Join WhatsApp

Join Now

ਅਧਿਆਪਕਾਂ ਦੀਆਂ ਬਦਲੀਆਂ ਦਾ ਮਸਲਾ: ETT 6635 ਅਤੇ 4161 ਮਾਸਟਰ ਕੇਡਰ ਯੂਨੀਅਨ ਵੱਲੋਂ DPI ਦਫ਼ਤਰ ਦਾ ਘਿਰਾਓ

On: ਜੂਨ 22, 2026 9:26 ਬਾਃ ਦੁਃ

 

ਅਧਿਆਪਕਾਂ ਦੀਆਂ ਬਦਲੀਆਂ ਦਾ ਮਸਲਾ: ETT 6635 ਅਤੇ 4161 ਮਾਸਟਰ ਕੇਡਰ ਯੂਨੀਅਨ ਵੱਲੋਂ DPI ਦਫ਼ਤਰ ਦਾ ਘਿਰਾਓ

ਚੰਡੀਗੜ੍ਹ/ਮੋਹਾਲੀ, 22 ਜੂਨ 2026-

ਅੱਜ ਈ.ਟੀ.ਟੀ. 6635 ਅਧਿਆਪਕ ਯੂਨੀਅਨ ਪੰਜਾਬ ਅਤੇ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ (ਟਰਾਂਸਫਰ) ਦੇ ਵਿੱਚ ਆ ਰਹੀਆਂ ਤਕਨੀਕੀ ਅਤੇ ਪ੍ਰਸ਼ਾਸਨਿਕ ਮੁਸ਼ਕਿਲਾਂ ਦੇ ਸੰਬੰਧ ਵਿੱਚ ਡੀ.ਪੀ.ਆਈ. ਸੈਕੰਡਰੀ ਦਫ਼ਤਰ ਦਾ ਵਿਸ਼ਾਲ ਘਿਰਾਓ ਕੀਤਾ ਗਿਆ।

ਅਧਿਆਪਕ ਆਗੂਆਂ ਦੇ ਤਿੱਖੇ ਰੋਸ ਨੂੰ ਵੇਖਦੇ ਹੋਏ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਯੂਨੀਅਨ ਦੇ ਵਫ਼ਦ ਨਾਲ ਤੁਰੰਤ ਮੀਟਿੰਗ ਕੀਤੀ ਗਈ। ਇਸ ਮੌਕੇ ਟਰਾਂਸਫਰ ਸੈੱਲ ਦੇ AD ਮਹੇਸ਼ ਕੁਮਾਰ ਅਤੇ ਡੀ.ਪੀ.ਆਈ. ਐਲੀਮੈਂਟਰੀ ਮੈਡਮ ਹਰਕੀਰਤ ਕੌਰ ਚਾਨੇ ਨਾਲ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਹੋਈ।

ਮੀਟਿੰਗ ਦੌਰਾਨ ਯੂਨੀਅਨ ਦੇ ਦਬਾਅ ਸਦਕਾ ਡੀ.ਡੀ.ਓ. (DDO) ਵੱਲੋਂ ਅਧਿਆਪਕਾਂ ਦੇ ਰਿਜੈਕਟ ਕੀਤੇ ਗਏ ਡਾਟਾ ਦੀ ਸਮੱਸਿਆ ਦਾ ਮੌਕੇ ’ਤੇ ਹੀ ਪ੍ਰਸ਼ਾਸਨਿਕ ਹੱਲ ਕਰਵਾਇਆ ਗਿਆ।

ਬੀ.ਐੱਲ.ਓ. (BLO) ਅਤੇ ਜਨਗਣਨਾ (Census) ਡਿਊਟੀ ‘ਤੇ ਤਾਇਨਾਤ ਅਧਿਆਪਕਾਂ ਨੂੰ ਬਾਕੀ ਅਧਿਆਪਕਾਂ ਵਾਂਗ ਬਦਲੀ ਪ੍ਰਕਿਰਿਆ ਵਿੱਚ ਬਰਾਬਰ (ਸਮਾਨ) ਮੌਕਾ ਦੇਣ ਦੀ ਮੰਗ ਪ੍ਰਵਾਨ ਕਰ ਲਈ ਗਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਹਨਾਂ ਅਧਿਆਪਕਾਂ ਨੂੰ ਬਦਲੀ ਦਾ ਲਾਭ ਦਿੱਤਾ ਜਾਵੇਗਾ, ਚਾਹੇ ਇਹਨਾਂ ਨੂੰ ਮੌਜੂਦਾ ਡਿਊਟੀ ਕਾਰਨ ਰਿਲੀਵ ਬਾਅਦ ਵਿੱਚ ਕਰ ਦਿੱਤਾ ਜਾਵੇ।

ਇਸ ਮੌਕੇ ਯੂਨੀਅਨ ਦੇ ਮੁੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਹਮੇਸ਼ਾ ਜਾਰੀ ਰਹੇਗਾ ਅਤੇ ਕਿਸੇ ਵੀ ਅਧਿਆਪਕ ਨਾਲ ਬਦਲੀ ਪ੍ਰਕਿਰਿਆ ਵਿੱਚ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।

ਇਸ ਮੌਕੇ ‘ਤੇ ਦੀਪਕ ਕੰਬੋਜ, ਕੁਲਦੀਪ ਖੋਖਰ, ਰਵਿੰਦਰ ਕੰਬੋਜ਼, ਦਾਨਿਸ਼ ਭੱਟੀ, ਸੁਰੇਸ਼ ਕੁਮਾਰ ਸੋਨੀ, ਸੰਦੀਪ ਗਿੱਲ, ਗੁਰਦਾਸ ਮਾਨਸਾ, ਡੀ.ਟੀ.ਐੱਫ. (DTF) ਤੋਂ ਰੁਪਿੰਦਰ ਪਾਲ ਗਿੱਲ, ਜਸਵਿੰਦਰ ਅਤਿਆਣਾ ਅਤੇ ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment