Tuesday, May 7, 2024
No menu items!
HomeNationalNilesh Kumbhani Suspended from Congress: ਕਾਂਗਰਸ ਨੇ ਆਪਣੇ ਹੀ ਉਮੀਦਵਾਰ ਨੂੰ ਪਾਰਟੀ...

Nilesh Kumbhani Suspended from Congress: ਕਾਂਗਰਸ ਨੇ ਆਪਣੇ ਹੀ ਉਮੀਦਵਾਰ ਨੂੰ ਪਾਰਟੀ ‘ਚੋਂ ਕੱਢਿਆ, ਜਾਣੋ ਵਜ੍ਹਾ

 

Nilesh Kumbhani Suspended from Congress: ਨੀਲੇਸ਼ ਦੇ ਕੱਢੇ ਜਾਣ ਨਾਲ ਕਾਂਗਰਸ ਨੇ ਭਾਜਪਾ ‘ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Nilesh Kumbhani Suspended from Congress: ਗੁਜਰਾਤ ਕਾਂਗਰਸ ਤੋਂ ਵੱਡੀ ਖਬਰ ਆਈ ਹੈ, ਇੱਥੇ ਪਾਰਟੀ ਨੇ ਸੂਰਤ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਨੀਲੇਸ਼ ਕੁੰਭਾਨੀ ਨੂੰ ਪਾਰਟੀ ਤੋਂ ਛੇ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਨਾਮਜ਼ਦਗੀ ਰੱਦ ਹੋ ਗਈ ਸੀ ਅਤੇ ਇਸ ਸੀਟ ‘ਤੇ ਹੋਰ ਉਮੀਦਵਾਰਾਂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ, ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਇਸ ਸੀਟ ਤੋਂ ਬਿਨਾਂ ਮੁਕਾਬਲਾ ਜਿੱਤ ਗਏ ਸਨ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਕਾਂਗਰਸ ਨੇ ਨੀਲੇਸ਼ ਕੁੰਭਾਨੀ ‘ਤੇ ਲੋਕ ਸਭਾ ਚੋਣਾਂ ‘ਚ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਕਾਂਗਰਸ ਕਮੇਟੀ ਦੀ ਅਨੁਸ਼ਾਸਨੀ ਕਮੇਟੀ ਨੇ ਇਸ ਮਾਮਲੇ ‘ਤੇ ਸਾਰੇ ਤੱਥ ਇਕੱਠੇ ਕੀਤੇ ਹਨ। ਜਿਸ ਤੋਂ ਬਾਅਦ ਕਮੇਟੀ ਦੀ ਮੀਟਿੰਗ ਹੋਈ, ਮੀਟਿੰਗ ਵਿੱਚ ਨਿਲੇਸ਼ ਨੂੰ ਮਾਮਲੇ ਵਿੱਚ ਲਾਪ੍ਰਵਾਹੀ ਦਾ ਦੋਸ਼ੀ ਪਾਇਆ ਗਿਆ। ਕਮੇਟੀ ਨੇ ਕਿਹਾ ਕਿ ਜਦੋਂ 21 ਅਪ੍ਰੈਲ ਨੂੰ ਕੁੰਭਣੀ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ ਤਾਂ ਉਸਨੇ ਲਾਪਰਵਾਹੀ ਨਾਲ ਕੰਮ ਕੀਤਾ ਅਤੇ ਗੁਪਤ ਰੂਪ ਨਾਲ ਭਾਜਪਾ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਕਾਂਗਰਸ ਕਮੇਟੀ ਦਾ ਦਾਅਵਾ ਹੈ ਕਿ ਨੀਲੇਸ਼ ਨੇ ਭਾਜਪਾ ਨਾਲ ਮਿਲ ਕੇ ਭਾਜਪਾ ਉਮੀਦਵਾਰ ਨੂੰ ਬਿਨਾਂ ਮੁਕਾਬਲਾ ਜਿਤਾਉਣ ਵਿਚ ਪੂਰੀ ਮਦਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਆਪਣਾ ਫੈਸਲਾ ਲੈਣ ਤੋਂ ਪਹਿਲਾਂ ਕਮੇਟੀ ਨੇ ਨੀਲੇਸ਼ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਸੀ। ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਕਾਂਗਰਸੀ ਉਮੀਦਵਾਰ ਸਮੇਤ 6 ਨਾਮਜ਼ਦਗੀਆਂ ਰੱਦ

ਨੀਲੇਸ਼ ਦੇ ਕੱਢੇ ਜਾਣ ਨਾਲ ਕਾਂਗਰਸ ਨੇ ਭਾਜਪਾ ‘ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਮੁਤਾਬਕ ਸੂਰਤ ਲੋਕ ਸਭਾ ਸੀਟ ਤੋਂ ਭਾਜਪਾ, ਕਾਂਗਰਸ, ਬਸਪਾ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੁੱਲ 15 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਨ੍ਹਾਂ ਵਿੱਚੋਂ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਣੀ ਸਮੇਤ 6 ਵਿਅਕਤੀਆਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਬਾਕੀ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments