Join WhatsApp

Join Now

ਚਾਵਲਾ ਰੇਪ ਕੇਸ ਦੀ CBI ਜਾਂਚ ਕਰਵਾਏ ਪੰਜਾਬ ਸਰਕਾਰ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ’- SGPC ਪ੍ਰਧਾਨ ਦਾ ਵੱਡਾ ਬਿਆਨ

On: ਸਤੰਬਰ 30, 2026 6:52 ਬਾਃ ਦੁਃ

 

ਚਾਵਲਾ ਰੇਪ ਕੇਸ ਦੀ CBI ਜਾਂਚ ਕਰਵਾਏ ਪੰਜਾਬ ਸਰਕਾਰ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ’- SGPC ਪ੍ਰਧਾਨ ਦਾ ਵੱਡਾ ਬਿਆਨ; SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧਰਨਾਕਾਰੀਆਂ ਨੂੰ ਸੱਦਾ: ‘ਘਰ ਦੇ ਬਾਹਰ ਧਰਨੇ ਲਾਉਣ ਦੀ ਬਜਾਏ ਆਓ ਬੈਠ ਕੇ ਚਾਹ-ਪਾਣੀ ਪੀਓ ਤੇ ਵਿਚਾਰ ਕਰੋ’

ਅੰਮ੍ਰਿਤਸਰ, 30 ਸਤੰਬਰ 2026- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਚਰਚਿਤ ਅਮਨਦੀਪ ਚਾਵਲਾ ਮਾਮਲੇ ਵਿੱਚ ਸਪਸ਼ਟੀਕਰਨ ਦਿੰਦਿਆਂ ਕਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਰਿਹਾਇਸ਼ ਦੇ ਬਾਹਰ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਧਰਨਿਆਂ ‘ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।

ਧਾਮੀ ਨੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੇ ਘਰ ਦੇ ਬਾਹਰ ਧਰਨਾ ਲਗਾਉਣ ਦੀ ਬਜਾਏ ਉਹ ਸਿੱਧਾ ਆ ਕੇ ਗੱਲਬਾਤ ਕਰਨ। ਉਨ੍ਹਾਂ ਕਿਹਾ, “ਤੁਸੀਂ ਸਾਰੇ ਮੇਰੇ ਭਰਾ ਹੋ, ਮੇਰੇ ਕੋਲ ਆਉਂਦੇ-ਜਾਂਦੇ ਰਹਿੰਦੇ ਹੋ। ਘਰ ਆਓ, ਬੈਠ ਕੇ ਚਾਹ-ਪਾਣੀ ਪੀਓ ਅਤੇ ਮਸਲੇ ‘ਤੇ ਵਿਚਾਰ ਚਰਚਾ ਕਰੋ। ਹੂ-ਹੱਲਾ ਕਰਕੇ ਜਾਂ ਧਰਨੇ ਦੇ ਕੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ।” ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਧਰਨੇ ਤੋਂ ਘਬਰਾਉਂਦੇ ਨਹੀਂ ਹਨ ਅਤੇ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕਰਨ ਲਈ ਹਰ ਵੇਲੇ ਤਿਆਰ ਹਨ।

ਅਮਨਦੀਪ ਚਾਵਲਾ ਮਾਮਲੇ ਵਿੱਚ ਬਣਾਈ ਗਈ ਕਮੇਟੀ ਬਾਰੇ ਬੋਲਦਿਆਂ SGPC ਪ੍ਰਧਾਨ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ 5-ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪਰ ਉਸ ‘ਤੇ ਵੀ ਸਵਾਲ ਚੁੱਕੇ ਜਾਣ ਲੱਗੇ ਕਿ ਇਹ ਧਾਮੀ ਦੀ ਆਪਣੀ ਬਣਾਈ ਕਮੇਟੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਪੁਲਿਸ ਸਰਕਾਰ ਦੇ ਅਧੀਨ ਕੰਮ ਕਰਦੀ ਹੈ, ਉਸੇ ਤਰ੍ਹਾਂ ਸਾਡੀ ਕਮੇਟੀ ‘ਤੇ ਵੀ ਕਿੰਤੂ-ਪ੍ਰੰਤੂ ਕੀਤੇ ਜਾ ਰਹੇ ਹਨ।

