Friday, May 3, 2024
No menu items!
HomeWorldEarthquake in taiwan: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਤੀਬਰਤਾ 6.3 ਦਰਜ

Earthquake in taiwan: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਤੀਬਰਤਾ 6.3 ਦਰਜ

 

Earthquake in taiwan: ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ 

ਵਰਲਡ ਡੈਸਕ, ਤਾਇਵਾਨ

Earthquake in taiwan: ਸੋਮਵਾਰ ਨੂੰ ਪੂਰਬੀ ਤਾਈਵਾਨ ਦੇ ਸ਼ੌਫੇਂਗ ਟਾਊਨਸ਼ਿਪ, ਹੁਆਲੀਅਨ ਕਾਉਂਟੀ ਵਿੱਚ ਸਿਰਫ 9 ਮਿੰਟਾਂ ਵਿੱਚ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੇਂਦਰੀ ਸਮਾਚਾਰ ਏਜੰਸੀ ਫੋਕਸ ਤਾਇਵਾਨ ਨੇ ਦੱਸਿਆ ਕਿ ਸੋਮਵਾਰ ਨੂੰ ਪੂਰੀ ਰਾਤ 80 ਤੋਂ ਜ਼ਿਆਦਾ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਭੂਚਾਲ ਦੀ ਗਤੀਵਿਧੀ ਸ਼ਾਮ 5:08 ਤੋਂ ਸ਼ਾਮ 5:17 (ਸਥਾਨਕ ਸਮੇਂ) ਦੇ ਵਿਚਕਾਰ ਸ਼ੁਰੂ ਹੋਈ ਅਤੇ ਸਾਰੀ ਰਾਤ ਜਾਰੀ ਰਹੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਸੋਮਵਾਰ ਰਾਤ ਨੂੰ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਤਾਇਵਾਨ ਦੇ ਪੂਰਬੀ ਤੱਟ ‘ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ।

ਇਹ ਵੀ ਪੜ੍ਹੋTeacher Accident: ਅਧਿਆਪਕਾ ਨੂੰ ਟਿੱਪਰ ਨੇ ਕੁਚਲਿਆ, ਹਾਲਤ ਗੰਭੀਰ

ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 12 ਵਜੇ ਕੁਝ ਮਿੰਟਾਂ ਦੇ ਅੰਤਰਾਲ ‘ਤੇ ਦੋ ਜ਼ੋਰਦਾਰ ਭੂਚਾਲ ਦੇ ਝਟਕੇ ਆਏ। ਤਾਈਵਾਨ ਵਿੱਚ ਰਾਤ ਦੇ 2:26 ਅਤੇ 2:32 ਸਨ। ਤਾਈਵਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੂਰਬੀ ਕਾਊਂਟੀ ਹੁਆਲੀਨ ‘ਚ ਜ਼ਮੀਨ ਤੋਂ 5.5 ਕਿਲੋਮੀਟਰ ਹੇਠਾਂ ਸੀ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ

ਭੂਚਾਲ ਕਾਰਨ ਹੁਆਲੀਅਨ ਇਲਾਕੇ ‘ਚ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਇੱਕ ਇਮਾਰਤ ਢਹਿ ਗਈ ਹੈ ਅਤੇ ਦੂਜੀ ਸੜਕ ਵੱਲ ਝੁਕ ਗਈ ਹੈ। ਤਾਈਵਾਨ ਦੇ ਨਾਲ-ਨਾਲ ਜਾਪਾਨ, ਚੀਨ ਅਤੇ ਫਿਲੀਪੀਨਜ਼ ‘ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।

ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੀਐਨਏ ਫੋਕਸ ਤਾਈਵਾਨ ਨੇ ਟਵਿੱਟਰ ‘ਤੇ ਪੋਸਟ ਕੀਤਾ, “ਸ਼ਾਮ 5:08 ਤੋਂ 5:17 ਵਜੇ (UTC 8) ਦੇ ਵਿਚਕਾਰ 9 ਮਿੰਟਾਂ ਵਿੱਚ ਸ਼ੌਫੇਂਗ ਟਾਊਨਸ਼ਿਪ, ਹੁਆਲੀਅਨ ਕਾਉਂਟੀ, ਪੂਰਬੀ ਤਾਈਵਾਨ ਵਿੱਚ ਪੰਜ ਭੂਚਾਲ ਆਏ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments