Join WhatsApp

Join Now

ਸਿੱਖਿਆ ਕ੍ਰਾਂਤੀ ਦੀ ਨਿਗਲੀ ਫੂਕ! ਪੰਜਾਬ ਦੇ 1113 ਸਰਕਾਰੀ ਸਕੂਲ ਬਿਨ੍ਹਾਂ ਪ੍ਰਿੰਸੀਪਲਾਂ ਤੋਂ…!

On: June 10, 2026 12:39 PM
ਸਿੱਖਿਆ ਕ੍ਰਾਂਤੀ ਦੀ ਨਿਗਲੀ ਫੂਕ

 

ਸਿੱਖਿਆ ਕ੍ਰਾਂਤੀ ਦੀ ਨਿਗਲੀ ਫੂਕ! 25 ਸਾਲ ਦੀ ਯੋਗ ਅਤੇ ਤਜਰਬੇਕਾਰ ਸੇਵਾ ਨਿਭਾਅ ਰਹੇ ਲੈਕਚਰਾਰਜ਼ ਪਦਉੱਨਤ ਉਡੀਕਦੇ ਲਗਾਤਾਰ ਹੋ ਰਹੇ ਹਨ ਸੇਵਾਮੁਕਤ

ਚੰਡੀਗੜ੍ਹ, 10 ਜੂਨ 2026-

ਸਿੱਖਿਆ ਕ੍ਰਾਂਤੀ ਦੀ ਨਿਗਲੀ ਫੂਕ! ਹੁਣ ਤੱਕ ਸਭ ਤੋਂ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੱਖਿਆ ਸੁਧਾਰ ਕਰਨ ਲਈ ਉਪਰਾਲੇ ਕਰ ਰਹੇ ਹਨ ਪ੍ਰੰਤੂ ਖਾਲੀ ਪ੍ਰਿੰਸੀਪਲ ਦੀਆਂ ਆਸਾਮੀ ਪਦਉੱਨਤ ਕਰ ਕੇ ਭਰਨ ਲਈ ਅਦਾਲਤ ਦੇ ਵਿੱਚ ਉਲਝਣ ਕੇ ਰਹਿ ਗਈ ਹੈ। 25 ਸਾਲ ਦੀ ਯੋਗ ਅਤੇ ਤਜਰਬੇਕਾਰ ਸੇਵਾ ਨਿਭਾਅ ਰਹੇ ਲੈਕਚਰਾਰਜ਼ ਪਦਉੱਨਤ ਉਡੀਕ ਦੇ ਲਗਾਤਾਰ ਸੇਵਾਮੁਕਤ ਹੋ ਰਹੇ ਹਨ।

ਯੂਨੀਅਨ ਦੇ ਸੁਬਾਈ ਆਗੂ ਹੈਰਾਨ ਹਨ ਕਿ ਸਰਕਾਰ ਖਾਲੀ ਪ੍ਰਿੰਸੀਪਲ, ਲੈਕਚਰਾਰ, ਮਾਸਟਰ ਅਤੇ ਈ ਟੀ ਈ ਅਧਿਆਪਕ ਦੇ ਬਾਵਜੂਦ ਪੰਜਾਬ ਸਰਕਾਰ ਨੰਬਰ ਇਕ ਦੇ ਅੰਕੜੇ ਪੇਸ਼ ਕਰ ਰਹੇ ਹਨ। ਅਸਲੀਅਤ ਇਹ ਹੈ ਕਿ ਵਿਦਿਆਰਥੀ ਬਿੰਨਾ ਪੜ੍ਹੇ ਵਾਪਸ ਹੀ ਮੁੜ ਜਾਂਦੇ ਹਨ।ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ 119 ਸੀਨੀਅਰ ਸੈਕੰਡਰੀ ਸਕੂਲ ਵਿੱਚ 47 ਪ੍ਰਿਸੀਪਲ ਦੀਆਂ ਅਸਾਮੀਆਂ ਖਾਲੀ ਹਨ।

