂ ਵਿੱਚ ਇੰਨੇ ਵੱਡੇ ਪੱਧਰ ਤੇ ਕੰਮ ਨੂੰ ਘੱਟ ਸਮੇਂ ਵਿੱਚ ਪੂਰਾ ਕਰਨਾ ਬਹੁਤ ਔਖਾ ਹੈ। ਇਸਤਰੀ ਅਧਿਆਪਕਾਂ ਨੂੰ ਵੀ ਸਰਦੀਆਂ ਦੇ ਇਸ ਮੌਸਮ ਵਿੱਚ ਦਿਨ ਛੋਟੇ ਹੋਣ ਕਰਕੇ ਕਈ ਸਮੱਸਿਆਵਾਂ ਹਨ ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਕੂਲਾਂ ਤੋਂ ਪੂਰੇ ਦਿਨ ਲਈ ਫਾਰਗ ਕੀਤਾ ਜਾਵੇ ਤਾਂ ਜੋ ਬਿਨਾਂ ਕਿਸੇ ਦਬਾਅ ਦੇ ਸਹੀ ਤੇ ਸਪਸ਼ਟ ਕੰਮ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਹੀ ਅਧਿਆਪਕਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਗੈਰ ਵਿੱਦਿਅਕ ਕੰਮਾਂ ਨੂੰ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲ ਅਧਿਆਪਕਾਂ ਸਬੰਧੀ ਹੁਣ ਤੱਕ ਕਿਸੇ ਵੀ ਕਿਸਮ ਦਾ ਕੋਈ ਹਾਂ ਦਾ ਨਾਅਰਾ ਨਹੀਂ ਮਾਰਿਆ ਗਿਆ। ਸਿੱਖਿਆ ਮੰਤਰੀ ਆਪਣੀ ਪੰਜਾਬ ਦੇ ਭਵਿੱਖ ਸਬੰਧੀ ਆਪਣੀ ਨੈਤਿਕ ਜਿੰਮੇਵਾਰੀ ਭੁੱਲ ਚੁੱਕੇ ਹਨ।

ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਗੈਰ ਵਿੱਦੇ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਨਗਣਨਾ 2027 ਦੇ ਕੰਮ ਸਬੰਧੀ ਡੀਸੀ ਪਟਿਆਲਾ ਛੇਤੀ ਤੋਂ ਛੇਤੀ ਅਧਿਆਪਕਾਂ ਨੂੰ ਪੂਰੇ ਦਿਨ ਲਈ ਸਕੂਲਾਂ ਤੋਂ ਫਾਰਗ ਕਰਨ ਤਾਂ ਜੋ ਅਧਿਆਪਕ ਅਧਿਆਪਕ ਬਿਨਾਂ ਕਿਸੇ ਦਬਾਅ ਦੇ ਬਿਨਾਂ ਕਿਸੇ ਝਿਜਕ ਦੇ ਸਾਰੇ ਕੰਮਾਂ ਨੂੰ ਸਹੀ ਸਮੇਂ ਤੇ ਸਮੇਟ ਸਕਣ। ਇਸ ਸਮੇਂ ਗੁਰਵਿੰਦਰ ਸਿੰਘ ਜਨੇਹੇੜੀਆਂ ,ਦੀਪਕ ਕੌਸ਼ਿਕ, ਸੰਦੀਪ ਕੁਮਾਰ ,ਇੰਦਰਜੀਤ ਸਿੰਘ, ਸਤਪਾਲ ਭੀਖੀ,ਵੀਰ ਸਿੰਘ, ਰਜਿੰਦਰ ਸਿੰੰਘ ਹਰਦੀਪ ਸਿੰਘ ਬਾਰਨ,ਅਮਰੀਕ ਸਿੰਘ, ਵਿਕਰਮਜੀਤ ਸਿੰਘ ਹਾਂਡਾ,ਕੁਲਦੀਪ ਸਿੰਘ ਗੁਣੀਕੇ ਸਾਥੀ ਹਾਜ਼ਰ ਸਨ।

 

Leave a Comment