ਇਸ ਲਈ ਅੱਜ ਅਸੀਂ ਫੈਸਲਾ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹ ਪੂਰਾ ਮਾਮਲਾ ਤੁਰੰਤ ਕੇਂਦਰੀ ਜਾਂਚ ਏਜੰਸੀ (CBI) ਦੇ ਹਵਾਲੇ ਕੀਤਾ ਜਾਵੇ। CBI ਜਾਂਚ ਨਾਲ ਬਿਨਾਂ ਕਿਸੇ ਪੱਖਪਾਤ ਦੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਹੋ ਜਾਵੇਗਾ। ਜੇਕਰ ਸਰਕਾਰ CBI ਜਾਂਚ ਦੀ ਸਿਫਾਰਸ਼ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਆਪਣੀ ਜਾਂਚ ਕਮੇਟੀ ਵਾਪਸ ਲੈ ਲਵੇਗੀ।

ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਤਿੰਨ ਦਿਨਾਂ ਦਾ ਸਮਾਂ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ ਕੇਸ CBI ਦੇ ਸਪੁਰਦ ਨਾ ਕੀਤਾ, ਤਾਂ ਉਹ ਪੰਜਾਬ ਦੇ ਰਾਜਪਾਲ (ਗਵਰਨਰ) ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਮੰਗ ਪੱਤਰ (ਮੈਮੋਰੈਂਡਮ) ਸੌਂਪਣਗੇ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡੀ ਅਤੇ ਮਹਾਨ ਸੰਸਥਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਸ ਸੰਸਥਾ ‘ਤੇ ਕੋਈ ਕਾਲਾ ਧੱਬਾ ਲੱਗੇ, ਖਾਸ ਕਰਕੇ ਮੇਰੇ ਕਾਰਜਕਾਲ ਦੌਰਾਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

More

ਪੰਜਾਬ ਨੂੰ ਸਿਆਸੀ ਡਰਾਮੇਬਾਜ਼ੀ ਨਹੀਂ, ਕੰਮ ਚਾਹੀਦਾ! AAP ਦੇ ਸਾਢੇ ਚਾਰ ਸਾਲਾਂ ‘ਚ 100 ਗੁਣਾ ਵਧਿਆ ਨਸ਼ਾ: ਕੇਵਲ ਢਿੱਲੋਂ

Rabi Crops MSP 2027-28: ਕਿਸਾਨਾਂ ਦੇ ਹੱਕ ‘ਚ ਸਰਕਾਰ ਦਾ ਵੱਡਾ ਫ਼ੈਸਲਾ; ਹਾੜ੍ਹੀ ਦੀਆਂ ਫ਼ਸਲਾਂ ਦੀ MSP ‘ਚ ਵਾਧਾ, ਪੜ੍ਹੋ ਕਣਕ ਦਾ ਨਵਾਂ ਰੇਟ

Big Breaking: ਪੰਜਾਬ ਦੀ ਧਰਤੀ ਤੋਂ ਕੇਂਦਰੀ ਗ੍ਰਹਿ ਮੰਤਰੀ Amit Shah ਦਾ ਵੱਡਾ ਐਲਾਨ; ਦਸੰਬਰ 2029 ਤੱਕ ਚਿੱਟਾ ਮੁਕਤ ਹੋਵੇਗਾ ਸੂਬਾ

Akali-BJP ਗਠਜੋੜ ਸਮੇਂ ਹੀ ਪੰਜਾਬ ‘ਚ ਆਇਆ ‘ਚਿੱਟਾ’: ਅਮਨ ਅਰੋੜਾ ਨੇ ਸਬੂਤਾਂ ਸਮੇਤ ਕੀਤੇ ਵੱਡੇ ਖ਼ੁਲਾਸੇ

ਸੀਟੂ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ ਹੋਈਆਂ 20 ਵਰਕਰਾਂ ਅਤੇ ਹੈਲਪਰਾਂ; ਸੂਬਾ ਪ੍ਰਧਾਨ ਮੈਡਮ ਛੀਨਾ ਵੱਲੋਂ ਭਰਵਾਂ ਸਵਾਗਤ

ਵੱਡੀ ਖ਼ਬਰ: LPU ਹਿੰਸਾ ਮਾਮਲੇ ‘ਚ ਹਾਈਕੋਰਟ ਸਖ਼ਤ! ਪੰਜਾਬ ਸਰਕਾਰ ਤੋਂ ਮੰਗੀ ਜਾਂਚ ਦੀ ਸਟੇਟਸ ਰਿਪੋਰਟ; CBI ਨੂੰ ਸੌਂਪਿਆ ਜਾ ਸਕਦੈ ਕੇਸ

Leave a Comment