ਤਰਨਤਾਰਨ ਵਿਚ 77 ਵਿੱਚੋਂ 61 ,ਗੁਰਦਾਸਪੁਰ ਵਿੱਚ 117 ਵਿੱਚੋਂ 68,ਪਠਾਨਕੋਟ ਦੇ 47 ਵਿੱਚੋਂ 26,ਜਲੰਧਰ ਵਿੱਚ 159 ਵਿੱਚੋਂ 107,ਮੋਹਾਲੀ ਵਿੱਚ 47 ਵਿੱਚੋਂ 3,ਫਾਜਿਲਕਾ ਦੇ 79 ਵਿੱਚੋਂ 22,ਮਲੇਰਕੋਟਲਾ 27 ਵਿੱਚੋਂ 15,ਮਾਨਸਾ ਦੇ 73 ਵਿੱਚੋਂ 63,ਫਰੀਦਕੋਟ ਦੇ 42 ਵਿੱਚੋਂ 27,ਫਤਿਹਗੜ੍ਹ ਸਾਹਿਬ ਦੇ 44 ਵਿੱਚੋਂ 22,ਕਪੂਰਥਲਾ ਦੇ 62 ਵਿੱਚੋਂ 43,ਫਿਰੋਜ਼ਪੁਰ 64 ਵਿੱਚੋਂ 39,ਮੋਗਾ ਦੇ 84 ਵਿੱਚੋਂ 63,ਬਠਿੰਡਾ ਦੇ 129 ਵਿੱਚੋਂ 88,ਲੁਧਿਆਨਾ ਦੇ 181 ਵਿੱਚੋਂ 101,ਮੁਕਤਸਰ ਸਾਹਿਬ 88 ਵਿੱਚੋਂ 41,ਐਸ ਬੀ ਐਸ ਨਗਰ ਦੇ 52 ਵਿੱਚੋਂ 45,ਹੁਸ਼ਿਆਰਪੁਰ ਦੇ 130 ਵਿੱਚੋਂ 64,ਪਟਿਆਲਾ ਦੇ 109 ਵਿੱਚੋਂ 39,ਸੰਗਰੂਰ ਦੇ 95 ਵਿੱਚੋਂ 66,ਬਰਨਾਲਾ ਦੇ 47 ਵਿੱਚੋਂ 37,ਰੂਪਨਗਰ ਜ਼ਿਲੇ ਦੇ 55 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 26 ਸਕੂਲ ਬਿਨਾ ਪ੍ਰਿੰਸੀਪਲ ਚੱਲ ਰਹੇ ਹਨ।

ਬਲਰਾਜ ਸਿੰਘ ਬਾਜਵਾ ਜਨਰਲ ਸਕੱਤਰ ਜਥੇਬੰਦੀ ਤੇ ਰਵਿੰਦਰ ਪਾਲ ਸਿੰਘ ਸਕੱਤਰ ਜਨਰਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਲੈਕਚਰਾਰ ਕਾਡਰ ਦੀਆਂ ਹਜਾਰਾਂ ਅਸਾਮੀਆਂ ਖ਼ਾਲੀ ਵੀ ਖ਼ਾਲੀ ਪਈਆਂ ਹਨ। ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਵਿਭਾਗ ਕੰਮ ਕਰ ਰਹੇ ਲੈਕਚਰਾਰਾਂ ਨੂੰ ਰਿਵਰਸ਼ਨ ਜੋਨ ਵਿੱਚ ਰੱਖ ਰਿਹਾ ਹੈ।

ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾ ਲਈ ਟੀ ਈ ਟੀ ਦੀ ਸ਼ਰਤ ਲਾਜ਼ਮੀ ਨਾ ਹੋਣ ਦੇ ਪੱਖ ਨੂੰ ਜ਼ੋਰਦਾਰ ਤਰੀਕੇ ਨਾਲ਼ ਪੇਸ਼ ਕਰੇ ਤਾਂ ਜੋ ਤਰੱਕੀਆਂ ਕਰਨ ਦਾ ਰਾਹ ਖੁੱਲ੍ਹ ਸਕੇ। ਉਹਨਾਂ ਦੱਸਿਆ ਕਿ ਐੱਨ ਸੀ ਟੀ ਈ ਵੱਲੋਂ ਅਜੇ ਤੱਕ 14 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਆਰ ਟੀ ਈ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਗਿਆ ਇਸ ਲਈ ਟੀ ਈ ਟੀ ਨੂੰ ਪ੍ਰਿੰਸੀਪਲ ਦੀਆਂ ਅਸਾਮੀਆਂ ਦੀ ਯੋਗਤਾ ਵਜੋਂ ਲਾਗੂ ਕਰਨਾ ਗ਼ੈਰਵਾਜਬ ਹੈ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment